ਕਰਨਾਟਕ ਬੈਂਕ ਨੇ ਪਹਿਲੀ ਤਿਮਾਹੀ ''ਚ 175 ਕਰੋੜ ਰੁਪਏ ਦਾ ਸ਼ੁੱਖ ਲਾਭ ਕਮਾਇਆ

Saturday, Jul 13, 2019 - 10:07 AM (IST)

ਨਵੀਂ ਦਿੱਲੀ—ਕਰਨਾਟਕ ਬੈਂਕ ਨੇ ਜੂਨ 'ਚ ਖਤਮ ਚਾਲੂ ਵਿੱਤੀ ਸਾਲ 'ਚ ਪਹਿਲੀ ਤਿਮਾਹੀ 'ਚ 175.42 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਹੈ। ਇਹ ਬੈਂਕ ਦਾ ਸਭ ਤੋਂ ਉੱਚਾ ਤਿਮਾਹੀ ਮੁਨਾਫਾ ਹੈ। ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ ਤੋਂ ਇਹ ਸੱਤ ਫੀਸਦੀ ਜ਼ਿਆਦਾ ਹੈ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਬੈਂਕ ਨੇ ਇਹ ਜਾਣਕਾਰੀ ਦਿੱਤੀ। ਨਿੱਜੀ ਖੇਤਰ ਦੇ ਇਸ ਬੈਂਕ ਨੇ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 163.24 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਤਿਮਾਹੀ ਦੇ ਦੌਰਾਨ ਬੈਂਕ ਦੀ ਕੁੱਲ ਆਮਦਨ ਵਧ ਕੇ 1,829.16 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 1,616.44 ਕਰੋੜ ਰੁਪਏ ਸੀ। ਤਿਮਾਹੀ ਦੇ ਦੌਰਾਨ ਬੈਂਕ ਦੀ ਕੁੱਲ ਗੈਰ ਲਾਗੂ ਅਸਾਮੀਆਂ ਘਟ ਕੇ ਕੁੱਲ ਕਰਜ਼ ਦਾ 4.55 ਫੀਸਦੀ ਰਹਿ ਗਈ, ਜੋ ਇਕ ਸਾਲ ਪਹਿਲਾਂ ਸਮਾਨ ਸਮੇਂ 'ਚ 4.72 ਫੀਸਦੀ ਸੀ। ਹਾਲਾਂਕਿ ਇਸ ਸਮੇਂ 'ਚ ਬੈਂਕ ਦਾ ਸ਼ੁੱਧ ਐੱਨ.ਪੀ.ਏ. 2.92 ਫੀਸਦੀ ਤੋਂ ਵਧ ਕੇ 3.33 ਫੀਸਦੀ ਹੋ ਗਿਆ ਹੈ। ਤਿਮਾਹੀ ਦੇ ਦੌਰਾਨ ਡੁੱਬੇ ਕਰਜ਼ ਲਈ ਬੈਂਕ ਦਾ ਪ੍ਰਬੰਧ ਅਤੇ ਹੋਰ ਐਕਸੀਡੈਂਟਲ ਖਰਚ 201.14 ਕਰੋੜ ਰੁਪਏ ਰਿਹਾ ਜੋ ਇਕ ਸਾਲ ਪਹਿਲਾਂ ਸਮਾਨ ਤਿਮਾਹੀ 'ਚ 222.06 ਕਰੋੜ ਰੁਪਏ ਸੀ।


Aarti dhillon

Content Editor

Related News