ਕਲਿਆਣ ਜਿਊਲਰ ਨੇ ਸਾਲਾਨਾ ਸੇਲ ਦਾ ਕੀਤਾ ਐਲਾਨ
Monday, Jul 31, 2017 - 11:54 PM (IST)
ਨਵੀਂ ਦਿੱਲੀ-ਕਲਿਆਣ ਜਿਊਲਰ ਨੇ ਕੌਮਾਂਤਰੀ ਸਾਲਾਨਾ ਸੇਲ ਦਾ ਐਲਾਨ ਕੀਤਾ ਹੈ। ਇਸ ਸੇਲ ਦੀ ਸ਼ੁਰੂਆਤ 27 ਜੁਲਾਈ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 5 ਅਗਸਤ ਤੱਕ ਚੱਲੇਗੀ। ਕੈਸ਼ ਡਿਸਕਾਊਂਟਸ (ਨਕਦੀ ਛੋਟ) ਦਾ ਲਾਭ ਗਾਹਕਾਂ ਵੱਲੋਂ 5000 ਰੁਪਏ ਤੋਂ ਜ਼ਿਆਦਾ ਦੀ ਹਰ ਖਰੀਦਦਾਰੀ 'ਤੇ ਦਿੱਤਾ ਜਾਵੇਗਾ। ਉਥੇ ਹੀ, 25,000 ਰੁਪਏ ਤੋਂ ਜ਼ਿਆਦਾ ਦੀ ਖਰੀਦਦਾਰੀ ਕਰਨ 'ਤੇ ਗਾਹਕਾਂ ਨੂੰ ਚੋਣਵੇਂ ਬਾਜ਼ਾਰਾਂ 'ਚ ਸਕ੍ਰੈਚ ਐਂਡ ਵਿਨ ਕੂਪਨਸ ਦੇ ਮਾਧਿਅਮ ਨਾਲ ਸੋਨੇ ਅਤੇ ਚਾਂਦੀ ਦੇ ਸਿੱਕੇ ਜਿੱਤਣ ਦਾ ਮੌਕਾ ਮਿਲੇਗਾ।
