ਜਾਨਸਨ ਐਂਡ ਜਾਨਸਨ ਨੇ ਬੇਬੀ ਸ਼ੈਂਪੂ ''ਚ ਨੁਕਸਾਨਦਾਇਕ ਰਸਾਇਣ ਹੋਣ ਤੋਂ ਕੀਤਾ ਇਨਕਾਰ

Sunday, Apr 28, 2019 - 08:08 PM (IST)

ਜਾਨਸਨ ਐਂਡ ਜਾਨਸਨ ਨੇ ਬੇਬੀ ਸ਼ੈਂਪੂ ''ਚ ਨੁਕਸਾਨਦਾਇਕ ਰਸਾਇਣ ਹੋਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ— ਅਮਰੀਕਾ ਦੀ ਕੰਪਨੀ ਜਾਨਸਨ ਐਂਡ ਜਾਨਸਨ ਨੇ ਆਪਣੇ ਲੋਕਪ੍ਰਿਯ ਬੇਬੀ ਸ਼ੈਂਪੂ 'ਚ ਨੁਕਸਾਨਦਾਇਕ ਰਸਾਇਣ ਹੋਣ ਦੀ ਗੱਲ ਨੂੰ ਖਾਰਿਜ ਕੀਤਾ ਹੈ। ਰਾਜਸਥਾਨ ਸਰਕਾਰ ਦੀ ਜੈਪੁਰ ਸਥਿਤ ਡਰੱਗ ਟੈਸਟਿੰਗ ਲੈਬਾਰਟਰੀ ਨੇ ਕੰਪਨੀ ਦੇ ਬੇਬੀ ਸ਼ੈਂਪੂ 'ਚ ਫਾਰਮਲਡਿਹਾਈਡ ਮਿਲਣ ਦੀ ਗੱਲ ਕਹੀ ਸੀ। ਲੈਬੋਰੇਟਰੀ ਦੀ ਰਿਪੋਰਟ ਦੇ ਆਧਾਰ 'ਤੇ ਰਾਸ਼ਟਰੀ ਬਾਲ ਅਧਿਕਾਰ ਹਿਫਾਜ਼ਤ ਕਮਿਸ਼ਨ (ਐੱਨ. ਸੀ. ਪੀ. ਸੀ . ਆਰ.) ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਜਾਨਸਨ ਐਂਡ ਜਾਨਸਨ ਬੇਬੀ ਸ਼ੈਂਪੂ ਦੀ ਵਿਕਰੀ ਰੋਕਣ ਅਤੇ ਭੰਡਾਰਣ ਤੋਂ ਹਟਾਉਣ ਨੂੰ ਕਿਹਾ ਸੀ।
ਐੱਨ. ਸੀ. ਪੀ. ਸੀ . ਆਰ. ਨੇ ਕਿਹਾ ਹੈ ਕਿ ਟੈੱਸਟ ਰਿਪੋਰਟ 'ਚ ਜਾਨਸਨ ਐਂਡ ਜਾਨਸਨ ਬੇਬੀ ਸ਼ੈਂਪੂ 'ਚ ਫਾਰਮਲਡਿਹਾਈਡ ਦੀ ਹਾਜ਼ਰੀ ਦਾ ਪਤਾ ਲੱਗਾ ਹੈ। ਹਾਲਾਂਕਿ ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੂੰ ਸ਼ੈਂਪੂ ਦੀ ਵਿਕਰੀ ਰੋਕਣ ਦੇ ਸੰਬੰਧ 'ਚ ਕੋਈ ਨਿਰਦੇਸ਼ ਪ੍ਰਾਪਤ ਨਹੀਂ ਹੋਇਆ ਹੈ। ਕੰਪਨੀ ਨੇ ਲੈਬਾਰਟਰੀ 'ਚ ਹੋਏ ਟੈੱਸਟ ਦੇ ਅੰਤ੍ਰਿਮ ਨਤੀਜੇ ਨੂੰ ਸਵੀਕਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਕੰਪਨੀ ਦੇ 4000 ਕਰੋੜ ਰੁਪਏ ਦੇ ਬੇਬੀ ਕੇਅਰ ਬਾਜ਼ਾਰ 'ਚ ਭਾਰਤ ਦੀ ਲੱਗਭਗ 75 ਫ਼ੀਸਦੀ ਹਿੱਸੇਦਾਰੀ ਹੈ।
ਕੰਪਨੀ ਨੇ ਕਿਹਾ, ''ਅਸੀਂ ਭਾਰਤੀ ਅਥਾਰਿਟੀਆਂ ਨੂੰ ਦੱਸ ਦਿੱਤਾ ਹੈ ਕਿ ਅਸੀਂ ਆਪਣੇ ਉਤਪਾਦਾਂ 'ਚ ਫਾਰਮਲਡਿਹਾਈਡ ਦੀ ਵਰਤੋਂ ਨਹੀਂ ਕਰਦੇ ਹਾਂ। ਅਸੀਂ ਅਜਿਹੇ ਕਿਸੇ ਵੀ ਪਦਾਰਥ ਦੀ ਵਰਤੋਂ ਨਹੀਂ ਕਰਦੇ ਹਾਂ ਜੋ ਕੁਝ ਸਮੇਂ ਬਾਅਦ ਫਾਰਮਲਡਿਹਾਈਡ ਛੱਡਦਾ ਹੋਵੇ।''


author

satpal klair

Content Editor

Related News