ਇੰਫੋਸਿਸ ਚਾਲੂ ਵਿੱਤੀ ਸਾਲ ''ਚ ਦੇਵੇਗੀ 18,000 ਲੋਕਾਂ ਨੂੰ ਨੌਕਰੀ

Saturday, Jul 13, 2019 - 10:14 AM (IST)

ਇੰਫੋਸਿਸ ਚਾਲੂ ਵਿੱਤੀ ਸਾਲ ''ਚ ਦੇਵੇਗੀ 18,000 ਲੋਕਾਂ ਨੂੰ ਨੌਕਰੀ

ਬੇਂਗਲੁਰੂ—ਦੇਸ਼ ਦੀ ਸਭ ਤੋਂ ਦੂਜੀ ਵੱਡੀ ਸੂਚਨਾ ਤਕਨਾਲੋਜੀ ਕੰਪਨੀ ਇੰਫੋਸਿਸ ਨੇ ਕਿਹਾ ਕਿ ਚਾਲੂ ਵਿੱਤੀ ਸਾਲ 'ਚ ਉਹ 18,000 ਲੋਕਾਂ ਨੂੰ ਨੌਕਰੀ ਦੇਵੇਗੀ। ਇੰਫੋਸਿਸ ਦੇ ਮੁੱਖ ਸੰਚਾਲਨ ਅਧਿਕਾਰੀ ਯੂ.ਬੀ. ਪ੍ਰਵੀਣ ਰਾਓ ਨੇ ਕਿਹਾ ਕਿ ਚਾਲੂ ਤਿਮਾਹੀ 'ਚ ਅਸੀਂ 8,000 ਲੋਕ ਨੌਕਰੀ 'ਤੇ ਰੱਖਣ ਦੇ ਕਰੀਬ ਹਾਂ। ਇਸ 'ਚੋਂ ਕਰੀਬ 2,500 ਫਰੈਸ਼ਰ ਹਨ। ਪੂਰੇ ਸਾਲ 'ਚ ਅਸੀਂ ਕਰੀਬ 18,000 ਲੋਕਾਂ ਨੂੰ ਨੌਕਰੀਆਂ ਦੇਵਾਂਗੇ। ਇਸ 'ਚ ਵੱਡੀ ਗਿਣਤੀ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਹੋਣ ਵਾਲੇ ਕੈਂਪਸ ਪਲੇਸਮੈਂਟ ਦੀ ਹੋਵੇਗੀ। ਇੰਫੋਸਿਸ ਦੇ ਕਰਮਚਾਰੀਆਂ ਦੀ ਗਿਣਤੀ 2.29 ਲੱਖ ਤੋਂ ਜ਼ਿਆਦਾ ਹੈ।


author

Aarti dhillon

Content Editor

Related News