ਖ਼ੁਸ਼ਖ਼ਬਰੀ! TCS ਸਣੇ ਟਾਪ-5 IT ਕੰਪਨੀਆਂ ਵੱਲੋਂ 1 ਲੱਖ ਨੌਕਰੀਆਂ ਦਾ ਐਲਾਨ
Monday, Apr 19, 2021 - 04:14 PM (IST)
ਨਵੀਂ ਦਿੱਲੀ- ਨੌਜਵਾਨ ਪੇਸ਼ੇਵਰਾਂ ਲਈ ਖ਼ੁਸ਼ਖ਼ਬਰੀ ਹੈ। ਦੇਸ਼ ਦੀਆਂ ਸਭ ਤੋਂ ਵੱਡੀਆਂ ਆਈ. ਟੀ. ਕੰਪਨੀਆਂ 2021-22 ਵਿਚ 1 ਲੱਖ ਤੋਂ ਵੱਧ ਨਵੇਂ ਫ੍ਰੈਸ਼ਰਸ ਨੂੰ ਰੁਜ਼ਗਾਰ ਦੇਣ ਦੀ ਯੋਜਨਾ ਬਣਾ ਰਹੀਆਂ ਹਨ। ਇਹ ਪਿਛਲੇ ਸਾਲ ਨਾਲੋਂ 45 ਫ਼ੀਸਦੀ ਵੱਧ ਹਨ। ਇਨ੍ਹਾਂ ਵਿਚ ਟੀ. ਸੀ. ਐੱਸ., ਇੰਫੋਸਿਸ ਅਤੇ ਵਿਪਰੋ ਵਰਗੇ ਵੱਡੇ ਨਾਮ ਸ਼ਾਮਲ ਹਨ।
ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿਚ ਘਰੋਂ ਕੰਮ ਕਰਨ ਦਾ ਕਲਚਰ ਤੇਜ਼ੀ ਨਾਲ ਵਧਿਆ ਹੈ। ਜਿਸ ਦਾ ਫਾਇਦਾ ਆਈ. ਟੀ. ਸੈਕਟਰ ਦੀਆਂ ਕੰਪਨੀਆਂ ਨੂੰ ਵੀ ਹੋਇਆ ਹੈ। ਜਨਵਰੀ-ਮਾਰਚ ਦੌਰਾਨ ਕੰਪਨੀਆਂ ਨੂੰ ਸਾਲ ਭਰ ਪਹਿਲਾਂ ਨਾਲੋਂ ਵਧੇਰੇ ਮੁਨਾਫਾ ਹੋਇਆ ਹੈ।
ਟੀ. ਸੀ. ਐੱਸ. 40,000 ਤੋਂ ਵੱਧ ਪੇਸ਼ੇਵਰ ਲੋਕਾਂ ਨੂੰ ਨੌਕਰੀ ਦੇਣ ਦੀ ਯੋਜਨਾ ਬਣਾ ਰਹੀ ਹੈ, ਜਦੋਂ ਕਿ ਇੰਫੋਸਿਸ ਲਗਭਗ 25,000 ਫ੍ਰੈਸ਼ਰਸ ਨੌਕਰੀ 'ਤੇ ਰੱਖਣ ਵਾਲੀ ਹੈ। ਐੱਚ. ਸੀ. ਐੱਲ. ਟੈੱਕ 12 ਹਜ਼ਾਰ ਅਤੇ ਵਿਪਰੋ 9 ਹਜ਼ਾਰ ਫ੍ਰੈਸ਼ਰਸ ਨੂੰ ਨੌਕਰੀ 'ਤੇ ਰੱਖੇਗੀ।
ਇਹ ਵੀ ਪੜ੍ਹੋ- ਸੋਨਾ ਖ਼ਰੀਦਣ ਦਾ ਮੌਕਾ, 48 ਹਜ਼ਾਰ ਤੋਂ ਥੱਲ੍ਹੇ ਡਿੱਗਾ, ਜਾਣੋ 10 ਗ੍ਰਾਮ ਦਾ ਮੁੱਲ
ਟੀ. ਸੀ. ਐੱਸ., ਵਿਪਰੋ, ਇੰਫੋਸਿਸ, ਐੱਚ. ਸੀ. ਐੱਲ. ਟੈਕਨਾਲੋਜੀ ਅਤੇ ਟੈੱਕ ਮਹਿੰਦਰਾ ਸਣੇ ਪੰਜ ਚੋਟੀ ਦੀਆਂ ਆਈ. ਟੀ. ਕੰਪਨੀਆਂ ਇਸ ਸਾਲ ਕੁੱਲ ਮਿਲਾ ਕੇ 1,10,000 ਤੋਂ ਵੱਧ ਫ੍ਰੈਸ਼ਰਸ ਨੂੰ ਨੌਕਰੀ ਦੇਣਗੀਆਂ। ਇਹ ਕੰਪਨੀਆਂ ਤਨਖ਼ਾਹਾਂ ਵਧਾਉਣ ਅਤੇ ਬੋਨਸ ਦੇਣ 'ਤੇ ਵੀ ਵਿਚਾਰ ਕਰ ਰਹੀਆਂ ਹਨ। ਮਹਾਮਾਰੀ ਦੇ ਮੱਦੇਨਜ਼ਰ ਦੁਨੀਆ ਭਰ ਵਿਚ ਘਰੋਂ ਕੰਮ ਕਰਨ ਦਾ ਰਿਵਾਜ਼ ਤੇਜ਼ੀ ਨਾਲ ਵਧਣ ਕਾਰਨ ਇੰਟਰਨੈੱਟ ਆਧਾਰਿਤ ਸਾਫਟਵੇਅਰ ਦੀ ਮੰਗ ਵਧੀ ਹੈ, ਇਸ ਨਾਲ ਭਾਰਤੀ ਕੰਪਨੀਆਂ ਨੂੰ ਹੋਰਾਂ ਦੇ ਮੁਕਾਬਲੇ ਜ਼ਿਆਦਾ ਆਰਡਰ ਮਿਲੇ ਹਨ। ਲਿਹਾਜਾ ਨੌਜਵਾਨ ਪੇਸ਼ੇਵਰਾਂ ਦੀ ਜ਼ਰੂਰਤ ਵੀ ਵਧੀ ਹੈ।
ਇਹ ਵੀ ਪੜ੍ਹੋ- ਕੋਵਿਡ-19 : ਹੁਣ ਕੌਮਾਂਤਰੀ ਉਡਾਣਾਂ ਨੂੰ ਲੈ ਕੇ ਹੋ ਸਕਦਾ ਹੈ ਇਹ ਵੱਡਾ ਫ਼ੈਸਲਾ
►ਦਿੱਗਜ ਆਈ. ਟੀ. ਕੰਪਨੀਆਂ ਵੱਲੋਂ ਭਰਤੀ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ