OYO ਦੇ ਕਰਮਚਾਰੀਆਂ ਦੀ ਨੌਕਰੀ ''ਤੇ ਲਟਕੀ ਤਲਵਾਰ, ਜਨਵਰੀ ਦੇ ਅੰਤ ਤੱਕ ਕੰਪਨੀ ਦੇ ਸਕਦੀ ਹੈ ਝਟਕਾ

01/11/2020 4:40:58 PM

ਬਿਜ਼ਨੈੱਸ ਡੈਸਕ—ਹਾਸਪੈਟੇਲਿਟੀ ਫਰਮ ਓਯੋ ਹੋਟਲਸ ਐਂਡ ਹੋਮਸ 'ਚ ਸਭ ਠੀਕ ਨਹੀਂ ਚੱਲ ਰਿਹਾ ਹੈ। ਇਥੇ ਦੇ ਹਜ਼ਾਰਾਂ ਕਰਮਚਾਰੀਆਂ 'ਤੇ ਛਾਂਟੀ ਦੀ ਤਲਵਾਰ ਲਟਕ ਗਈ ਹੈ। ਕੰਪਨੀ ਮੈਨਪਾਵਰ 'ਤੇ ਆਉਣ ਵਾਲਾ ਕਾਸਟ ਬਣਾਉਣ ਅਤੇ ਕੰਮਕਾਜ਼ ਨੂੰ ਤਕਨੀਕੀ ਰੂਪ ਨਾਲ ਬਿਹਤਰ ਬਣਾਉਣ ਦੇ ਲਈ ਇਹ ਕਦਮ ਚੁੱਕ ਰਹੀ ਹੈ। ਓਯੋ ਹੁਣ ਤੱਕ ਚੀਨ 'ਚ ਕੰਮ ਕਰ ਰਹੇ 12 ਹਜ਼ਾਰ ਕਰਮਚਾਰੀਆਂ 'ਚੋਂ 12 ਫੀਸਦੀ ਦੀ ਛਾਂਟੀ ਕਰਨ ਜਾ ਰਹੀ ਹੈ।

PunjabKesari
ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਓਯੋ ਦੇ ਕਈ ਵਰਟੀਕਲਸ ਅਜਿਹੇ ਹਨ ਜਿਥੇ ਤੱਕ ਤਕਨੀਕੀ ਦਾ ਵਿਸਤਾਰ ਹੋ ਰਿਹਾ ਹੈ ਅਤੇ ਉਥੇ ਲੋਕਾਂ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਹਰ ਮਹੀਨੇ ਕੰਪਨੀ ਲੋਕਾਂ ਦੇ ਪਰਫਾਰਮੈਂਸ ਨੂੰ ਟਰੈਕ ਕਰਦੀ ਹੈ ਅਤੇ ਨਤੀਜਿਆਂ ਦੇ ਆਧਾਰ 'ਤੇ ਉਹ ਕਰਮਚਾਰੀ ਦੀ ਰੂਚੀ ਨੂੰ ਦੇਖਦੇ ਹੋਏ ਕੰਪਨੀ ਕੁਝ ਲੋਕਾਂ ਨੂੰ ਪਰਫਾਰਮੈਂਸ ਇੰਪਰੂਵਮੈਂਟ ਪ੍ਰੋਗਰਾਮ ਤੋਂ ਲੰਘਣ ਦਾ ਮੌਕਾ ਦਿੰਦੀ ਹੈ। ਜੇਕਰ ਇਸ ਨਾਲ ਉਨ੍ਹਾਂ ਦੇ ਪ੍ਰਦਰਸ਼ਨ 'ਚ ਕੋਈ ਫਰਕ ਨਹੀਂ ਪੈਂਦਾ ਹੈ ਤਾਂ ਉਨ੍ਹਾਂ ਨੂੰ ਰਿਪਲੇਸ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਇਸ ਦੌਰਾਨ ਟ੍ਰੇਨਿੰਗ ਵੀ ਕੰਪਨੀ ਵਲੋਂ ਦਿੱਤੀ ਜਾਵੇਗੀ।

PunjabKesari
ਦਰਅਸਲ ਕੰਪਨੀ ਜਿਨ੍ਹਾਂ ਲੋਕਾਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਹੀ ਹੈ ਉਨ੍ਹਾਂ ਦੀ ਸੈਲਰੀ 10-12 ਲੱਖ ਰੁਪਏ ਦੀ ਰੇਂਜ 'ਚ ਹੈ। ਅਜਿਹੇ 'ਚ ਉਨ੍ਹਾਂ ਨੂੰ ਕੱਢਣ ਨਾਲ ਕਰੋੜਾਂ ਦੀ ਬਚਤ ਹੋਵੇਗੀ। ਕੰਪਨੀ ਨੇ ਹਾਲ ਹੀ 'ਚ ਮੁੰਬਈ ਦਫਤਰ ਤੋਂ 120 ਲੋਕਾਂ ਦੀ ਛਾਂਟੀ ਕੀਤੀ ਹੈ। ਦੱਸ ਦੇਈਏ ਕਿ ਓਯੋ ਹੋਟਲਸ ਐਂਡ ਹੋਮਸ ਕੰਪਨੀ ਕਮਰਿਆਂ ਦੀ ਗਿਣਤੀ ਦੇ ਲਿਹਾਜ਼ ਨਾਲ ਖੁਦ ਨੂੰ ਦੁਨੀਆ ਦੀ ਤੀਜੀ ਸਭ ਤੋਂ ਹੋਟਲ ਚੇਨ ਹੋਣ ਦਾ ਦਾਅਵਾ ਕਰਦਾ ਹੈ। ਕੰਪਨੀ ਮੁਤਾਬਕ ਓਯੋ ਨੇ ਇਕ ਬਿਆਨ 'ਚ ਦੱਸਿਆ ਕਿ ਉਸ ਨੇ ਛੇ ਸਾਲਾਂ 'ਚ 800 ਤੋਂ ਜ਼ਿਆਦਾ ਸ਼ਹਿਰਾਂ, 23000 ਓਯੋ ਬ੍ਰਾਂਡ ਦੇ ਹੋਟਲ ਅਤੇ 850000 ਕਮਰਿਆਂ ਤੱਕ ਆਪਣੀ ਹਾਜ਼ਰੀ ਵਧਾਈ ਹੈ।


Aarti dhillon

Content Editor

Related News