JLR ਦੀ ਵਿਕਰੀ ਅਗਸਤ ''ਚ 7.4 ਫੀਸਦੀ ਘਟ ਕੇ 34,716 ਇਕਾਈ ਰਹੀ

Tuesday, Sep 10, 2019 - 09:50 AM (IST)

JLR ਦੀ ਵਿਕਰੀ ਅਗਸਤ ''ਚ 7.4 ਫੀਸਦੀ ਘਟ ਕੇ 34,716 ਇਕਾਈ ਰਹੀ

ਨਵੀਂ ਦਿੱਲੀ—ਟਾਟਾ ਮੋਟਰਸ ਦੀ ਇਕਾਈ ਜਗੁਆਰ ਲੈਂਡ ਰੋਵਰ ਦੀ ਕੁੱਲ ਵਿਕਰੀ ਅਗਸਤ 'ਚ ਇਸ ਤੋਂ ਪਹਿਲੇ ਸਾਲ ਦੇ ਇਸ ਮਹੀਨੇ ਦੇ ਮੁਕਾਬਲੇ 6.7 ਫੀਸਦੀ ਘਟ ਕੇ 34,176 ਇਕਾਈ ਰਹੀ। ਟਾਟਾ ਮੋਟਰਸ ਨੇ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਜਗੁਆਰ ਬ੍ਰਾਂਡ ਦੀ ਵਿਕਰੀ ਪਿਛਲੇ ਮਹੀਨੇ 'ਚ 9,702 ਇਕਾਈ ਰਹੀ ਜੋ ਪਿਛਲੇ ਸਾਲ ਦੇ ਇਸ ਮਹੀਨੇ ਦੇ ਮੁਕਾਬਲੇ 17.8 ਫੀਸਦੀ ਘਟ ਹੈ। ਲੈਂਡ ਰੋਵਰ ਦੀ ਵਿਕਰੀ ਵੀ ਪਿਛਲੇ ਮਹੀਨੇ 1.4 ਫੀਸਦੀ ਘਟ ਕੇ 24,474 ਇਕਾਈ ਰਹੀ। ਜੇ.ਐੱਲ.ਆਰ. ਦੇ ਮੁੱਖ ਵਪਾਰਕ ਅਧਿਕਾਰੀ ਫੇਲਿਕਸ ਬ੍ਰਾਤੀਗਾਮ ਨੇ ਕਿਹਾ ਕਿ ਹਾਲਾਂਕਿ ਸੰਸਾਰਕ ਬਾਜ਼ਾਰ ਚੁਣੌਤੀਪੂਰਨ ਬਣਿਆ ਹੋਇਆ ਹੈ, ਪਰ ਅਸੀਂ ਲਗਾਤਾਰ ਦੂਜੇ ਮਹੀਨੇ ਚੀਨ 'ਚ ਵਾਧਾ ਦੇਖਿਆ ਹੈ।


author

Aarti dhillon

Content Editor

Related News