JK ਲਕਸ਼ਮੀ ਸੀਮੈਂਟ ਦੇ ਸ਼ੇਅਰਧਾਰਕਾਂ ਨੇ ਕਾਰਪੋਰੇਟ ਲੈਣ-ਦੇਣ ਦੀ ਸੀਮਾ ਵਧਾਉਣ ਦੇ ਪ੍ਰਸਤਾਵ ਨੂੰ ਕੀਤਾ ਰੱਦ
Monday, Aug 28, 2023 - 05:16 PM (IST)

ਨਵੀਂ ਦਿੱਲੀ (ਭਾਸ਼ਾ) - ਜੇਕੇ ਲਕਸ਼ਮੀ ਸੀਮੈਂਟ ਲਿਮਟਿਡ ਦੇ ਸ਼ੇਅਰਧਾਰਕਾਂ ਨੇ ਦੂਜੀਆਂ ਕੰਪਨੀਆਂ ਨਾਲ ਲੈਣ-ਦੇਣ ਦੀ ਸੀਮਾ ਨੂੰ 10,000 ਕਰੋੜ ਰੁਪਏ ਤੱਕ ਸੀਮਤ ਕਰਨ ਦੇ ਵਿਸ਼ੇਸ਼ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਕੰਪਨੀ ਦੇ ਸ਼ੇਅਰ ਧਾਰਕਾਂ ਦੀ 24 ਅਗਸਤ ਨੂੰ ਹੋਈ ਸਾਲਾਨਾ ਜਨਰਲ ਮੀਟਿੰਗ ਵਿੱਚ ਇਸ ਪ੍ਰਸਤਾਵ ਨੂੰ ਸਿਰਫ਼ 71.10 ਫ਼ੀਸਦੀ ਵੋਟਾਂ ਹੀ ਮਿਲ ਸਕੀਆਂ, ਜਦਕਿ ਅਜਿਹੇ ਵਿਸ਼ੇਸ਼ ਮਤੇ ਲਈ ਘੱਟੋ-ਘੱਟ 75 ਫ਼ੀਸਦੀ ਵੋਟਾਂ ਦੀ ਲੋੜ ਹੁੰਦੀ ਹੈ। ਕੰਪਨੀ ਨੇ ਸੋਮਵਾਰ ਨੂੰ ਸਟਾਕ ਐਕਸਚੇਂਜ ਨੂੰ ਦਿੱਤੇ ਨੋਟਿਸ 'ਚ ਕਿਹਾ ਕਿ ਕੰਪਨੀ ਐਕਟ, 2013 ਦੀ ਧਾਰਾ 186 ਦੇ ਤਹਿਤ ਨਿਵੇਸ਼, ਉਧਾਰ ਦੇਣ, ਗਾਰੰਟੀ ਲਈ ਕੰਪਨੀ ਦੁਆਰਾ ਨਿਰਧਾਰਤ ਰਕਮ ਦੀ ਸੀਮਾ ਨੂੰ ਵਧਾ ਕੇ 10,000 ਕਰੋੜ ਰੁਪਏ ਕਰਨ ਦਾ ਪ੍ਰਸਤਾਵ ਹੈ।
ਇਹ ਵੀ ਪੜ੍ਹੋ : ਪਰਾਲੀ ਤੋਂ ਈਂਧਨ ਬਣਾਉਣ ਵਾਲਾ ਦੇਸ਼ ਦਾ ਸਭ ਤੋਂ ਵੱਡਾ ਉਤਪਾਦਕ ਬਣਿਆ 'ਰਿਲਾਇੰਸ', ਲਗਾਏਗਾ 100 ਹੋਰ ਪਲਾਂਟ
ਪ੍ਰੌਕਸੀ ਸਲਾਹਕਾਰ ਫਰਮ ਆਈ.ਆਈ.ਏ.ਐਸ. ਨੇ ਸ਼ੇਅਰਧਾਰਕਾਂ ਨੂੰ ਪ੍ਰਸਤਾਵ ਦੇ ਖ਼ਿਲਾਫ਼ ਵੋਟ ਕਰਨ ਦਾ ਸੁਝਾਅ ਦਿੰਦੇ ਹੋਏ ਕਿਹਾ ਸੀ ਕਿ ਪ੍ਰਬੰਧਨ ਨੂੰ 2,650 ਕਰੋੜ ਰੁਪਏ ਦੀ ਮੌਜੂਦਾ ਸੀਮਾ ਨੂੰ ਤਿੰਨ ਗੁਣਾ ਕਰਨ ਦਾ ਪ੍ਰਸਤਾਵ ਦੇਣ ਤੋਂ ਪਹਿਲਾਂ ਖ਼ਾਸ ਵੇਰਵੇ ਦੇਣੇ ਚਾਹੀਦੇ ਸਨ। ਹਾਲਾਂਕਿ, ਇਕ ਹੋਰ ਸਲਾਹਕਾਰ ਫਰਮ ਦੀ ਸਲਾਹ ਦੇ ਉਲਟ, ਸ਼ੇਅਰਧਾਰਕਾਂ ਨੇ ਜੇਕੇ ਲਕਸ਼ਮੀ ਸੀਮੈਂਟ ਦੇ ਚੇਅਰਮੈਨ ਭਾਰਤ ਹਰੀ ਸਿੰਘਾਨੀਆ ਦੇ 2022-23 ਲਈ ਤਨਖ਼ਾਹ ਭੁਗਤਾਨ ਪ੍ਰਸਤਾਵ ਨੂੰ 85.29 ਫ਼ੀਸਦੀ ਵੋਟਾਂ ਨਾਲ ਮਨਜ਼ੂਰੀ ਦਿੱਤੀ।
ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8