ਮਈ 2018 ''ਚ ਜਿਓ ਦੀ ਸਪੀਡ ''ਚ ਆਇਆ ਉਛਾਲ, 30 ਫੀਸਦੀ ਵਧੀ ਇੰਟਰਨੈੱਟ ਦੀ ਸਪੀਡ

07/02/2018 9:18:02 PM

ਜਲੰਧਰ—ਮਈ 2018 'ਚ ਜਿਓ ਦੀ ਸਪੀਡ 'ਚ 30 ਫੀਸਦੀ ਦਾ ਵਾਧਾ ਹੋਇਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲੇ ਜੇਕਰ ਪਿਛਲੇ 2 ਮਹੀਨਿਆਂ ਦੀ ਗੱਲ ਕਰੀਏ ਤਾਂ ਜਿਓ ਦੀ ਸਪੀਡ 'ਚ ਕਮੀ ਦੇਖੀ ਗਈ ਸੀ। ਟਰਾਈ ਦੇ ਮਾਏ ਸਪੀਡ ਐਪ ਦੀ ਮਦਦ ਨਾਲ ਸਪੀਡ ਦਾ ਅੰਦਾਜ਼ਾ ਲਗਾਇਆ ਗਿਆ ਹੈ ਕਿ ਜਿਸ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਫਰਵਰੀ ਮਹੀਨੇ 'ਚ ਜਿਓ ਦੀ ਸਪੀਡ ਜ਼ਿਆਦਾ ਸੀ ਜੋ 21.3 ਐੱਮ.ਬੀ.ਪੀ.ਐੱਸ. ਦੀ ਸੀ ਅਤੇ ਮਾਰਚ ਤੇ ਅਪ੍ਰੈਲ ਮਹੀਨੇ 'ਚ ਇਹ ਇਸ ਸਪੀਡ ਘੱਟ ਕੇ 14.7 ਐੱਮ.ਬੀ.ਪੀ.ਐੱਸ. ਦੀ ਹੋ ਗਈ ਸੀ ਜੋ ਹੁਣ ਇਸ ਮਈ ਮਹੀਨੇ 'ਚ 19 ਐੱਮ.ਬੀ.ਪੀ.ਐੱਸ. ਤੱਕ ਪਹੁੰਚ ਚੁੱਕੀ ਹੈ। ਜਿਸ ਨਾਲ ਪਿਛਲੇ ਦੋ ਮਹੀਨਿਆਂ ਦੇ ਮੁਕਾਬਲੇ ਜਿਓ ਦੀ ਸਪੀਡ 'ਚ 30 ਫੀਸਦੀ ਦਾ ਵਾਧਾ ਹੋਇਆ ਹੈ। ਜੇਕਰ ਅਸੀਂ ਏਅਰਟੈੱਲ, ਵੋਡਾਫੋਨ ਅਤੇ ਆਈਡੀਆ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਸਪੀਡ 'ਚ ਥੋੜਾ ਬਦਲਾਅ ਦੇਖਿਆ ਗਿਆ ਹੈ। ਮਾਏ ਸਪੀਡ ਮੁਤਾਬਕ ਜਿਓ ਦੀ ਸਪੀਡ ਜਿਥੇ ਸਭ ਤੋਂ ਜ਼ਿਆਦਾ ਸੀ ਤਾਂ ਉਥੇ ਵੋਡਾਫੋਨ ਅਤੇ ਆਈਡੀਆ ਦੀ ਸਪੀਡ 6.8ਐੱਮ.ਬੀ.ਪੀ.ਐਸ. ਅਤੇ 6.5 ਐੱਮ.ਬੀ.ਪੀ.ਐੱਸ. ਦੇਖੀ ਗਈ। ਹੁਣ ਜੇਕਰ ਅਪਲੋਡ ਸਪੀਡ ਦੀ ਗੱਲ ਕਰੀਏ ਤਾਂ ਮਈ 2018 'ਚ ਆਈਡੀਆ ਇਸ 'ਚ ਸਭ ਤੋਂ ਅਗੇ ਰਿਹਾ। ਉÎਥੇ ਦੂਜੇ ਪਾਸੇ ਏਅਰਟੈੱਲ, ਵੋਡਾਫੋਨ ਅਤੇ ਜਿਓ ਦੀ ਸਪੀਡ 'ਚ ਹੌਲੀ-ਹੌਲੀ ਸੁਧਾਰ ਦੇਖਿਆ ਗਿਆ। ਪਿਛਲੇ ਹਫਤੇ ਟਰਾਈ ਨੇ ਕਿਹਾ ਸੀ ਕਿ 4ਜੀ ਸਪੀਡ 'ਚ ਦਿੱਲੀ ਐੱਨ.ਸੀ.ਆਰ. 'ਚ ਡਾਊਨਲੋਡ ਸਪੀਡ ਸਭ ਤੋਂ ਜ਼ਿਆਦਾ ਦੇਖੀ ਗਈ। ਟੈਸਟ 'ਚ ਪਾਇਆ ਗਿਆ ਹੈ ਕਿ ਏਅਰਟੈੱਲ ਜਿਥੇ 8.9 ਐੱਮ.ਬੀ.ਪੀ.ਐੱਸ. ਡਾਊਨਲੋਡ ਸਪੀਡ ਦੇ ਰਿਹਾ ਹੈ ਤਾਂ ਉੱਥੇ ਜਿਓ ਦੀ ਸਪੀਡ 7.3 ਐੱਮ.ਬੀ.ਪੀ.ਐੱਸ. ਹੈ। ਵੋਡਾਫੋਨ ਇਸ ਲਿਸਟ 'ਚ 4.9 ਐੱਮ.ਬੀ.ਪੀ.ਐੱਸ. ਦੀ ਸਪੀਡ ਦੇ ਰਿਹਾ ਹੈ। ਦਿੱਲੀ ਐÎੱਨ.ਸੀ.ਆਰ. 'ਚ ਜੇਕਰ ਅਪਲੋਡ ਸਪੀਡ ਦੀ ਗੱਲ ਕਰੀਏ ਤਾਂ ਵੋਡਾਫੋਨ ਇਸ ਲਿਸਟ 'ਚ 5.8 ਐੱਮ.ਬੀ.ਪੀ.ਐੱਸ. ਦੀ ਸਪੀਡ ਨਾਲ ਸਭ ਤੋਂ ਅਗੇ ਹੈ ਤਾਂ ਉੱਥੇ ਜਿਓ 2.1 ਐੱਮ.ਬੀ.ਪੀ.ਐੱਸ. ਦੀ ਸਪੀਡ ਨਾਲ ਦੂਜੇ ਅਤੇ ਏਅਟਰੈੱਲ 2ਐੱਮ.ਬੀ.ਪੀ.ਐੱਸ. ਦੀ ਸਪੀਡ ਨਾਲ ਤੀਸਰੇ ਸਥਾਨ 'ਤੇ ਹੈ।    


Related News