ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਪਛਾੜ ਜਿਓ ਫਿਰ ਬਣਿਆ ਪੰਜਾਬ ''ਚ No.1

03/26/2019 9:09:39 PM

ਜਲੰਧਰ—ਰਿਲਾਇੰਸ ਇੰਫੋਕਾਮ ਲਿਮਿਟਿਡ (ਜਿਓ) ਨੇ ਪੰਜਾਬ 'ਚ 1.16 ਕਰੋੜ ਗਾਹਕਾਂ ਦੇ ਆਧਾਰ ਨਾਲ ਸਭ ਤੋਂ ਪ੍ਰਮੁੱਖ ਟੈਲੀਕਾਮ ਕੰਪਨੀ ਬਣਨ ਦਾ ਐਲਾਨ ਕੀਤਾ ਹੈ। ਜਿਓ ਨੇ ਪੰਜਾਬ 'ਚ ਆਪਣਾ ਸੰਚਾਲਨ ਸ਼ੁਰੂ ਹੋਣ ਦੇ ਸਿਰਫ ਢਾਈ ਸਾਲ ਅੰਦਰ ਹੀ ਇਹ ਸਫਲਤਾ ਹਾਸਲ ਕੀਤੀ ਹੈ। ਜਿਓ 31 ਜਨਵਰੀ 2019 ਤੱਕ 1.16 ਕਰੋੜ ਦਾ ਗਾਹਕ ਆਧਾਰ ਬਣ ਗਿਆ ਸੀ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਟੈਲੀਕਾਮ ਬਾਜ਼ਾਰ 'ਚ ਸਭ ਤੋਂ ਪਸੰਦੀਦਾ ਸਰਵਿਸ ਪ੍ਰੋਵਾਈਡਰ ਕੰਪਨੀ ਬਣ ਗਈ ਹੈ। ਜਨਵਰੀ 2019 ਲਈ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਦੁਆਰਾ ਜਾਰੀ ਨਵੇਂ ਦੂਰਸੰਚਾਰ ਗਾਹਕ ਅੰਕੜਿਆਂ ਮੁਤਾਬਕ ਜਿਓ ਨੇ ਪੰਜਾਬ ਸਰਕਲ 'ਚ ਜਨਵਰੀ ਮਹੀਨੇ 'ਚ 3.25 ਲੱਖ ਗਾਹਕਾਂ ਨੂੰ ਜੋੜਿਆ ਅਤੇ ਪੰਜਾਬ 'ਚ ਉੱਚਤਮ ਗਾਹਕ ਬਾਜ਼ਾਰ ਹਿੱਸੇਦਾਰੀ ਭਾਵ ਕੰਜ਼ਿਊਮਰ ਮਰਕੀਟ ਸ਼ੇਅਰ (ਸੀ.ਐੱਮ.ਐੱਸ.) ਪ੍ਰਾਪਤ ਕੀਤੀ।

ਕੰਪਨੀ ਨੇ ਲੋਕਾਂ ਦਾ ਕੀਤਾ ਧੰਨਵਾਦ
ਕੰਪਨੀ ਨੇ ਬੁਲਾਰੇ ਨੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਪ੍ਰਤੀ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਸਾਨੂੰ ਇਨੀਂ ਵੱਡੀ ਤਦਾਦ 'ਚ ਆਪਣਾ ਪਸੰਦੀਦਾ ਸਰਵਿਸ ਪ੍ਰੋਵਾਈਡਰ ਚੁਣਿਆ। ਅਸੀਂ ਇਸ ਸਫਲਤਾ 'ਤੇ ਬੇਹਦ ਖੁਸ਼ ਹਾਂ। ਪੰਜਾਬ 'ਚ ਜਿਓ ਦੀ ਤੇਜ਼ੀ 'ਚ ਯੋਗਦਾਨ ਦੇਣ ਵਾਲਾ ਇਕ ਪ੍ਰਮੁੱਖ ਕਾਰਕ ਇਸ ਦਾ ਮਜ਼ਬੂਤ ਅਤੇ ਸਭ ਤੋਂ ਵੱਡਾ ਟਰੂ-4 ਜੀ ਨੈੱਟਵਰਕ ਹੈ। ਇਹ ਸੂਬੇ 'ਚ 2ਜੀ, 3ਜੀ ਜਾਂ 4ਜੀ ਨੈੱਟਵਰਕ ਤੋਂ ਵੀ ਵੱਡਾ ਹੈ ਅਤੇ ਪੰਜਾਬ ਦੇ ਕੁਲ ਡਾਟਾ ਟ੍ਰੈਫਿਕ ਦਾ ਦੋ-ਤਿਹਾਈ ਤੋਂ ਜ਼ਿਆਦਾ ਆਪਣੇ ਕੋਲ ਰੱਖਦਾ ਹੈ।

ਜਿਓ ਬੁਲਾਰੇ ਨੇ ਕਿਹਾ ਕਿ ਪੰਜਾਬ 'ਚ ਜਿਓ ਦੇ ਬਾਜ਼ਾਰ ਅਗੁਵਾਈ ਲਈ ਇਕ ਹੋਰ ਮਹਤੱਵਪੂਰਨ ਕਾਰਨ ਨੌਜਵਾਨਾਂ 'ਚ ਇਸ ਦੀ ਜ਼ਿਆਦਾ ਲੋਕਪ੍ਰਸਿੱਧਤਾ ਹੈ। ਅੱਜ ਲਗਭਗ ਸਾਰੇ ਪ੍ਰਮੁੱਖ ਸੰਸਥਾਨਾਂ, ਕਾਲਜਾਂ, ਹੋਟਲਾਂ, ਹਸਪਤਾਲਾਂ, ਮਾਲ ਅਤੇ ਹੋਰ ਜਗ੍ਹਾ 'ਤੇ ਜਿਓ ਨੇ ਆਪਣਾ ਪਸੰਦੀਦਾ ਡਿਜ਼ੀਟਲ ਭਾਗੀਦਾਰ ਚੁਣਿਆ ਹੈ। ਜਿਓ ਨੇ ਕੇਵਲ ਬਿਹਤਰ ਕੁਨੈਕਟੀਵਿਟੀ ਦੀ ਪੇਸ਼ਕਸ਼ ਕੀਤੀ ਹੈ, ਬਲਕਿ ਜਿਓ ਡਿਜ਼ੀਟਲ ਲਾਈਫ, ਜ਼ਿੰਦਗੀ ਜਿਉਣ ਦਾ ਇਕ ਨਵਾਂ ਤਰੀਕਾ ਪ੍ਰਦਾਨ ਕੀਤਾ ਹੈ ਜਿਸ ਨੂੰ ਲੋਕ ਪੂਰੇ ਦਿਲ ਨਾਲ ਅਪਨਾ ਰਹੇ ਹਨ।

4ਜੀ ਡਾਊਨਲੋਡ ਸਪੀਡ
ਜਿਓ ਪੰਜਾਬ ਦੇ ਸਾਰੇ 22 ਜ਼ਿਲਿਆਂ ਨੂੰ ਜੋੜਨ ਵਾਲਾ ਇਕੋ-ਇਕ ਟਰੂ4 ਨੈੱਟਵਰਕ ਹੈ। ਬਿਹਤਰੀਨ ਗੁਣਵਤਾ ਵਾਲੇ ਡਾਟਾ ਪ੍ਰਦਾਨ ਕਰਨ ਦੇ ਆਪਣੇ ਵਾਅਦੇ 'ਤੇ ਕਾਇਮ ਰਹਿੰਦੇ ਹੋਏ, ਜਿਓ ਨੇ ਲਾਂਚ ਤੋਂ ਬਾਅਦ ਲਗਾਤਾਰ ਪੰਜਾਬ 'ਚ ਸਭ ਤੋਂ ਤੇਜ਼ 4ਜੀ ਦੂਰਸੰਚਾਰ ਨੈੱਟਵਰਕ ਦੇ ਤੌਰ 'ਤੇ ਸਫਲਤਾ ਪ੍ਰਾਪਤ ਕੀਤੀ ਹੈ। ਫਰਵਰੀ 'ਚ ਟਰਾਈ ਦੇ ਨਵੇਂ ਅੰਕੜਿਆਂ ਮੁਤਾਬਕ ਜਿਓ ਨੇ ਪੰਜਾਬ ਸੇਵਾ ਖੇਤਰ 'ਚ ਆਪਣੇ ਨੈੱਟਵਰਕ 'ਤੇ 20.9 ਐੱਮ.ਬੀ.ਪੀ.ਐੱਸ. ਦੀ ਔਸਤ4ਜੀ ਡਾਊਨਲੋਡ ਸਪੀਡ ਦਰਜ ਕੀਤੀ, ਜੋ ਕਿ ਆਪਣੇ ਮੁੱਖ ਪ੍ਰਤੀਨਿਧੀ ਤੋਂ ਲਗਭਗ ਦੋਗੁਣੀ ਹੈ।


Karan Kumar

Content Editor

Related News