ਦੇਸ਼ ਦਾ ਨੰਬਰ 1 ਨੈੱਟਵਰਕ ਹੈ ਜੀਓ, ਓਕਲਾ ਸਪੀਡ ਟੈਸਟ ''ਚ ਜਿੱਤੇ 9 ਪੁਰਸਕਾਰ : ਆਕਾਸ਼ ਅੰਬਾਨੀ
Wednesday, Oct 25, 2023 - 07:41 PM (IST)
ਨਵੀਂ ਦਿੱਲੀ, (ਭਾਸ਼ਾ)– ਦੂਰਸੰਚਾਰ ਪ੍ਰਮੁੱਖ ਕੰਪਨੀ ਰਿਲਾਇੰਸ ਜੀਓ ਦੇ ਚੇਅਰਮੈਨ ਆਕਾਸ਼ ਅੰਬਾਨੀ ਨੇ ਕਿਹਾ ਕਿ ਕੰਪਨੀ ਨੇ ਭਾਰਤ ’ਚ 85 ਫੀਸਦੀ 5ਜੀ ਨੈੱਟਵਰਕ ਤਾਇਨਾਤ ਕਰ ਦਿੱਤਾ ਹੈ ਅਤੇ ਉਹ ਰੋਜ਼ਾਨਾ 10 ਸਕਿੰਟ ’ਚ ਇਕ 5ਜੀ ਸੈੱਲ ਤਾਇਨਾਤ ਕਰਨ ਦੀ ਸਮਰੱਥਾ ਰੱਖਦੀ ਹੈ। ਬ੍ਰਾਡਬੈਂਡ ਸਪੀਡ ਅਤੇ ਕੁਆਲਿਟੀ ਮਾਪਣ ਵਾਲੀ ਕੰਪਨੀ ਓਕਲਾ ਵਲੋਂ ਜਾਰੀ ਇਕ ਬਿਆਨ ਮੁਤਾਬਕ ਰਿਲਾਇੰਸ ਜੀਓ ਦੇ ਚੇਅਰਮੈਨ ਨੇ ਕਿਹਾ ਕਿ ਕੰਪਨੀ ਨੇ ਦਸੰਬਰ 2023 ਦੇ ਤੈਅ ਸਮੇਂ ਤੋਂ ਪਹਿਲਾਂ ਪੂਰੇ ਦੇਸ਼ ਵਿਚ 5ਜੀ ਨੈੱਟਵਰਕ ਦਾ ਵਿਸਤਾਰ ਕਰ ਦਿੱਤਾ ਹੈ।
ਆਕਾਸ਼ ਅੰਬਾਨੀ ਨੇ ਕਿਹਾ ਕਿ ਮੈਨੂੰ ‘ਟਰੂ 5ਜੀ ਰੋਲ-ਆਊਟ’ ਦੀ ਸਾਡੀ ਰਫਤਾਰ ’ਤੇ ਕਾਫੀ ਮਾਣ ਹੈ। ਅੱਜ ਅਸੀਂ ਦਸੰਬਰ 2023 ਦੀ ਆਪਣੀ ਤੈਅ ਸਮਾਂ ਹੱਦ ਤੋਂ ਪਹਿਲਾਂ ਪੂਰੇ ਦੇਸ਼ ਵਿਚ ਮਜ਼ਬੂਤ ਟਰੂ 5ਜੀ ਨੈੱਟਵਰਕ ਦਾ ਵਿਸਤਾਰ ਕੀਤਾ ਹੈ। ਭਾਰਤ ਵਿਚ ਸੰਪੂਰਣ 5ਜੀ ਤਾਇਨਾਤੀ ਦਾ 85 ਫੀਸਦੀ ਜੀਓ ਵਲੋਂ ਕੀਤਾ ਗਿਆ ਹੈ। ਹਰ 10 ਸਕਿੰਟ ਵਿਚ ਇਕ 5ਜੀ ਸੈੱਲ ਤਾਇਨਾਤ ਕੀਤਾ ਜਾ ਰਿਹਾ ਹੈ।
ਦੂਰਸੰਚਾਰ ਵਿਭਾਗ ਮੁਤਾਬਕ ਦੇਸ਼ ਭਰ ਵਿਚ 5ਜੀ ਲਈ 3.38 ਲੱਖ ਤੋਂ ਵੱਧ ਬੇਸ ਸਟੇਸ਼ਨ ਤਾਇਨਾਤ ਕੀਤੇ ਗਏ ਹਨ। ਓਕਲਾ ਨੇ ਕਿਹਾ ਕਿ ਜੀਓ ਭਾਰਤ ਵਿਚ ਨੰਬਰ-1 ਨੈੱਟਵਰਕ ਵਜੋਂ ਉੱਭਰਿਆ ਹੈ। ਉਸ ਨੇ ਬਾਜ਼ਾਰ ਵਿਚ ਮੋਬਾਇਲ ਨੈੱਟਵਰਕ ਲਈ ਓਕਲਾ ਵਲੋਂ ਦਿੱਤੇ ਜਾਣ ਵਾਲੇ ਸਾਰੇ 9 ਸਪੀਡ ਟੈਸਟ ਇਨਾਮ ਜਿੱਤੇ ਹਨ। ਇਸ ’ਚ 5ਜੀ ਨੈੱਟਵਰਕ ਲਈ ਸਾਰੇ ਪੁਰਸਕਾਰ ਵੀ ਸ਼ਾਮਲ ਹਨ।