ਜਿਓ ਦੀ ਵੱਡੀ ਸੌਗਾਤ, ਮੁਫਤ ਮਿਲੇਗੀ ਇਹ VIP ਸਰਵਿਸ

Sunday, Jun 07, 2020 - 06:36 PM (IST)

ਜਿਓ ਦੀ ਵੱਡੀ ਸੌਗਾਤ, ਮੁਫਤ ਮਿਲੇਗੀ ਇਹ VIP ਸਰਵਿਸ

ਨਵੀਂ ਦਿੱਲੀ— ਦੂਰਸੰਚਾਰ ਕੰਪਨੀ ਰਿਲਾਇੰਸ ਜਿਓ ਨੇ ਸਟ੍ਰੀਮਿੰਗ ਸੇਵਾ ਕੰਪਨੀ ਡਿਜ਼ਨੀ ਪਲੱਸ ਹਾਟਸਟਾਰ ਨਾਲ ਕਰਾਰ ਕੀਤਾ ਹੈ। ਇਸ ਤਹਿਤ ਜਿਓ ਆਪਣੇ ਪ੍ਰੀਪੇਡ ਗਾਹਕਾਂ ਨੂੰ ਡਿਜ਼ਨੀ ਪਲੱਸ ਹਾਟਸਟਾਰ ਵੀ. ਆਈ. ਪੀ. ਦਾ ਇਕ ਸਾਲ ਦਾ ਸਬਸਕ੍ਰਿਪਸ਼ਨ ਮੁਫਤ ਉਪਲੱਬਧ ਕਰਾਏਗੀ।

ਡਿਜ਼ਨੀ ਪਲੱਸ ਹਾਟਸਟਾਰ ਵੀ. ਆਈ. ਪੀ. ਹਾਟਸਟਾਰ ਸਪੈਸ਼ਲਸ, ਲਾਈਵ ਸਪੋਰਟਿੰਗ ਐਕਸ਼ਨ, ਤਾਜ਼ਾ ਬਾਲੀਵੁੱਡ ਅਤੇ ਸੁਪਰਹਿਟ ਫਿਲਮਾਂ ਦੀ ਪੇਸ਼ਕਸ਼ ਕਰਦਾ ਹੈ। ਜਿਓ ਡਾਟ ਕਾਮ 'ਤੇ ਉਪਲੱਬਧ ਸੂਚਨਾ ਮੁਤਾਬਕ, ਜਿਓ ਦੇ ਜੋ ਪ੍ਰੀਪੇਡ ਗਾਹਕ 401 ਰੁਪਏ 'ਚ ਸ਼ੁਰੂ ਹੋਣ ਵਾਲੇ ਪਲਾਨ ਨੂੰ ਲੈਣਗੇ ਉਨ੍ਹਾਂ ਨੂੰ ਇਸ ਦੇ ਨਾਲ 399 ਰੁਪਏ ਦਾ ਡਿਜ਼ਨੀ ਪਲੱਸ ਹਾਟਸਟਾਰ ਵੀ. ਆਈ. ਪੀ. ਦਾ ਵੀ ਸਬਸਕ੍ਰਿਪਸ਼ਨ ਦਿੱਤਾ ਜਾਵੇਗਾ।
ਜਿਓ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਗਾਹਕਾਂ ਕੋਲੋਂ ਕੋਈ ਵਾਧੂ ਪੈਸੇ ਨਹੀਂ ਲਏ ਜਾਣਗੇ। ਇਸ ਪਲਾਨ 'ਤੇ ਉਨ੍ਹਾਂ ਨੂੰ ਇਸ ਦੇ ਨਾਲ ਹੋਰ ਫਾਈਦੇ ਵੀ ਮਿਲਣਗੇ। ਇਸ ਪੇਸ਼ਕਸ਼ ਦਾ ਫਾਇਦਾ ਜਿਓ ਦੇ ਪ੍ਰੀਪੇਡ ਗਾਹਕਾਂ ਨੂੰ ਮਹੀਨੇ ਵਾਲੇ ਪੈਕ, ਸਾਲਾਨਾ ਪੈਕ ਅਤੇ ਹੋਰ ਵਾਧੂ ਰਿਚਾਰਜ ਦੇ ਨਾਲ ਮਿਲੇਗਾ। ਜਿਓ ਦੇ 401 ਰੁਪਏ ਦੇ ਮਹੀਨੇ ਵਾਲੇ ਪਲਾਨ 'ਚ 28 ਦਿਨ ਲਈ 90-ਜੀਬੀ ਡਾਟਾ, ਕਾਲਿੰਗ ਤੇ ਜਿਓ ਐਪਸ ਤੱਕ ਪਹੁੰਚ ਦੀ ਸੁਵਿਧਾ ਮਿਲਦੀ ਹੈ।


author

Sanjeev

Content Editor

Related News