ਜਿਓ ਦੀ ਪ੍ਰਾਈਮ ਮੈਂਬਰਸ਼ਿਪ 15 ਅਪ੍ਰੈਲ ਤੱਕ ਵਧੀ, ਪਹਿਲੇ ਰੀਚਾਰਜ ''ਤੇ ਪਾਓ 3 ਮਹੀਨੇ ਮੁਫਤ ਸੇਵਾਵਾਂ

Friday, Mar 31, 2017 - 05:42 PM (IST)

ਜਿਓ ਦੀ ਪ੍ਰਾਈਮ ਮੈਂਬਰਸ਼ਿਪ 15 ਅਪ੍ਰੈਲ ਤੱਕ ਵਧੀ, ਪਹਿਲੇ ਰੀਚਾਰਜ ''ਤੇ ਪਾਓ 3 ਮਹੀਨੇ ਮੁਫਤ ਸੇਵਾਵਾਂ

ਨਵੀਂ ਦਿੱਲੀ— ਜਿਵੇਂ ਕਿ ਕਿਆਸ ਲਗਾਏ ਜਾ ਰਹੇ ਸਨ, ਰਿਲਾਇੰਸ ਜਿਓ ਨੇ ਆਪਣੀ ਪ੍ਰਾਈਮ ਮੈਂਬਰਸ਼ਿਪ ਹਾਸਲ ਕਰਨ ਦੀ ਤਾਰੀਕ 31 ਮਾਰਚ ਤੋਂ ਵਧਾ ਕੇ 15 ਅਪ੍ਰੈਲ ਕਰ ਦਿੱਤੀ ਹੈ। ਨਾਲ ਹੀ ਕੰਪਨੀ ਜਿਓ ਪ੍ਰਾਈਮ ਮੈਂਬਰਾਂ ਲਈ ਸਮਰ ਸਰਪ੍ਰਾਈਜ਼ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਦੇ ਤਹਿਤ ਤਿੰਨ ਮਹੀਨੇ ਦੀਆਂ ਸੇਵਾਵਾਂ ਮੁਫਤ ਦੇਣ ਦੀ ਗੱਲ ਕਹੀ ਗਈ ਹੈ। ਜਿਓ ਨੇ ਦੱਸਿਆ ਕਿ ਪਿਛਲੇ ਇਕ ਮਹੀਨੇ ''ਚ 7 ਕਰੋੜ 20 ਲੱਖ ਗਾਹਕ ਜਿਓ ਪ੍ਰਾਈਮ ਦੇ ਮੈਂਬਰ ਬਣ ਗਏ ਹਨ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇੰਨੇ ਘੱਟ ਸਮੇਂ ''ਚ ਮੁਫਤ ਤੋਂ ਪੇਡ ਸਰਵਿਸਸ ਵੱਲ ਆਉਣ ਦਾ ਇਹ ਸਭ ਤੋਂ ਵੱਡਾ ਮਾਮਲਾ ਹੈ। 

ਸ਼ੁੱਕਰਵਾਰ ਸ਼ਾਮ ਜਾਰੀ ਕੀਤੇ ਇਸ ਬਿਆਨ ''ਚ ਕੰਪਨੀ ਵਲੋਂ ਕਿਹਾ ਗਿਆ, ''ਜੋ ਗਾਹਕ ਕਿਸੇ ਕਾਰਨ 31 ਮਾਰਚ ਤੱਕ ਜਿਓ ਪ੍ਰਾਈਮ ਦੇ ਮੈਂਬਰ ਨਹੀਂ ਬਣ ਸਕੇ ਹਨ, ਉਹ 15 ਅਪ੍ਰੈਲ ਤੱਕ 99 ਰੁਪਏ ਅਤੇ ਜਿਓ ਦੇ 303 ਰੁਪਏ ਜਾਂ ਕਿਸੇ ਹੋਰ ਪਲਾਨ ਦੀ ਪਹਿਲੀ ਖਰੀਦ ਦੇ ਨਾਲ ਇਹ ਮੈਂਬਰਤਾ ਹਾਸਲ ਕਰ ਸਕਦੇ ਹਨ।'' ਜਿਓ ਮੁਤਾਬਕ ਗਾਹਕਾਂ ਦੀ ਮੰਗ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਜਿਓ ਨੇ ਆਪਣੇ ਪ੍ਰਾਈਮ ਮੈਂਬਰਾਂ ਲਈ ਜਿਓ ਸਮਰ ਸਰਪ੍ਰਾਈਜ਼ ਦਾ ਵੀ ਐਲਾਨ ਕੀਤਾ ਹੈ। ਇਸ ਦੇ ਤਹਿਤ ਜੋ ਜਿਓ ਪ੍ਰਾਈਮ ਮੈਂਬਰ 15 ਅਪ੍ਰੈਲ ਤੱਕ 303 ਰੁਪਏ ਜਾਂ ਉਸ ਤੋਂ ਜ਼ਿਆਦਾ ਦਾ ਪਲਾਨ ਲਵੇਗਾ, ਉਸ ਨੂੰ ਪਹਿਲੇ ਤਿੰਨ ਮਹੀਨੇ ਦੀ ਸਰਵਿਸ ਮੁਫਤ ਮਿਲੇਗੀ। ਅਜਿਹੇ ਗਾਹਕਾਂ ਦਾ ਪੇਡ ਸਰਵਿਸ ਪਲਾਨ ਜੁਲਾਈ ਤੋਂ ਸ਼ੁਰੂ ਹੋਵੇਗਾ। 

ਜ਼ਿਕਰਯੋਗ ਹੈ ਕਿ ਜਿਓ ਦੇ ਕਈ ਗਾਹਕਾਂ ਨੇ ਜਿਓ ਪ੍ਰਾਈਮ ਮੈਂਬਰ ਬਣਨ ''ਚ ਆ ਰਹੀਆਂ ਦਿੱਕਤਾਂ ਦਾ ਜ਼ਿਕਰ ਸ਼ੋਸ਼ਲ ਮੀਡੀਆ ''ਤੇ ਕੀਤਾ ਸੀ। ਡੇਸਕਟਾਪ ਵੈੱਬਸਾਈਟ ਅਤੇ ਐਪ ਰਾਹੀਂ ਕੋਸ਼ਿਸ਼ ਕਰਨ ''ਤੇ ''ਸਿਸਟਮ ਐਰਰ'' ਦਿਖਾ ਰਿਹਾ ਸੀ। ਅਜਿਹੇ ''ਚ ਜਿਓ ਨੇ ਤਰੀਕ 15 ਅਪ੍ਰੈਲ ਤੱਕ ਵਧਾ ਕੇ ਗਾਹਕਾਂ ਨੂੰ ਰਾਹਤ ਦਿੱਤੀ ਹੈ।


Related News