ਪੰਜਾਬ ''ਚ ਜਿਓ ਦੀ ਬਾਦਸ਼ਾਹਤ ਬਰਕਰਾਰ, ਰੈਵੇਨਿਊ ਬਾਜ਼ਾਰ ''ਚ ਸਾਰਿਆਂ ਨੂੰ ਪਛਾੜਿਆ : ਟਰਾਈ

11/27/2019 1:31:21 AM

ਜਲੰਧਰ (ਬਿ. ਡੈ.)-ਪੰਜਾਬ ’ਚ ਆਪਣੇ ਸਭ ਤੋਂ ਵੱਡੇ ਅਤੇ ਸਭ ਤੋਂ ਤੇਜ਼ 4-ਜੀ ਨੈੱਟਵਰਕ ਅਤੇ ਸੂਬੇ ਦੇ ਨੌਜਵਾਨਾਂ ਦੁਆਰਾ ਵੱਡੇ ਪੱਧਰ ’ਤੇ ਅਪਣਾਏ ਜਾਣ ਕਾਰਣ ਜਿਓ ਨੇ ਪੰਜਾਬ ’ਚ ਰੈਵੇਨਿਊ ਅਤੇ ਗਾਹਕ ਬਾਜ਼ਾਰ ਹਿੱਸੇਦਾਰੀ ਦੋਵਾਂ ’ਚ ਪ੍ਰਮੁੱਖਤਾ ਹਾਸਲ ਕਰ ਲਈ ਹੈ। ਟੈਲੀਕਾਮ ਸੈਕਟਰ ’ਚ ਪ੍ਰਵੇਸ਼ ਕਰਨ ਵਾਲੀ ਸਭ ਤੋਂ ਨਵੀਂ ਕੰਪਨੀ ਹੋਣ ਦੇ ਬਾਵਜੂਦ ਰਿਲਾਇੰਸ ਜਿਓ ਨੇ ਟੈਲੀਕਾਮ ਸੈਕਟਰ ’ਚ ਪ੍ਰਦਰਸ਼ਨ ਦੇ ਦੋਵਾਂ ਪ੍ਰਮੁੱਖ ਮਾਪਦੰਡਾਂ ਰੈਵੇਨਿਊ ਮਾਰਕੀਟ ਸ਼ੇਅਰ (ਆਰ. ਐੱਮ. ਐੱਸ.) ਅਤੇ ਕਸਟਮਰ ਮਾਰਕੀਟ ਸ਼ੇਅਰ (ਸੀ. ਐੱਮ. ਐੱਸ.) ’ਚ ਪੰਜਾਬ ’ਚ ਮਾਰਚ ਤਿਮਾਹੀ ’ਚ ਟਾਪ ਪੁਜ਼ੀਸ਼ਨ ਹਾਸਲ ਕਰ ਲਈ ਸੀ ਅਤੇ ਹੁਣ ਸਤੰਬਰ ਤਿਮਾਹੀ ’ਚ ਆਪਣੀ ਵਾਧੇ ਨੂੰ ਹੋਰ ਵਧਾਇਆ ਹੈ।

ਇਹ ਜਾਣਕਾਰੀ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਵੱਲੋਂ 30 ਸਤੰਬਰ ਨੂੰ ਖਤਮ ਤਿਮਾਹੀ ਲਈ ਆਪਣੀ ਨਵੀਂ ਰਿਪੋਰਟ ’ਚ ਦਿੱਤੀ ਗਈ ਹੈ। ਰਿਲਾਇੰਸ ਜਿਓ ਨੇ 30 ਸਤੰਬਰ ਨੂੰ ਖਤਮ ਤਿਮਾਹੀ ਲਈ 510 ਕਰੋਡ਼ ਰੁਪਏ ਦਾ ਕੁਲ ਮਾਲੀਆ (ਜੀ. ਆਰ.) ਅਤੇ 35 ਫੀਸਦੀ ਦਾ ਰੈਵੇਨਿਊ ਮਾਰਕੀਟ ਸ਼ੇਅਰ (ਆਰ. ਐੱਮ. ਐੱਸ.) ਪ੍ਰਾਪਤ ਕੀਤਾ। ਆਰ. ਐੱਮ. ਐੱਸ. ਤੋਂ ਇਲਾਵਾ ਰਿਲਾਇੰਸ ਜਿਓ ਨੇ ਪੰਜਾਬ ’ਚ ਗਾਹਕ ਬਾਜ਼ਾਰ ਹਿੱਸੇਦਾਰੀ (ਸੀ. ਐੱਮ. ਐੱਸ.) ’ਚ ਵੀ ਆਪਣੀ ਵਾਧੇ ਨੂੰ ਮਜ਼ਬੂਤ ਕੀਤਾ ਅਤੇ 1.30 ਕਰੋਡ਼ ਗਾਹਕਾਂ ਦੇ ਸਭ ਤੋਂ ਜ਼ਿਆਦਾ ਗਾਹਕ ਆਧਾਰ ਨਾਲ ਆਪਣਾ ਦਬਦਬਾ ਬਣਾਈ ਰੱਖਿਆ ਹੈ। ਜਿਓ ਹੁਣ ਪੰਜਾਬ ’ਚ ਸੰਪੂਰਨ ਮਾਰਕੀਟ ਲੀਡਰ ਹੈ। ਪੰਜਾਬ ’ਚ ਜਿਓ ਦੀ ਤੇਜ਼ ਗ੍ਰੋਥ ’ਚ ਯੋਗਦਾਨ ਦੇਣ ਵਾਲਾ ਇਕ ਪ੍ਰਮੁੱਖ ਕਾਰਕ ਇਸ ਦਾ ਮਜ਼ਬੂਤ, ਸਭ ਤੋਂ ਵਿਸਤ੍ਰਿਤ ਅਤੇ ਸਭ ਤੋਂ ਵੱਡਾ ਟਰੂ 4-ਜੀ ਨੈੱਟਵਰਕ ਹੈ। ਇਹ ਸੂਬੇ ’ਚ ਰਵਾਇਤੀ 2-ਜੀ, 3-ਜੀ ਜਾਂ 4-ਜੀ ਨੈੱਟਵਰਕ ਤੋਂ ਵੀ ਵੱਡਾ ਹੈ ਅਤੇ ਪੰਜਾਬ ਦੇ ਕੁਲ ਡਾਟਾ ਟ੍ਰੈਫਿਕ ਦਾ 2/3 ਤੋਂ ਜ਼ਿਆਦਾ ਖਪਤ ਕਰਦਾ ਹੈ। ਬਿਹਤਰੀਨ ਗੁਣਵੱਤਾ ਵਾਲਾ ਡਾਟਾ ਪ੍ਰਦਾਨ ਕਰਨ ਦੇ ਆਪਣੇ ਵਾਅਦੇ ’ਤੇ ਕਾਇਮ ਰਹਿੰਦੇ ਹੋਏ ਜਿਓ ਨੇ ਲਾਂਚ ਤੋਂ ਬਾਅਦ ਲਗਾਤਾਰ ਪੰਜਾਬ ’ਚ ਸਭ ਤੋਂ ਤੇਜ਼ 4-ਜੀ ਦੂਰਸੰਚਾਰ ਨੈੱਟਵਰਕ ਦੇ ਤੌਰ ’ਤੇ ਸਫਲਤਾ ਪ੍ਰਾਪਤ ਕੀਤੀ ਹੈ।

ਟਰਾਈ ਦੇ ਨਵੇਂ ਅੰਕੜਿਆਂ ਅਨੁਸਾਰ ਜਿਓ ਨੇ ਪੰਜਾਬ ਸੇਵਾ ਖੇਤਰ ’ਚ ਆਪਣੇ ਨੈੱਟਵਰਕ ’ਤੇ 23.1 ਐੱਮ. ਬੀ. ਪੀ. ਐੱਸ. ਦੀ ਔਸਤ 4-ਜੀ ਡਾਊਨਲੋਡ ਸਪੀਡ ਦਰਜ ਕੀਤੀ, ਜੋ ਆਪਣੇ ਮੁੱਖ ਵਿਰੋਧੀ ਤੋਂ ਲਗਭਗ ਦੁੱਗਣੀ ਹੈ। ਜਿਓ ਪੰਜਾਬ ਦੇ ਸਾਰੇ 22 ਜ਼ਿਲਿਆਂ ਨੂੰ ਜੋੜਨ ਵਾਲਾ ਇਕਮਾਤਰ ਟਰੂ 4-ਜੀ ਨੈੱਟਵਰਕ ਹੈ, ਜਿਸ ’ਚ 79 ਤਹਿਸੀਲ, 82 ਉਪ-ਤਹਿਸੀਲ ਅਤੇ 12,500 ਤੋਂ ਜ਼ਿਆਦਾ ਪਿੰਡ ਸ਼ਾਮਲ ਹਨ, ਜਿਨ੍ਹਾਂ ’ਚ ਚੰਡੀਗੜ੍ਹ (ਯੂ. ਟੀ.) ਅਤੇ ਪੰਚਕੂਲਾ ਵੀ ਸ਼ਾਮਲ ਹਨ।


Karan Kumar

Content Editor

Related News