ਪੰਜਾਬ ''ਚ ਜਿਓ ਦਾ ਦਬਦਬਾ ਬਰਕਰਾਰ, 1.26 ਕਰੋੜ ਗਾਹਕਾਂ ਨਾਲ ਸਭ ਤੋਂ ਅੱਗੇ

Friday, Sep 20, 2019 - 09:44 PM (IST)

ਪੰਜਾਬ ''ਚ ਜਿਓ ਦਾ ਦਬਦਬਾ ਬਰਕਰਾਰ, 1.26 ਕਰੋੜ ਗਾਹਕਾਂ ਨਾਲ ਸਭ ਤੋਂ ਅੱਗੇ

ਜਲੰਧਰ (ਬਿ. ਡੈ.) -ਰਿਲਾਇੰਸ ਜਿਓ 1.26 ਕਰੋੜ ਗਾਹਕਾਂ ਦੇ ਉੱਚ ਗਾਹਕ ਆਧਾਰ ਨਾਲ ਪੰਜਾਬ 'ਚ ਨਿਰਵਿਵਾਦ ਰੂਪ ਨਾਲ ਮਾਰਕੀਟ ਲੀਡਰ ਬਣਿਆ ਹੋਇਆ ਹੈ ਅਤੇ ਹਰ ਇਕ ਮਹੀਨੇ ਆਪਣਾ ਗਾਹਕ ਆਧਾਰ ਵਧਾ ਰਿਹਾ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਵੱਲੋਂ ਜਾਰੀ ਕੀਤੇ ਗਏ ਨਵੇਂ ਦੂਰਸੰਚਾਰ ਸਬਸਕ੍ਰਿਪਸ਼ਨ ਅੰਕੜਿਆਂ ਅਨੁਸਾਰ ਜਿਓ ਲਗਾਤਾਰ ਪੰਜਾਬ 'ਚ ਆਪਣਾ ਦਬਦਬਾ ਬਣਾਏ ਹੋਏ ਹੈ।

ਪੰਜਾਬ 'ਚ ਆਪਣੇ ਸਭ ਤੋਂ ਵੱਡੇ ਟਰੂ 4-ਜੀ ਨੈੱਟਵਰਕ ਕਾਰਣ ਸੂਬੇ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਹੋਣ ਕਾਰਣ ਅਤੇ ਵਿਸ਼ੇਸ਼ ਰੂਪ ਨਾਲ ਪੇਂਡੂ ਖੇਤਰਾਂ 'ਚ ਜਿਓ ਫੋਨ ਦੀ ਸਫਲਤਾ ਨਾਲ ਵੱਡੀ ਗਿਣਤੀ 'ਚ ਅਪਣਾਏ ਜਾਣ ਕਾਰਣ ਜਿਓ ਨੇ ਜੁਲਾਈ ਮਹੀਨੇ 'ਚ ਹੀ ਕਰੀਬ 2 ਲੱਖ ਨਵੇਂ ਗਾਹਕ ਜੋੜੇ ਹਨ। ਉਥੇ ਹੀ ਏਅਰਟੈੱਲ ਨੇ ਇਸ ਦੌਰਾਨ ਕਰੀਬ 2 ਲੱਖ ਗਾਹਕ ਗਵਾਏ ਹਨ। ਵੋਡਾਫੋਨ ਆਈਡੀਆ ਨੇ ਇਸ ਦੌਰਾਨ ਜੁਲਾਈ ਮਹੀਨੇ 'ਚ ਪੰਜਾਬ ਸਰਕਲ 'ਚ 34,000 ਗਾਹਕ ਆਪਣੇ ਨੈੱਟਵਰਕ 'ਚ ਜੋੜੇ ਹਨ। ਉਥੇ ਹੀ ਬੀ. ਐੱਸ. ਐੱਨ. ਐੱਲ. ਨੇ ਕਰੀਬ 20,000 ਗਾਹਕ ਆਪਣੇ ਨੈੱਟਵਰਕ ਨਾਲ ਜੋੜੇ ਹਨ। ਪੰਜਾਬ ਸਰਕਲ 'ਚ ਪੰਜਾਬ ਨਾਲ ਚੰਡੀਗੜ੍ਹ ਅਤੇ ਪੰਚਕੂਲਾ ਵੀ ਸ਼ਾਮਲ ਹੈ।

ਟਰਾਈ ਦੀ ਰਿਪੋਰਟ ਅਨੁਸਾਰ 31 ਜੁਲਾਈ 2019 ਤੱਕ ਜਿਓ ਪੰਜਾਬ 'ਚ 1.26 ਕਰੋੜ ਗਾਹਕਾਂ ਦੇ ਨਾਲ ਸਭ ਤੋਂ ਪਸੰਦੀਦਾ ਅਤੇ ਆਗੂ ਟੈਲੀਕਾਮ ਆਪ੍ਰੇਟਰ ਹੈ, ਜਿਸ ਤੋਂ ਬਾਅਦ ਵੋਡਾ ਆਈਡੀਆ 1.10 ਕਰੋੜ ਗਾਹਕਾਂ ਨਾਲ ਦੂਜੇ, ਕਰੀਬ 1 ਕਰੋੜ ਗਾਹਕਾਂ ਨਾਲ ਏਅਰਟੈੱਲ ਤੀਜੇ ਅਤੇ ਬੀ. ਐੱਸ. ਐੱਨ. ਐੱਲ. 55 ਲੱਖ ਗਾਹਕਾਂ ਨਾਲ ਚੌਥੇ ਨੰਬਰ 'ਤੇ ਹੈ।


author

Karan Kumar

Content Editor

Related News