5G ’ਤੇ ਜੀਓ ਦੀ ਪਕੜ ਹੋਰ ਮਜ਼ਬੂਤ, 28.5 ਕਰੋੜ ਤੱਕ ਪਹੁੰਚਿਆ ਟਰੂ 5-ਜੀ ਗਾਹਕ ਆਧਾਰ

Saturday, Jul 18, 2026 - 04:03 PM (IST)

5G ’ਤੇ ਜੀਓ ਦੀ ਪਕੜ ਹੋਰ ਮਜ਼ਬੂਤ, 28.5 ਕਰੋੜ ਤੱਕ ਪਹੁੰਚਿਆ ਟਰੂ 5-ਜੀ ਗਾਹਕ ਆਧਾਰ

ਬਿਜ਼ਨੈੱਸ ਡੈਸਕ - ਜੀਓ ਨੇ 5-ਜੀ ਅਤੇ ਡਿਜੀਟਲ ਕੁਨੈਕਟੀਵਿਟੀ ਦੇ ਦਮ ’ਤੇ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ ਹੈ। ਰਿਲਾਇੰਸ ਦੇ ਤਿਮਾਹੀ ਨਤੀਜਿਆਂ ’ਚ ਇਸ ਦੀ ਤਸਵੀਰ ਹੋਰ ਸਾਫ਼ ਹੋ ਗਈ। ਜੀਓ ਦਾ ਕੁੱਲ ਗਾਹਕ ਆਧਾਰ ਵਧ ਕੇ 53.33 ਕਰੋੜ ਤੱਕ ਪਹੁੰਚ ਗਿਆ, ਜਦੋਂ ਕਿ ਜੀਓ ਟਰੂ 5-ਜੀ ਦਾ ਗਾਹਕ ਆਧਾਰ ਜੂਨ 2026 ਤੱਕ 28.5 ਕਰੋੜ ਦੇ ਅੰਕੜੇ ਨੂੰ ਛੂਹ ਗਿਆ। ਪਿਛਲੇ 12 ਮਹੀਨਿਆਂ ’ਚ ਜੀਓ ਦੇ 5-ਜੀ ਗਾਹਕਾਂ ਦੀ ਗਿਣਤੀ ’ਚ 7.3 ਕਰੋੜ ਦਾ ਤੇਜ਼ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : 10 ਸਾਲਾਂ ਤੋਂ US 'ਚ ਰਹਿ ਰਹੇ ਭਾਰਤੀ ਨੇ ਦੱਸੀ ਡਰਾਵਨੀ ਸੱਚਾਈ, ਬਣਨਾ ਪਵੇਗਾ 'ਹੱਸਲਰ'
ਇਹ ਵੀ ਪੜ੍ਹੋ :    ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਕਿਰਾਇਆ ਜਾਣ ਹੋ ਜਾਵੋਗੇ ਹੈਰਾਨ, ਜਾਣੋ ਖ਼ਾਸੀਅਤ

ਸਿਰਫ਼ 5-ਜੀ ਗਾਹਕਾਂ ਦੀ ਗਿਣਤੀ ਹੀ ਨਹੀਂ ਵਧੀ, ਜੀਓ ਦੇ ਨੈੱਟਵਰਕ ’ਤੇ 5-ਜੀ ਡਾਟਾ ਟ੍ਰੈਫਿਕ ਹੁਣ 4-ਜੀ ਡਾਟਾ ਟ੍ਰੈਫਿਕ ਦਾ ਲੱਗਭਗ 1.5 ਗੁਣਾ ਹੋ ਚੁੱਕਾ ਹੈ। ਨਤੀਜਿਆਂ ’ਚ ਕੁਝ ਹੋਰ ਦਿਲਚਸਪ ਅੰਕੜੇ ਵੀ ਸਾਹਮਣੇ ਆਏ। ਜੀਓ ਨੈੱਟਵਰਕ ’ਤੇ ਪ੍ਰਤੀ ਗਾਹਕ ਡਾਟਾ ਖਪਤ 43.7 ਜੀ. ਬੀ. ਪ੍ਰਤੀ ਮਹੀਨਾ ਰਹੀ, ਜਦੋਂ ਕਿ ਤਿਮਾਹੀ ਦੌਰਾਨ ਕੁੱਲ ਡਾਟਾ ਟ੍ਰੈਫਿਕ ਸਾਲਾਨਾ ਆਧਾਰ ’ਤੇ 26.9 ਫੀਸਦੀ ਵਧ ਕੇ 69.4 ਬਿਲੀਅਨ ਜੀ. ਬੀ. ਤੱਕ ਪਹੁੰਚ ਗਿਆ। ਇਹ ਸੰਕੇਤ ਦਿੰਦਾ ਹੈ ਕਿ ਭਾਰਤ ’ਚ ਅਗਲੀ ਪੀੜ੍ਹੀ ਦੇ ਮੋਬਾਈਲ ਨੈੱਟਵਰਕ ’ਤੇ ਜੀਓ ਦੀ ਪਕੜ ਤੇਜ਼ੀ ਨਾਲ ਮਜ਼ਬੂਤ ਹੋ ਰਹੀ ਹੈ।

ਇਹ ਵੀ ਪੜ੍ਹੋ : ਸਾਈਬਰ ਧੋਖਾਧੜੀ ਦੇ ਅਜੀਬ ਤਰੀਕੇ ਨੇ ਉਡਾਏ ਹੋਸ਼, ਬੈਂਕ ਮੈਨੇਜਰ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ
ਇਹ ਵੀ ਪੜ੍ਹੋ :  ਹੁਣ ਜ਼ਿਆਦਾ ਮਹਿੰਗਾ ਨਹੀਂ ਹੋਵੇਗਾ ਸੋਨਾ, ਰਿਪੋਰਟ 'ਚ ਸਾਹਮਣੇ ਆਈ ਵੱਡੀ ਵਜ੍ਹਾ

ਜੀਓ ਪਲੇਟਫਾਰਮਸ ਦਾ ਸੰਚਾਲਨ ਪ੍ਰਦਰਸ਼ਨ ਵੀ ਮਜ਼ਬੂਤ ਰਿਹਾ। ਪਹਿਲੀ ਤਿਮਾਹੀ ’ਚ ਜੀਓ ਪਲੇਟਫਾਰਮਸ ਦਾ ਰਿਕਾਰਡ ਈ. ਬੀ. ਆਈ. ਟੀ. ਡੀ. ਏ. (ਐਬਿਟਡਾ) ਸਾਲਾਨਾ ਆਧਾਰ ’ਤੇ 15.1 ਫੀਸਦੀ ਵਧ ਕੇ 20,865 ਕਰੋੜ ਰੁਪਇਆ ਰਿਹਾ। ਰਿਕਾਰਡ ਈ. ਬੀ. ਆਈ. ਟੀ. ਡੀ. ਏ. ਮਾਰਜਿਨ 53.3 ਫੀਸਦੀ ਦਰਜ ਕੀਤਾ ਗਿਆ। ਇਸੇ ਦੌਰਾਨ ਜੀਓ ਦਾ ਸ਼ੁੱਧ ਲਾਭ 9.2 ਫੀਸਦੀ ਵਧ ਕੇ 7,764 ਕਰੋੜ ਰੁਪਏ ਰਿਹਾ।

ਇਹ ਵੀ ਪੜ੍ਹੋਬੰਦ ਹੋਣ ਵਾਲੇ ਹਨ 10-20 ਰੁਪਏ ਦੇ ਕਾਗਜ਼ ਦੇ ਨੋਟ! RBI ਨੇ ਜਾਰੀ ਕੀਤਾ ਟੈਂਡਰ
ਇਹ ਵੀ ਪੜ੍ਹੋ : UPI 'ਤੇ ਲੱਗੇਗਾ ਚਾਰਜ! ਜਾਣੋ ਕੌਣ ਕਰੇਗਾ ਭੁਗਤਾਨ ਤੇ ਤੁਹਾਡੇ 'ਤੇ ਕੀ ਪਵੇਗਾ ਪ੍ਰਭਾਵ

ਓਧਰ, ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਦਾ ਚਾਲੂ ਮਾਲੀ ਸਾਲ ਦੀ ਪਹਿਲੀ ਤਿਮਾਹੀ ’ਚ ਏਕੀਕ੍ਰਿਤ ਸ਼ੁੱਧ ਲਾਭ ਸਾਲਾਨਾ ਆਧਾਰ ’ਤੇ 22 ਫੀਸਦੀ ਘਟ ਕੇ 20,946 ਕਰੋੜ ਰੁਪਏ ਰਿਹਾ। ਆਰ. ਆਈ. ਐੱਲ. ਨੇ ਕਿਹਾ ਕਿ ਪਿਛਲੇ ਸਾਲ ਦੀ ਇਸੇ ਮਿਆਦ ’ਚ ਏਸ਼ੀਅਨ ਪੇਂਟਸ ਦੀ ਹਿੱਸੇਦਾਰੀ ਵੇਚਣ ਨਾਲ ਉਸ ਨੂੰ ਇਕ ਵਾਰ ਦਾ ਵੱਡਾ ਲਾਭ ਹੋਇਆ ਸੀ, ਜਿਸ ਨਾਲ ਉਸ ਦਾ ਲਾਭ 26,994 ਕਰੋੜ ਰੁਪਏ ਰਿਹਾ ਸੀ। ਇਸ ਵਜ੍ਹਾ ਕਰ ਕੇ ਇਸ ਵਾਰ ਲਾਭ ’ਚ ਗਿਰਾਵਟ ਦਿਸ ਰਹੀ ਹੈ।

ਇਹ ਵੀ ਪੜ੍ਹੋ : ਬਦਰੀਨਾਥ ਮੰਦਿਰ ਚੜ੍ਹਾਵਾ ਘਪਲਾ : BKTC ਦੇ ਸਾਬਕਾ ਅਧਿਕਾਰੀ ਗ੍ਰਿਫ਼ਤਾਰ, ਇੰਝ ਖੁੱਲ੍ਹਿਆ ਭੇਤ

ਰਿਲਾਇੰਸ ਰਿਟੇਲ ਦਾ ਦਮਦਾਰ ਵਾਧਾ

ਅੰਬਾਨੀ ਨੇ ਕਿਹਾ ਕਿ ਰਿਲਾਇੰਸ ਰਿਟੇਲ ਨੇ ਇਸ ਤਿਮਾਹੀ ’ਚ ਦਮਦਾਰ ਵਾਧਾ ਦਿਖਾਇਆ ਹੈ ਅਤੇ ਸਾਰੇ ਕੰਜ਼ੰਪਸ਼ਨ ਫਾਰਮੈਟ ਅਤੇ ਚੈਨਲਾਂ ’ਚ ਵਧੀਆ ਕਾਰਗੁਜ਼ਾਰੀ ਕੀਤੀ ਹੈ। ਸਾਡੀ ਓਮਨੀ-ਚੈਨਲ ਮੌਜੂਦਗੀ ਲੱਖਾਂ ਭਾਰਤੀ ਗਾਹਕਾਂ ਨੂੰ ਸੇਵਾ ਦੇ ਰਹੀ ਹੈ ਅਤੇ ਮੈਨੂੰ ਭਰੋਸਾ ਹੈ ਕਿ ਇਹ ਭਾਰਤ ਦੀ ਲਾਂਗ-ਟਰਮ ਕੰਜ਼ੰਪਸ਼ਨ ਗ੍ਰੋਥ ਦਾ ਫਾਇਦਾ ਉਠਾਉਣ ਲਈ ਚੰਗੀ ਸਥਿਤੀ ’ਚ ਹੈ।

ਕੰਜ਼ਿਊਮਰ ਪ੍ਰੋਡਕਟਸ ਬਿਜ਼ਨੈੱਸ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਐੱਫ. ਐੱਮ. ਸੀ. ਜੀ. ਬ੍ਰਾਂਡਾਂ ਦਾ ਪੋਰਟਫੋਲੀਓ ਭਾਰਤੀ ਗਾਹਕਾਂ ਵਿਚਾਲੇ ਤੇਜ਼ੀ ਨਾਲ ਹਰਮਨ ਪਿਆਰਾ ਹੋ ਰਿਹਾ ਹੈ।

ਸਾਡੇ ਵੱਖ-ਵੱਖ ਤਰ੍ਹਾਂ ਦੇ ਬਿਜ਼ਨੈੱਸ ਪੋਰਟਫੋਲੀਓ ਨੇ ਇਕ ਵਾਰ ਫਿਰ ਆਪਣੀ ਤਾਕਤ ਦਿਖਾਈ ਹੈ: ਮੁਕੇਸ਼ ਅੰਬਾਨੀ

ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਨੇ ਮਾਲੀ ਸਾਲ 2026-27 ਦੀ ਮਜ਼ਬੂਤ ਸ਼ੁਰੂਆਤ ਕੀਤੀ ਹੈ। ਸਾਡੇ ਵੱਖ-ਵੱਖ ਤਰ੍ਹਾਂ ਦੇ ਬਿਜ਼ਨੈੱਸ ਪੋਰਟਫੋਲੀਓ ਨੇ ਇਕ ਵਾਰ ਫਿਰ ਆਪਣੀ ਤਾਕਤ ਵਿਖਾਈ ਹੈ, ਉਹ ਵੀ ਅਜਿਹੀ ਤਿਮਾਹੀ ’ਚ ਜਦੋਂ ਭੂ-ਸਿਆਸੀ ਤਣਾਅ ਜਾਰੀ ਰਿਹਾ ਅਤੇ ਕਮੋਡਿਟੀ ਬਾਜ਼ਾਰਾਂ ’ਚ ਉਤਾਰ-ਚੜ੍ਹਾਅ ਬਣਿਆ ਰਿਹਾ। ਇਸ ਤਿਮਾਹੀ ’ਚ ਡਿਜੀਟਲ ਸਰਵਿਸਿਜ਼ ਬਿਜ਼ਨੈੱਸ ਦੀ ਗ੍ਰੋਥ ਦੀ ਰਫ਼ਤਾਰ ਬਣੀ ਰਹੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News