ਜਿੰਦਲ ਸਟੀਲ ਐਂਡ ਪਾਵਰ ਨੂੰ ਜੂਨ ਤਿਮਾਹੀ ''ਚ 87 ਕਰੋੜ ਰੁਪਏ ਦਾ ਸ਼ੁੱਧ ਘਾਟਾ

08/14/2019 5:08:40 PM

ਨਵੀਂ ਦਿੱਲੀ—ਜਿੰਦਲ ਸਟੀਲ ਐਂਡ ਪਾਵਰ ਲਿਮਟਿਡ (ਜੇ.ਐੱਸ.ਪੀ.ਐੱਲ) ਨੂੰ ਖਰਚ ਉੱਚਾ ਰਹਿਣ ਨਾਲ ਚਾਲੂ ਵਿੱਤੀ ਸਾਲ ਦੀ 30 ਜੂਨ ਨੂੰ ਖਤਮ ਤਿਮਾਹੀ 'ਚ 87 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਘਾਟਾ ਹੋਇਆ ਹੈ। ਪਿਛਲੇ ਸਾਲ ਅਪ੍ਰੈਲ-ਜੂਨ ਤਿਮਾਹੀ 'ਚ ਉਸ ਨੂੰ 110 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਲਾਭ ਹੋਇਆ ਸੀ। ਜੇ.ਐੱਸ.ਪੀ.ਐੱਲ. ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਬੁੱਧਵਾਰ ਨੂੰ ਦੱਸਿਆ ਕਿ ਸਮੀਖਿਆਧੀਨ ਸਮੇਂ 'ਚ ਉਸ ਦੀ ਕੁੱਲ ਆਮਦਨ 9,946 ਕਰੋੜ ਰੁਪਏ ਰਹੀ ਹੈ। 2018-19 ਦੀ ਪਹਿਲੀ ਤਿਮਾਹੀ 'ਚ ਉਸ ਦੀ ਆਮਦਨ 9,665 ਕਰੋੜ ਰੁਪਏ ਸੀ। ਕੁੱਲ ਖਰਚ ਅਪ੍ਰੈਲ-ਜੂਨ 2018 'ਚ 9,400 ਕਰੋੜ ਰੁਪਏ ਤੋਂ ਵਧ ਕੇ ਅਪ੍ਰੈਲ-ਜੂਨ 2019 'ਚ 9,935 ਕਰੋੜ ਰੁਪਏ ਹੋ ਗਿਆ। ਜੇ.ਐੱਸ.ਪੀ.ਐੱਲ. ਨੇ ਇਕ ਵੱਖਰੇ ਬਿਆਨ 'ਚ ਕਿਹਾ ਕਿ ਕੰਪਨੀ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 18.5 ਲੱਖ ਟਨ ਕੱਚੇ ਇਸਪਾਤ ਦਾ ਉਤਪਾਦਨ ਕੀਤਾ। 2018-19 ਦੀ ਪਹਿਲੀ ਤਿਮਾਹੀ 'ਚ ਇਹ 16.5 ਲੱਖ ਟਨ ਸੀ। ਇਸ ਦੌਰਾਨ 12 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਕੰਪਨੀ ਨੇ 18.4 ਲੱਖ ਟਨ ਕੱਚੇ ਇਸਪਾਤ ਦੀ ਵਿਕਰੀ ਕੀਤੀ। ਇਕ ਸਾਲ ਪਹਿਲਾਂ ਦੀ ਅਪ੍ਰੈਲ-ਜੂਨ ਸਮੇਂ 'ਚ ਉਸ ਨੇ 16.1 ਲੱਖ ਟਨ ਕੱਚਾ ਇਸਪਾਤ ਵੇਚਿਆ ਸੀ।


Aarti dhillon

Content Editor

Related News