ਝੁਨਝੁਨਵਾਲਾ ਟਰੱਸਟ ਦੀ ਅਗਵਾਈ ਕਰਨਗੇ ਕਿਸ਼ਨ ਦਮਾਨੀ
Tuesday, Aug 23, 2022 - 04:52 PM (IST)
ਮੁੰਬਈ - ਰਾਕੇਸ਼ ਝੁਨਝੁਨਵਾਲਾ ਦਾ 14 ਅਗਸਤ ਨੂੰ ਦਿਹਾਂਤ ਹੋਣ ਤੋਂ ਬਾਅਦ ਕਿਸ਼ਨ ਦਮਾਨੀ ਉਨ੍ਹਾਂ ਟਰੱਸਟ ਦੀ ਅਗਵਾਈ ਕਰ ਸਕਦੇ ਹਨ। ਇਕ ਰਿਪੋਰਟ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਡੀਮਾਰਟ ਵਾਲੇ ਰਾਧਾ ਕਿਸ਼ਨ ਦਮਾਨੀ ਉਸ ਟਰੱਸਟ ਦੀ ਅਗਵਾਈ ਕਰ ਸਕਦੇ ਹਨ ਜੋ ਝੁਨਝੁਨਵਾਲਾ ਦੀ ਜਾਇਦਾਦ ਦਾ ਪ੍ਰਬੰਧਨ ਕਰਨਗੇ। ਦਮਾਨੀ ਏਵਨਿਊ ਸੁਪਰਮਾਟਰਸ ਦੇ ਪ੍ਰਵਕਤਾ ਹਨ, ਜਿਸ ਦਾ ਬਜ਼ਾਰ ਪੂੰਜੀਕਰਨ ਵਿਚ 2.75 ਲੱਖ ਕਰੋੜ ਰੁਪਏ ਦਾ ਨਿਵੇਸ਼ ਹੈ। ਨਿਵੇਸ਼ਕ ਤੋਂ ਉਦਮੀ ਬਣੇ ਦਮਾਨੀ ਨੇ 1985 ਵਿਚ ਜਦੋਂ ਆਪਣਾ ਸਫ਼ਰ ਸ਼ੁਰੂ ਕੀਤਾ ਉਸ ਸਮੇਂ ਉਹ ਝੁਨਝੁਨਵਾਲਾ ਦੇ ਮੈਂਟਰ ਸਨ। ਝੁਨਝੁਨਵਾਲਾ ਆਪਣੀ ਸਫ਼ਲਤਾ ਦਾ ਕਾਰਨ ਆਪਣੇ ਪਿਤਾ ਅਤੇ ਦਮਾਨੀ ਨੂੰ ਮੰਨਦੇ ਸਨ।
ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਦਮਾਨੀ ਤੋਂ ਇਲਾਵਾ ਹੋਰ ਟਰੱਸਟੀ ਜਿਵੇਂ ਕਲਪਰਾਜ ਧਰਮਸ਼ੀ ਅਤੇ ਅਮਲ ਪਾਰਿਖ ਵੀ ਸ਼ਾਮਲ ਹੋਣਗੇ ਕਿਉਂਕਿ ਇਹ ਤਿੰਨੇ ਹਸਤੀਆਂ ਦਿੱਗਜ਼ ਨਿਵੇਸ਼ਕ ਝੁਨਝੁਨਵਾਲਾ ਦੇ ਬਹੁਤ ਕਰੀਬੀ ਸਨ । ਝੁਨਝੁਨਵਾਲਾ ਨੇ ਤਿੰਨ ਦਰਜ਼ਨ ਤੋਂ ਵੀ ਵੱਧ ਫਰਮਾਂ ਵਿਚ 30,000 ਕਰੋੜ ਦਾ ਨਿਵੇਸ਼ ਕੀਤਾ ਹੈ। ਇਸ ਤੇਂ ਇਲਾਵਾ ਉਨ੍ਹਾਂ ਨੇ ਆਕਾਸ਼ ਏਅਰ ਵਿਚ ਵੀ ਨਿਵੇਸ਼ ਕੀਤਾ ਹੈ। ਝੁਨਝੁਨਵਾਲਾ ਨੇ ਆਪਣਾ ਜਿਆਦਾਤਰ ਨਿਵੇਸ਼ ਇੰਟਰਪ੍ਰਾਈਜ਼ਜ਼ ਦੇ ਜਰੀਏ ਕਰਦੇ ਸਨ, ਜਿਸ ਦਾ ਪ੍ਰਬੰਧ ਉਨ੍ਹਾਂ ਦੇ ਭਰੋਸੇਯੋਗ ਹਿੱਸੇਦਾਰ ਉਤਪਲ ਸੇਠ ਅਤੇ ਅਮਿਤ ਗੋਯੇਲਾ ਕਰਦੇ ਸਨ ਅਤੇ ਅੱਗੇ ਵੀ ਇਹ ਦੋਵੇਂ ਰੇਅਰ ਦਾ ਕੰਮਕਾਜ਼ ਸੰਭਾਲਦੇ ਰਹਿਣਗੇ।
ਬਜ਼ਾਰ ਤੇ ਨਜ਼ਰ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਝੁਨਝੁਨਵਾਲਾ ਦੀ ਇਕੁਇਟੀ ਇੰਨਵੈਸਟਮੇਂਟ ਐਂਡ ਏਸੇਟ ਮੈਂਨੇਜਮੈਂਟ ਫਰਮ ਰੇਅਰ ਇੰਟਰਪ੍ਰਾਈਜ਼ਜ਼ ਵਿਚ ਕੰਮ ਪਹਿਲਾ ਦੀ ਤਰ੍ਹਾਂ ਚਲ ਰਿਹਾ ਹੈ। ਜਦਕਿ ਫਰਮ ਨੇ ਵਪਾਰਕ ਗਤੀਵਿਧੀਆਂ ਘੱਟ ਕਰ ਦਿੱਤੀਆਂ ਹਨ ਆਜ਼ਾਦੀ ਦਿਵਸ ਤੋਂ ਬਾਅਦ ਰੇਅਰ ਨੇ ਉਪਕਰਣ ਨਿਰਮਾਤਾ ਸਿੰਗਰ ਇੰਡੀਆ ਦੀ ਵੱਡੀ ਹਿੱਸੇਦਾਰੀ ਖਰੀਦੀ ਹੈ। ਰਿਪੋਰਟ ਦੇ ਮੁਤਾਬਿਕ ਬਿਗੜਦੀ ਸਿਹਤ ਨੂੰ ਦੇਖਦੇ ਹੋਏ ਝੁਨਝਨਵਾਲਾ ਨੇ ਆਪਣੀ ਵਸੀਅਤ ਦੀ ਯੋਜਨਾ ਬਣਾ ਲਈ ਸੀ। ਉਸ ਦੇ ਪਰਿਵਾਰ ਵਿਚ ਉਸਦੀ ਪਤਨੀ , ਦੋ ਪੁੱਤਰ ਅਤੇ ਇਕ ਧੀ ਹਨ।