ਗਹਿਣਾ ਬਰਾਮਦ 4.74 ਫੀਸਦੀ ਘਟੀ
Tuesday, Dec 10, 2019 - 09:47 PM (IST)

ਮੁੰਬਈ (ਭਾਸ਼ਾ)-ਪ੍ਰਮੁੱਖ ਬਰਾਮਦ ਬਾਜ਼ਾਰਾਂ ’ਚ ਕਮਜ਼ੋਰ ਖਪਤਕਾਰ ਧਾਰਨਾ ਕਾਰਣ ਨਵੰਬਰ ਮਹੀਨੇ ’ਚ ਸਾਲਾਨਾ ਆਧਾਰ ’ਤੇ ਰਤਨ ਅਤੇ ਗਹਿਣਾ ਬਰਾਮਦ 4.74 ਫੀਸਦੀ ਘਟ ਕੇ 18,136.2 ਕਰੋਡ਼ ਰੁਪਏ ਰਹੀ। ਬਰਾਮਦ ’ਚ ਕਮੀ ਦਾ ਮੁੱਖ ਕਾਰਣ ਤਰਾਸ਼ੇ ਗਏ ਹੀਰਿਆਂ ਦੀ ਬਰਾਮਦ ’ਚ 25.5 ਫੀਸਦੀ ਦੀ ਗਿਰਾਵਟ ਹੈ।
ਜੈੱਮਸ ਐਂਡ ਜਿਊਲਰੀ ਐਕਸਪੋਰਟ ਪ੍ਰਮੋਸ਼ਨ ਕੌਂਸਲ (ਜੀ . ਜੇ. ਈ. ਪੀ. ਸੀ.) ਦੇ ਅੰਕੜਿਆਂ ਅਨੁਸਾਰ ਨਵੰਬਰ 2018 ’ਚ ਰਤਨ ਅਤੇ ਗਹਿਣਾ ਬਰਾਮਦ 19,039.10 ਕਰੋਡ਼ ਰੁਪਏ ਰਹੀ। ਚਾਲੂ ਵਿੱਤੀ ਸਾਲ ’ਚ ਅਪ੍ਰੈਲ-ਨਵੰਬਰ ਦੌਰਾਨ ਬਰਾਮਦ 4.85 ਫੀਸਦੀ ਘਟ ਕੇ 1,76,540.39 ਕਰੋਡ਼ ਰੁਪਏ ਰਹੀ। ਇਕ ਸਾਲ ਪਹਿਲਾਂ ਇਸੇ ਮਿਆਦ ’ਚ ਰਤਨ ਅਤੇ ਗਹਿਣਾ ਬਰਾਮਦ 1,85,543.57 ਕਰੋਡ਼ ਰੁਪਏ ਦੀ ਹੋਈ ਸੀ।