ਜੈੱਟ ਏਅਰਵੇਜ਼ ਦੀ ਦੀਵਾਲੀ ਪੇਸ਼ਕਸ਼

Wednesday, Oct 18, 2017 - 08:41 AM (IST)

ਜੈੱਟ ਏਅਰਵੇਜ਼ ਦੀ ਦੀਵਾਲੀ ਪੇਸ਼ਕਸ਼

ਨਵੀਂ ਦਿੱਲੀ—ਜਹਾਜ਼ ਸੇਵਾ ਕੰਪਨੀ ਜੈੱਟ ਏਅਰਵੇਜ਼ ਨੇ ਦੀਵਾਲੀ ਦੇ ਮੌਕੇ 'ਤੇ ਨੌ ਦਿਨ ਦੀ ਸੇਲ ਦਾ ਐਲਾਨ ਕੀਤਾ ਹੈ ਜਿਸ ਦੇ ਤਹਿਤ ਯਾਤਰੀਆਂ ਨੂੰ ਕਿਰਾਏ 'ਚ 20 ਫੀਸਦੀ ਤੱਕ ਦੀ ਛੂਟ ਦੀ ਪੇਸ਼ਕਸ਼ ਕੀਤੀ ਗਈ ਹੈ। ਏਅਰਲਾਈਜ਼ ਨੇ ਅੱਜ ਦੱਸਿਆ ਕਿ ਇਹ ਸੇਲ 17 ਅਕਤੂਬਰ ਤੋਂ 25 ਅਕਤੂਬਰ ਤੱਕ ਚੱਲੇਗੀ ਅਤੇ ਇਸ ਦੇ ਤਹਿਤ 01 ਨਵੰਬਰ ਨੂੰ ਜਾਂ ਉਸ ਤੋਂ ਬਾਅਦ ਦੀ ਯਾਤਰਾ ਲਈ ਘਰੇਲੂ ਮਾਰਗਾਂ ਅਤੇ ਤਤਕਾਲ ਅਸਰ ਨਾਲ ਕੌਮਾਂਤਰੀ ਮਾਰਗਾਂ ਲਈ ਟਿਕਟਾਂ ਬੁੱਕ ਕਰਵਾਈਆਂ ਜਾ ਸਕਣਗੀਆਂ। 
ਉਸ ਨੇ ਦੱਸਿਆ ਕਿ ਪ੍ਰੀਮੀਅਰ ਸ਼੍ਰੇਣੀ ਦੀ ਕਿਰਾਏ 'ਚ 20 ਫੀਸਦੀ ਤੱਕ ਅਤੇ ਇਕੋਨਾਮੀ ਸ਼੍ਰੇਣੀ 'ਚ 10 ਫੀਸਦੀ ਤੱਕ ਦੀ ਛੂਟ ਦਿੱਤੀ ਜਾਵੇਗੀ। ਜੈੱਟ ਏਅਰਵੇਜ਼ ਦੇ ਨੈੱਟਵਰਕ 'ਚ ਇਸ ਸਮੇਂ ਦੇਸ਼ ਦੇ 44 ਡੈਸਟੀਨੇਸ਼ਨਸ ਅਤੇ 20 ਕੌਮਾਂਤਰੀ ਸ਼ਹਿਰ ਸ਼ਾਮਲ ਹਨ।


Related News