ਸਰਕਾਰ ਜਨਧਨ ਖਾਤਾਧਾਰਕਾਂ ਨੂੰ ਦੇਵੇਗੀ ਇਨ੍ਹਾਂ ਯੋਜਨਾਵਾਂ ਦਾ ਫਾਇਦਾ

08/29/2020 9:08:06 PM

ਨਵੀਂ ਦਿੱਲੀ— ਹੁਣ ਸਰਕਾਰ ਜਨਧਨ ਖਾਤਾਧਾਰਕਾਂ ਨੂੰ ਬੀਮਾ ਕਵਰ ਵੀ ਮੁਹੱਈਆ ਕਰਵਾਏਗੀ। ਇਸ ਤਹਿਤ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਜੀਵਨ ਜੋਯਤੀ ਬੀਮਾ ਯੋਜਨਾ (ਪੀ. ਐੱਮ. ਜੇ. ਜੇ. ਬੀ. ਵਾਈ.) ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀ. ਐੱਮ. ਐੱਸ. ਬੀ. ਵਾਈ.) ਦੇ ਦਾਇਰੇ 'ਚ ਲਿਆਂਦਾ ਜਾਵੇਗਾ। ਇਹ ਐਲਾਨ ਪ੍ਰਧਾਨ ਮੰਤਰੀ ਜਨਧਨ ਯੋਜਨਾ (ਪੀ.ਐੱਮ.ਜੀ.ਜੀ.ਵਾਈ.) ਦੀ 6ਵੀਂ ਵਰ੍ਹੇਗੰਢ ਦੇ ਮੌਕੇ 'ਤੇ ਕੀਤਾ ਗਿਆ ਹੈ।

6 ਸਾਲਾਂ 'ਚ ਇਸ ਯੋਜਨਾ ਤਹਿਤ ਦੇਸ਼ ਦੇ 40 ਕਰੋੜ ਤੋਂ ਵੱਧ ਲੋਕਾਂ ਦੇ ਬੈਂਕ ਖਾਤੇ ਖੋਲ੍ਹੇ ਗਏ ਹਨ। ਵਿੱਤ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਜਨਧਨ ਯੋਜਨਾ ਦੇ ਯੋਗ ਖਾਤਾਧਾਰਕਾਂ ਨੂੰ ਜੀਵਨ ਜੋਯਤੀ ਬੀਮਾ ਯੋਜਨਾ ਅਤੇ ਸੁਰੱਖਿਆ ਬੀਮਾ ਯੋਜਨਾ ਦੀ ਸਹੂਲਤ ਦਿੱਤੀ ਜਾਵੇਗੀ। ਜੀਵਨ ਜੋਯਤੀ ਬੀਮਾ ਯੋਜਨਾ ਤਹਿਤ, 18-50 ਸਾਲ ਦੀ ਉਮਰ ਦੇ ਬੈਂਕ ਖਾਤਾਧਾਰਕਾਂ ਨੂੰ ਸਿਰਫ 330 ਰੁਪਏ ਦੇ ਪ੍ਰੀਮੀਅਮ 'ਤੇ 2 ਲੱਖ ਰੁਪਏ ਤੱਕ ਦਾ ਜੀਵਨ ਬੀਮਾ ਕਵਰ ਦਿੱਤਾ ਜਾਂਦਾ ਹੈ।

ਇਸ 'ਚ ਕਿਸੇ ਵੀ ਤਰੀਕੇ ਨਾਲ ਖਾਤਾਧਾਰਕ ਦੀ ਮੌਤ ਹੋਣ ਦੀ ਸਥਿਤੀ 'ਚ ਇਹ ਰਕਮ ਉਸ ਦੇ ਨਜ਼ਦੀਕੀ ਨਿਰਭਰ ਨੂੰ ਅਦਾ ਕੀਤੀ ਜਾਂਦੀ ਹੈ। ਪ੍ਰੀਮੀਅਮ ਦੀ ਰਕਮ ਹਰ ਸਾਲ ਲਾਭਪਾਤਰੀ ਦੇ ਖਾਤੇ 'ਚੋਂ ਸਿੱਧੇ ਕੱਟੀ ਜਾਂਦੀ ਹੈ।

ਉੱਥੇ ਹੀ, ਸੁਰੱਖਿਆ ਬੀਮਾ ਯੋਜਨਾ 18-70 ਸਾਲ ਦੀ ਉਮਰ ਦੇ ਬੈਂਕ ਖਾਤਾਧਾਰਕਾਂ ਲਈ ਹੈ। ਇਸ ਤਹਿਤ, ਸਿਰਫ 12 ਰੁਪਏ ਦੇ ਪ੍ਰੀਮੀਅਮ 'ਤੇ ਦੋ ਲੱਖ ਰੁਪਏ ਦੁਰਘਟਨਾ 'ਚ ਮੌਤ ਅਤੇ ਦਿਵਿਆਂਗ ਦੀ ਸਥਿਤੀ 'ਚ ਇਕ ਲੱਖ ਰੁਪਏ ਤੱਕ ਦੀ ਬੀਮਾ ਸੁਵਿਧਾ ਦਿੱਤੀ ਜਾਂਦੀ ਹੈ।


Sanjeev

Content Editor

Related News