ਜੈਪ੍ਰਕਾਸ਼ ਐਸੋਸੀਏਟਸ ਨਹੀਂ ਮੋੜ ਸਕੀ 4528 ਕਰੋੜ ਦਾ ਕਰਜ਼ਾ, 31 ਅਕਤੂਬਰ ਨੂੰ ਕਰਨੀ ਸੀ ਅਦਾਇਗੀ
Tuesday, Nov 07, 2023 - 12:03 PM (IST)
ਬਿਜ਼ਨੈੱਸ ਡੈਸਕ : ਜੇਪੀ ਗਰੁੱਪ ਦੀ ਪ੍ਰਮੁੱਖ ਕੰਪਨੀ ਜੈਪ੍ਰਕਾਸ਼ ਐਸੋਸੀਏਟਸ 4,528 ਕਰੋੜ ਰੁਪਏ ਦਾ ਕਰਜ਼ਾ ਚੁਕਾਉਣ 'ਚ ਅਸਫਲ ਰਹੀ ਹੈ। ਇਸ ਵਿੱਚ ਮੂਲ ਅਤੇ ਵਿਆਜ ਦੋਵੇਂ ਰਕਮਾਂ ਸ਼ਾਮਲ ਹਨ। ਜੈਪ੍ਰਕਾਸ਼ ਐਸੋਸੀਏਟਸ ਨੇ ਕਿਹਾ ਕਿ 31 ਅਕਤੂਬਰ ਨੂੰ ਕੰਪਨੀ ਨੇ 1,733 ਕਰੋੜ ਰੁਪਏ ਦੀ ਮੂਲ ਰਕਮ ਅਤੇ 2,525 ਕਰੋੜ ਰੁਪਏ ਦੇ ਵਿਆਜ 'ਤੇ ਡਿਫਾਲਟ ਕੀਤਾ ਸੀ। ਇਹ ਕਰਜ਼ੇ ਕਈ ਬੈਂਕਾਂ ਦੇ ਹਨ ਅਤੇ ਇਹਨਾਂ ਕਰਜ਼ਿਆਂ ਵਿੱਚ ਫੰਡ ਅਧਾਰਤ ਕਾਰਜਸ਼ੀਲ ਪੂੰਜੀ, ਗੈਰ-ਫੰਡ ਅਧਾਰਤ ਕਾਰਜਸ਼ੀਲ ਪੂੰਜੀ, ਮਿਆਦੀ ਕਰਜ਼ਾ ਅਤੇ FCCB (ਵਿਦੇਸ਼ੀ ਪਰਿਵਰਤਨਸ਼ੀਲ ਬਾਂਡ) ਸ਼ਾਮਲ ਹਨ।
ਇਹ ਵੀ ਪੜ੍ਹੋ - ਧਨਤੇਰਸ ਤੋਂ ਪਹਿਲਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਭਾਅ
ਕੰਪਨੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ, 'ਕੰਪਨੀ ਦਾ ਵਿਆਜ ਸਮੇਤ ਕੁੱਲ ਉਧਾਰ 29,272 ਕਰੋੜ ਰੁਪਏ ਹੈ, ਜਿਸ ਦਾ ਭੁਗਤਾਨ 2037 ਤੱਕ ਕੀਤਾ ਜਾਣਾ ਹੈ। ਇਸ ਵਿੱਚੋਂ 4,258 ਕਰੋੜ ਰੁਪਏ 31 ਅਕਤੂਬਰ ਤੱਕ ਅਦਾ ਕੀਤੇ ਜਾਣੇ ਸਨ। 29,272 ਕਰੋੜ ਰੁਪਏ ਦੇ ਕੁੱਲ ਉਧਾਰ ਵਿੱਚੋਂ, ਪ੍ਰਸਤਾਵਿਤ ਵਿਸ਼ੇਸ਼ ਉਦੇਸ਼ ਵਾਹਨ (SPV) ਦੇ ਤਹਿਤ 18,682 ਕਰੋੜ ਰੁਪਏ ਟ੍ਰਾਂਸਫਰ ਕਰਨ ਦਾ ਪ੍ਰਸਤਾਵ ਹੈ। ਇਸ ਲਈ ਸਾਰੇ ਹਿੱਸੇਦਾਰਾਂ ਨੇ ਵਿਵਸਥਾ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ, ਇਸ ਨੂੰ ਅਜੇ ਤੱਕ NCLT ਤੋਂ ਮਨਜ਼ੂਰੀ ਨਹੀਂ ਮਿਲੀ ਹੈ। ਕੰਪਨੀ ਮੁਤਾਬਕ ਕੰਪਨੀ ਦਾ ਸਾਰਾ ਕਰਜ਼ਾ ਰੀਸਟ੍ਰਕਚਰਿੰਗ ਅਧੀਨ ਹੈ।
ਇਹ ਵੀ ਪੜ੍ਹੋ - ਭਾਰਤੀਆਂ ਨੂੰ ਸਵੇਰੇ ਉੱਠਣ ਸਾਰ ਲੱਗੇਗਾ ਝਟਕਾ, ਚਾਹ ਦੀ ਚੁਸਕੀ ਪੈ ਸਕਦੀ ਮਹਿੰਗੀ
ਜੈਪ੍ਰਕਾਸ਼ ਐਸੋਸੀਏਟਸ ਦਾ ਕਹਿਣਾ ਹੈ ਕਿ ਕੰਪਨੀ ਉਧਾਰ ਘਟਾਉਣ ਲਈ ਠੋਸ ਕਦਮ ਚੁੱਕ ਰਹੀ ਹੈ। ਕੰਪਨੀ ਦੇ ਬਿਆਨ 'ਚ ਕਿਹਾ ਗਿਆ ਹੈ, 'ਇੱਕ ਵਾਰ ਸੀਮਿੰਟ ਕਾਰੋਬਾਰ ਦੀ ਪ੍ਰਸਤਾਵਿਤ ਵਿਕਰੀ ਅਤੇ ਪੁਨਰਗਠਨ ਲਾਗੂ ਹੋ ਜਾਣ ਤੋਂ ਬਾਅਦ ਉਧਾਰ ਲਗਭਗ ਜ਼ੀਰੋ 'ਤੇ ਆ ਜਾਵੇਗਾ।' ਜੈਪ੍ਰਕਾਸ਼ ਐਸੋਸੀਏਟਸ ਨੇ ਇਹ ਵੀ ਦੱਸਿਆ ਕਿ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ 'ਤੇ, ਆਈਸੀਆਈਸੀਆਈ ਬੈਂਕ ਨੇ ਇਨਸੋਲਵੈਂਸੀ ਐਂਡ ਬੈਂਕਰਪਸੀ ਕੋਡ (ਆਈਬੀਸੀ) 2016 ਦੀ ਧਾਰਾ 7 ਦੇ ਤਹਿਤ ਕੰਪਨੀ ਦੇ ਖ਼ਿਲਾਫ਼ NCLT ਕੋਲ ਪਹੁੰਚ ਕੀਤੀ ਸੀ। ਹਾਲਾਂਕਿ ਕੰਪਨੀ ਨੇ ਬੈਂਕ ਦੇ ਇਸ ਕਦਮ ਦਾ ਵਿਰੋਧ ਕੀਤਾ ਹੈ।
ਇਹ ਵੀ ਪੜ੍ਹੋ - ਕਰਮਚਾਰੀਆਂ ਦਾ ਬੋਨਸ ਬਾਜ਼ਾਰ ’ਚ ਲਿਆਇਆ ਬਹਾਰ, ਦੀਵਾਲੀ 'ਤੇ ਹੋਵੇਗਾ 3.5 ਲੱਖ ਕਰੋੜ ਦਾ ਕਾਰੋਬਾਰ!
ਆਈਸੀਆਈਸੀਆਈ ਬੈਂਕ ਨੇ ਸਤੰਬਰ 2018 ਵਿੱਚ ਜੈਪ੍ਰਕਾਸ਼ ਐਸੋਸੀਏਟਸ ਦੇ ਖ਼ਿਲਾਫ਼ ਇੱਕ ਦੀਵਾਲੀਆ ਪਟੀਸ਼ਨ ਦਾਇਰ ਕੀਤੀ ਸੀ। ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਨੇ ਕੰਪਨੀ ਦੇ ਖ਼ਿਲਾਫ਼ NCLT ਕੋਲ ਪਹੁੰਚ ਕੀਤੀ ਹੈ। ਐੱਸਬੀਆਈ ਦਾ ਕਹਿਣਾ ਹੈ ਕਿ ਕੰਪਨੀ ਬੈਂਕ ਨੂੰ 6,893.15 ਕਰੋੜ ਰੁਪਏ ਦੀ ਬਕਾਇਆ ਰਕਮ ਦਾ ਭੁਗਤਾਨ ਕਰਨ ਵਿੱਚ ਅਸਫਲ ਰਹੀ ਹੈ। ਇਸ ਦੀ ਅਦਾਇਗੀ 15 ਸਤੰਬਰ 2022 ਨੂੰ ਕੀਤੀ ਜਾਣੀ ਸੀ।
ਇਹ ਵੀ ਪੜ੍ਹੋ - ਜ਼ਹਿਰੀਲੇ ਧੂੰਏਂ ਦੀ ਲਪੇਟ 'ਚ ਦਿੱਲੀ, 500 ਤੋਂ ਪਾਰ AQI, ਟਾਪ 10 ਪ੍ਰਦੂਸ਼ਿਤ ਸ਼ਹਿਰਾਂ 'ਚ ਮੁੰਬਈ-ਕੋਲਕਾਤਾ ਸ਼ਾਮਿਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8