ਪੰਜਾਬ ’ਚ ਅਨਾਜ ਆਧਾਰਿਤ ਈਥੇਨਾਲ ਪਲਾਂਟ ਸਥਾਪਿਤ ਕਰੇਗੀ ਜਗਤਜੀਤ ਇੰਡਸਟਰੀਜ਼
Thursday, May 04, 2023 - 02:16 PM (IST)
ਨਵੀਂ ਦਿੱਲੀ (ਭਾਸ਼ਾ) – ਸ਼ਰਾਬ ਕੰਪਨੀ ਜਗਤਜੀਤ ਇੰਡਸਟਰੀਜ਼ ਲਿਮਟਿਡ ਪੰਜਾਬ ’ਚ ਅਨਾਜ ਆਧਾਰਿਤ ਈਥੇਨਾਲ ਨਿਰਮਾਣ ਪਲਾਂਟ ਲਗਾਉਣ ਲਈ 210 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕੰਪਨੀ ਦੀ ਇਕ ਚੋਟੀ ਦੀ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਕਦਮ ਦਾ ਮਕਸਦ ਗ੍ਰੀਨ ਈਂਧਨ ਦੇ ਪੈਟਰੋਲ ’ਚ ਮਿਸ਼ਰਣ ਲਈ ਵਧਦੀ ਮੰਗ ਦਾ ਲਾਭ ਉਠਾਉਣਾ ਹੈ। ਸਾਲ 1944 ਵਿਚ ਸਥਾਪਿਤ ਜਗਤਜੀਤ ਇੰਡਸਟ੍ਰੀਜ਼ ਦੇਸ਼ ’ਚ ਭਾਰਤ ’ਚ ਬਣੀ ਵਿਦੇਸ਼ੀ ਸ਼ਰਾਬ (ਆਈ. ਐੱਮ. ਐੱਫ. ਐੱਲ.) ਅਤੇ ਦੇਸੀ ਸ਼ਰਾਬ ਦੇ ਨਿਰਮਾਣ ਦੀਆਂ ਮੋਹਰੀ ਕੰਪਨੀਆਂ ’ਚੋਂ ਹੈ। ਬੀ. ਐੱਸ. ਈ. ’ਚ ਸੂਚੀਬੱਧ ਕੰਪਨੀ ਦੇ ਨਿਰਮਾਣ ਪਲਾਂਟ ਕਪੂਰਥਲਾ (ਪੰਜਾਬ) ਅਤੇ ਬਹਿਰੋੜ (ਰਾਜਸਥਾਨ) ਵਿਚ ਹਨ।
ਇਹ ਵੀ ਪੜ੍ਹੋ : ਭਾਰਤ 'ਚ WhatsApp ਦੀ ਵੱਡੀ ਕਾਰਵਾਈ! ਮਾਰਚ 'ਚ 47 ਲੱਖ ਖਾਤਿਆਂ 'ਤੇ ਲਗਾਈ ਪਾਬੰਦੀ
ਜਗਤਜੀਤ ਇੰਡਸਟਰੀਜ਼ ਦੀ ਪ੍ਰਮੋਟਰ ਅਤੇ ਮੁੱਖ ਪੁਨਰਗਠਨ ਅਧਿਕਾਰੀ ਰੋਸ਼ਨੀ ਸਨਾਹ ਜਾਇਸਵਾਲ ਨੇ ਕਿਹਾ ਕਿ ਅਸੀਂ ਪੰਜਾਬ ਦੇ ਕਪੂਰਥਲਾ ਜ਼ਿਲੇ ਦੇ ਹਮੀਰਾ ’ਚ 200 ਕਿਲੋ ਲਿਟਰ ਰੋਜ਼ਾਨਾ (200 ਕੇ. ਐੱਲ. ਪੀ. ਡੀ.) ਸਮਰੱਥਾ ਨਾਲ ਇਕ ਨਵਾਂ ਅਨਾਜ ਆਧਾਰਿਤ ਈਥੇਨਾਲ ਪਲਾਂਟ ਲਗਾ ਰਹੇ ਹਾਂ। ਇਸ ਯੋਜਨਾ ਦੀ ਕੁੱਲ ਲਾਗਤ 210 ਕਰੋੜ ਰੁਪਏ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਿਵੇਸ਼ ਦੀ ਫਾਈਨਾਂਸਿੰਗ ਬੈਂਕ ਲੋਨ ਅਤੇ ਅੰਦਰੂਨੀ ਸ੍ਰੋਤਾਂ ਰਾਹੀਂ ਕੀਤੀ ਜਾਏਗੀ। ਕੰਪਨੀ ਨੂੰ 25 ਏਕੜ ’ਚ ਫੈਲੇ ਇਸ ਪਲਾਂਟ ਲਈ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਕੋਲੋਂ ਪ੍ਰਵਾਨਗੀ ਅਤੇ ਲਾਈਸੈਂਸ ਪਹਿਲਾਂ ਹੀ ਮਿਲ ਚੁੱਕਹੈ। ਇਸ ਪਲਾਂਟ ਦੇ ਜੂਨ 2024 ’ਚ ਸ਼ੁਰੂ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਅੱਜ ਤੋਂ ਫ਼ੋਨ 'ਤੇ ਨਹੀਂ ਆਉਣਗੀਆਂ ਸਪੈਮ ਕਾਲ? ਜਾਣੋ ਕੀ ਹੈ TRAI ਦਾ ਨਵਾਂ ਨਿਯਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।