ਆਈ. ਟੀ. ਆਈ. ਕੁਝ ਮਹੀਨਿਆਂ ’ਚ 4ਜੀ, 5ਜੀ ਯੰਤਰ ਬਣਾਉਣ ’ਚ ਸਮਰੱਥ ਹੋਵੇਗੀ : ਟੈੱਕ ਮਹਿੰਦਰਾ

Monday, Sep 28, 2020 - 10:08 PM (IST)

ਆਈ. ਟੀ. ਆਈ. ਕੁਝ ਮਹੀਨਿਆਂ ’ਚ 4ਜੀ, 5ਜੀ ਯੰਤਰ ਬਣਾਉਣ ’ਚ ਸਮਰੱਥ ਹੋਵੇਗੀ : ਟੈੱਕ ਮਹਿੰਦਰਾ

ਨਵੀਂ ਦਿੱਲੀ– ਆਈ. ਟੀ. ਕੰਪਨੀ ਟੈੱਕ ਮਹਿੰਦਰਾ ਜਨਤਕ ਖੇਤਰ ਦੀ ਕੰਪਨੀ ਆਈ. ਟੀ. ਆਈ. ਲਿਮਟਿਡ ਨਾਲ ਤਕਨਾਲੋਜੀ ਸਾਂਝਾ ਕਰਨ ਦੇ ਮੁੱਢਲੇ ਪੜਾਅ ’ਚ ਹੈ ਅਤੇ ਮਹਿੰਦਰਾ ਸਮੂਹ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਆਈ. ਟੀ. ਆਈ. ਅਗਲੇ ਕੁਝ ਮਹੀਨਿਆਂ ’ਚ 4ਜੀ ਅਤੇ 5ਜੀ ਯੰਤਰ ਬਣਾਉਣ ’ਚ ਸਮਰੱਥ ਹੋਵੇਗੀ।

ਟੈੱਕ ਮਹਿੰਦਰਾ ਨੈੱਟਵਰਕ ਸੇਵਾ ਦੇ ਸੀ. ਈ. ਓ. ਮਨੀਸ਼ ਵਿਆਸ ਨੇ ਕਿਹਾ ਕਿ ਚੀਨ ਨਾਲ ਭੂ-ਰਾਜਨੀਤਿਕ ਲੈਂਡਸਕੇਪ ਦਰਮਿਆਨ ਦੇਸ਼ ’ਚ ਵੱਡੇ ਪੈਮਾਨੇ ’ਤੇ ਦੇਸ਼ੀ ਤਕਨੀਕ ’ਤੇ ਆਧਾਰਿਤ ਸਾਫਟਵੇਅਰ ਤਿਆਰ ਕਰਨ ਲਈ ਸ਼ਾਨਦਾਰ ਮੌਕੇ ਹਨ। ਕੰਪਨੀ ਨੇ ਜੂਨ ’ਚ 4ਜੀ ਅਤੇ 5ਜੀ ਤਕਨਾਲੌਜੀ ਦੇ ਵਿਕਾਸ ਲਈ ਆਈ. ਟੀ. ਆਈ. ਲਿਮਟਿਡ ਨਾਲ ਸਮਝੌਤਾ ਕੀਤਾ ਸੀ। ਵਿਆਸ ਨੇ ਕਿਹਾ ਕਿ ਅਸੀਂ ਡਿਜੀਟਲ ਦੇ ਅਦਾਨ-ਪ੍ਰਦਾਨ ਦੇ ਪੜ੍ਹਾਅ ’ਚ ਹੈ, ਯੋਜਨਾ ’ਤੇ ਕੰਮ ਕਰ ਹਨ ਅਤੇ ਨਿਰਮਾਣ ਤਕਨੀਕ ’ਤੇ ਆਧਾਰਿਤ ਤਕਨਾਲੌਜੀ ਪ੍ਰੀਖਣ ਵੀ ਕੀਤਾ ਜਾ ਰਹੇ ਹਨ। ਅਸੀਂ ਅਤਿਅੰਤ ਮੋਹਰੀ ਪੜਾਅ ’ਚ ਹਾਂ। ਇਸ ’ਚ ਸਾਲਾਂ ਨਹੀਂ ਸਗੋਂ ਕੁਝ ਮਹੀਨੇ ਲੱਗਣਗੇ। ਉਨ੍ਹਾਂ ਨੇ ਕਿਹਾ ਕਿ ਜਾਹਿਰ ਤੌਰ ’ਤੇ ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਆਈ. ਟੀ. ਆਈ. ਇਸ ਖੇਤਰ ’ਚ ਕਿੰਨੀ ਛੇਤੀ ਕਾਰੋਬਾਰ ਸ਼ੁਰੂ ਕਰਦੀ ਹੈ।

ਉਨ੍ਹਾਂ ਨੇ ਕਿਹਾ ਕਿ ਆਈ. ਟੀ. ਆਈ. ਨਾਲ ਤਕਨਾਲੌਜੀ ਟ੍ਰਾਂਸਫਰ ਹਿੱਸੇਦਾਰੀ ਜਨਤਕ ਖੇਤਰ ਦੀ ਇਸ ਕੰਪਨੀ ਨੂੰ ਮੁੜ ਪਟੜੀ ’ਤੇ ਲਿਆਉਣ ਦੀ ਸਰਕਾਰ ਦੀ ਇੱਛਾ ਦੇ ਮੁਤਾਬਕ ਹੈ। ਸਰਕਾਰੀ ਨਿਯਮਾਂ ਦੇ ਤਹਿਤ ਆਈ. ਟੀ. ਆਈ. ਨੂੰ ਜਨਤਕ ਖੇਤਰ ਦੀਆਂ ਦੂਰਸੰਚਾਰ ਕੰਪਨੀਆਂ ਬੀ. ਐੱਸ. ਐੱਨ. ਐੱਲ. ਅਤੇ ਐੱਮ. ਟੀ. ਐੱਨ. ਐੱਲ. ਦੇ ਨੈੱਟਵਰਕ ਸਥਾਪਨਾ ਲਈ ਇਸਤੇਮਾਲ ਹੋਣ ਵਾਲੇ ਯੰਤਰਾਂ ਦੀ ਸਪਲਾਈ ’ਚ ਕੋਟਾ ਹਾਸਲ ਹੈ।

ਇਸ ਤੋਂ ਇਲਾਵਾ ਆਈ. ਟੀ. ਆਈ. ਕੋਲ ਰੱਖਿਆ ਖੇਤਰ ਲਈ ਸੰਚਾਰ ਨੈੱਟਵਰਕ ਬਣਾਉਣ ਲਈ 7,796 ਕਰੋੜ ਰੁਪਏ ਦਾ ਠੇਕਾ ਵੀ ਹੈ।


author

Sanjeev

Content Editor

Related News