ਕਰਦਾਤਿਆਂ ਨੂੰ ਧਮਕਾਉਣ ਦੀ ਥਾਂ ਮਾਰਗਦਰਸ਼ਨ ਦਾ ਨਜ਼ਰੀਆ ਅਪਣਾਉਣ ਆਮਦਨ ਕਰ ਅਧਿਕਾਰੀ : CBDT ਮੁਖੀ

Monday, Aug 12, 2024 - 12:36 PM (IST)

ਕਰਦਾਤਿਆਂ ਨੂੰ ਧਮਕਾਉਣ ਦੀ ਥਾਂ ਮਾਰਗਦਰਸ਼ਨ ਦਾ ਨਜ਼ਰੀਆ ਅਪਣਾਉਣ ਆਮਦਨ ਕਰ ਅਧਿਕਾਰੀ : CBDT ਮੁਖੀ

ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਪ੍ਰਤੱਖ ਕਰ ਬੋਰਡ (ਸੀ. ਬੀ. ਡੀ. ਟੀ.) ਦੇ ਚੇਅਰਮੈਨ ਰਵੀ ਅਗਰਵਾਲ ਨੇ ਕਿਹਾ ਹੈ ਕਿ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਕਰਦਾਤਿਆਂ ਨਾਲ ਵਿਵਹਾਰ ਕਰਦੇ ਸਮੇਂ ‘ਡਰਾਉਣ-ਧਮਕਾਉਣ ਦੀ ਬਜਾਏ ਸਲਾਹ ਦੇਣ ਦਾ ਨਜ਼ਰੀਆ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਜ਼ਿੰਮੇਦਾਰ, ਉੱਤਰਦਾਈ, ਪਾਰਦਰਸ਼ੀ ਦਿਸਣ ਲਈ ਨਵੇਂ ਸਿਰੇ ਤੋਂ ਕੋਸ਼ਿਸ਼ ਕਰਨੀ ਚਾਹੀਦੀ ਹੈ।

ਅਗਰਵਾਲ ਨੇ ਸੁਝਾਅ ਦਿੱਤਾ ਕਿ ਭਾਰਤ ’ਚ ਆਮਦਨ ਕਰ ਵਿਵਸਥਾ ਦੇ 164 ਸਾਲ ਪੂਰੇ ਹੋਣ ’ਤੇ ਟੈਕਸ ਅਧਿਕਾਰੀਆਂ ਨੂੰ ‘ਵਿਵੇਕਪੂਰਨ’ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ। ਸੀ. ਬੀ. ਡੀ. ਟੀ. ਮੁਖੀ ਨੇ ਹਾਲ ਹੀ ’ਚ 24 ਜੁਲਾਈ ਨੂੰ ਮਨਾਏ 165ਵੇਂ ਆਮਦਨ ਕਰ ਦਿਵਸ ਮੌਕੇ ਇਕ ਆਨਲਾਈਨ ਵੀਡੀਓ ਸੰਵਾਦ ਸੈਸ਼ਨ ‘ਦਿ ਚੇਅਰਮੈਨ ਸਪੀਕਸ’ ਰਾਹੀਂ ਆਪਣੇ ਸਹਿਕਰਮੀਆਂ ਨਾਲ ਗੱਲ ਕੀਤੀ।

ਉਨ੍ਹਾਂ ਕਿਹਾ ਕਿ ਟੈਕਸ ਵਿਭਾਗ ’ਚ ‘ਬਦਲਾਵਕਾਰੀ’ ਤਬਦੀਲੀ ਹੋਈ ਹੈ, ਤਕਨੀਕੀ ਨੂੰ ਅਪਣਾਇਆ ਗਿਆ ਹੈ, ਕਰਦਾਤਿਆਂ ਦਾ ਆਧਾਰ ਵਧਾਇਆ ਗਿਆ ਹੈ ਅਤੇ ਇਸ ਦਾ ਫਾਰਮੈੱਟ ‘ਤਬਦੀਲੀ ਅਤੇ ਵਿਰੋਧੀ’ ਵਿਭਾਗ ਵੱਲੋਂ ਬਦਲ ਕੇ ਕਾਫੀ ਹੱਦ ਤੱਕ ਇਕ ਸੇਵਾ ਵਿਭਾਗ ਬਣ ਗਿਆ ਹੈ, ਜੋ ਗੈਰ-ਦਖਲਅੰਦਾਜ਼ੀ ਟੈਕਸ ਪ੍ਰਸ਼ਾਸਨ ਰਾਹੀਂ ਟੈਕਸ ਪਾਲਣਾ ’ਚ ਸਹਾਇਤਾ ਕਰਦਾ ਹੈ।


author

Harinder Kaur

Content Editor

Related News