ਸਰਕਾਰ ਲਈ ਵਿਆਜ ਛੋਟ ਯੋਜਨਾ ਦੇ ਅਸਲ ਲਾਭਪਾਤਰੀਆਂ ਦੀ ਪਛਾਣ ਕਰਨਾ ਅਹਿਮ : GTRI
Sunday, Dec 10, 2023 - 12:51 PM (IST)
ਨਵੀਂ ਦਿੱਲੀ (ਭਾਸ਼ਾ) – ਸਰਕਾਰ ਲਈ ਵੱਖ-ਵੱਖ ਐਕਸਪੋਰਟ ਖੇਤਰਾਂ ਨੂੰ ਮੁਹੱਈਆ ਕੀਤੀ ਗਈ ਵਿਆਜ ਛੋਟ ਯੋਜਨਾ ਦੇ ਅਸਲ ਲਾਭਪਾਤਰੀਆਂ ਦੀ ਪਛਾਣ ਕਰਨਾ ਅਹਿਮ ਹੈ। ਖੋਜ ਸੰਸਥਾਨ ਜੀ. ਟੀ. ਆਰ. ਆਈ. ਨੇ ਸ਼ਨੀਵਾਰ ਨੂੰ ਇਹ ਗੱਲ ਕਹੀ। ਕੇਂਦਰੀ ਮੰਤਰੀ ਮੰਡਲ ਨੇ ਖੇਪ ਭੇਜਣ ਤੋਂ ਪਹਿਲਾਂ ਅਤੇ ਬਾਅਦ ’ਚ ਰੁਪਇਆ ਐਕਸਪੋਰਟ ਕ੍ਰੈਡਿਟ ਦੀ ਸਹੂਲਤ ਅਗਲੇ ਸਾਲ 30 ਜੂਨ ਤੱਕ ਦੇਣ ਲਈ ਸ਼ੁੱਕਰਵਾਰ ਨੂੰ ਵਿਆਜ ਸਮਰੂਪਤਾ ਜਾਂ ਸਬਸਿਡੀ ਯੋਜਨਾ ਦੇ ਤਹਿਤ 2500 ਕਰੋੜ ਰੁਪਏ ਦੀ ਵਾਧੂ ਅਲਾਟਮੈਂਟ ਨੂੰ ਮਨਜ਼ੂਰੀ ਦੇ ਦਿੱਤੀ। ਇਹ ਯੋਜਨਾ ਇਕ ਅਪ੍ਰੈਲ 2015 ਨੂੰ ਸ਼ੁਰੂ ਕੀਤੀ ਸਈ ਅਤੇ ਇਸ ਦੀ ਮਿਆਦ 31 ਮਾਰਚ 2020 ਤੱਕ ਹੀ ਰੱਖੀ ਗਈ ਸੀ ਪਰ ਬਾਅਦ ਵਿਚ ਕੋਵਿਡ-19 ਮਹਾਮਾਰੀ ਦੇ ਸਮੇਂ ਇਸ ਦੀ ਮਿਆਦ ਇਕ ਸਾਲ ਲਈ ਅਤੇ ਫਿਰ ਬਾਅਦ ਵਿਚ ਇਸ ਦੀ ਮਿਤੀ ਅਤੇ ਅਲਾਟਮੈਂਟ ਹੋਰ ਵਧਾ ਦਿੱਤੀ ਗਈ।
ਇਹ ਵੀ ਪੜ੍ਹੋ : ਮੁਫ਼ਤ 'ਚ Aadhaar ਅਪਡੇਟ ਕਰਨ ਦਾ ਆਖ਼ਰੀ ਮੌਕਾ, ਬਚੇ ਸਿਰਫ਼ ਕੁਝ ਦਿਨ, ਇੰਝ ਆਨਲਾਈਨ ਕਰੋ update
ਗਲੋਬਲ ਬਿਜ਼ਨੈੱਸ ਰਿਸਰਚ ਇਨੀਸ਼ੀਏਟਿਵ (ਜੀ. ਟੀ. ਆਰ. ਆਈ.) ਨੇ ਕਿਹਾ ਕਿ ਯੋਜਨਾ ਦਾ ਹਾਲੇ ਤੱਕ ਕੋਈ ਵਿਸਥਾਰਪੂਰਵਕ ਅਧਿਐਨ ਨਹੀਂ ਕੀਤਾ ਗਿਆ ਹੈ। ਸਰਕਾਰ ਲਈ ਅਸਲ ਲਾਭਪਾਤਰੀਆਂ ਦੀ ਪਛਾਣ ਕਰਨਾ ਅਹਿਮ ਹੈ। ਘੱਟ ਖਰਚੇ ਨੂੰ ਧਿਆਨ ’ਚ ਰੱਖਦੇ ਹੋਏ ਇਹ ਸੰਭਵ ਹੈ ਕਿ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮ. ਐੱਸ. ਐੱਮ. ਈ.) ਦੀ ਥਾਂ ਕੁੱਝ ਵੱਡੀਆਂ ਸੰਸਥਾਵਾਂ ਸਭ ਤੋਂ ਵੱਧ ਲਾਭ ਉਠਾ ਰਹੀਆਂ ਹਨ। ਇਸ ਵਿਚ ਕਿਹਾ ਗਿਆ ਹੈ ਕਿ ਇਹ ਪਤਾ ਲਗਾਉਣਾ ਵੀ ਜ਼ਰੂਰੀ ਹੈ ਕਿ ਕਿਨ੍ਹਾਂ ਉਤਪਾਦ ਸਮੂਹਾਂ ਨੂੰ ਸਭ ਤੋਂ ਵੱਧ ਕਰਜ਼ਾ ਮਿਲਦਾ ਹੈ ਅਤੇ ਇਸ ਯੋਜਨਾ ਦੇ ਮਾਧਿਅਮ ਰਾਹੀਂ ਛੋਟੀਆਂ ਫਰਮਾਂ ਦੀ ਮਦਦ ਕਰਨ ’ਚ ਬੈਂਕਾਂ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : Good News! ਹੁਣ ਇਹ ਦੇਸ਼ ਵੀ ਭਾਰਤੀਆਂ ਨੂੰ ਦੇਵੇਗਾ ਵੀਜ਼ਾ ਫ੍ਰੀ ਐਂਟਰੀ , 3 ਦੇਸ਼ ਪਹਿਲਾਂ ਹੀ ਕਰ ਚੁੱਕੇ ਨੇ ਐਲਾਨ
ਯੋਜਨਾ ਦੀ ਲਾਗਤ ਔਸਤਨ ਲਗਭਗ 3000 ਕਰੋੜ ਰੁਪਏ
ਜੀ. ਟੀ. ਆਰ. ਆਈ. ਦੇ ਸਹਿ-ਸੰਸਥਾਪਕ ਅਜੇ ਸ਼੍ਰੀਵਾਸਤਵ ਨੇ ਕਿਹਾ ਕਿ ਇਕ ਸੰਪੂਰਣ ਅਧਿਐਨ ਵਿਚ ਇਹ ਵੀ ਪਤਾ ਲੱਗ ਸਕਦਾ ਹੈ ਕਿ ਕੀ ਕੁੱਝ ਵਸਤਾਂ, ਜਿਵੇਂ ਘੱਟ ਮਾਤਰਾ, ਉੱਚ ਮੁੱਲ ਵਾਲੇ ਸਾਮਾਨ ਜਿਵੇਂ ਹੀਰੇ ਅਤੇ ਸੋਨੇ ਦੇ ਗਹਿਣੇ, ਨੂੰ ਬਾਹਰ ਰੱਖਿਆ ਜਾਣਾ ਚਾਹੀਦਾ ਹੈ, ਜਿਨ੍ਹਾਂ ਦੀ ਦੁਰਵਰਤੋਂ ਹੋਣ ਦਾ ਖਦਸ਼ਾ ਹੈ। ਵਿਸਤ੍ਰਿਤ ਅਧਿਐਨ ਨਾਲ ਹੀ ਪੂਰੀ ਸੱਚਾਈ ਸਾਹਮਣੇ ਆ ਸਕਦੀ ਹੈ। ਇਸ ਯੋਜਨਾ ਦਾ ਲਾਗਤ ਔਸਤਨ ਲਗਭਗ 3000 ਕਰੋੜ ਰੁਪਏ ਹੈ। ਭਾਰਤ ਤੋਂ 50,000 ਤੋਂ ਵੱਧ ਐੱਮ. ਐੱਸ. ਐੱਮ. ਈ. ਵੱਖ-ਵੱਖ ਉਤਪਾਦਾਂ ਦੀ ਬਰਾਮਦ ਕਰ ਰਹੇ ਹਨ, ਨਾਲ ਹੀ ਯੋਜਨਾ ਦੇ ਤਹਿਤ ਆਉਣ ਵਾਲੇ ਉਤਪਾਦਾਂ ਲਈ ਇਕ ਲੱਖ ਤੋਂ ਵੱਧ ਹੋਰ ਐਕਸਪੋਰਟਰ ਵੀ ਹਨ।
ਇਹ ਵੀ ਪੜ੍ਹੋ : ਪਾਨੀਪਤ ਐਕਸਪੋਰਟ ਇੰਡਸਟ੍ਰੀ ਨੂੰ 15 ਹਜ਼ਾਰ ਕਰੋੜ ਦਾ ਨੁਕਸਾਨ, ਅਮਰੀਕਾ ਸਮੇਤ ਕਈ ਦੇਸ਼ਾਂ ਤੋਂ ਨਹੀਂ ਮਿਲੇ ਆਰਡਰ
ਇਹ ਵੀ ਪੜ੍ਹੋ : Hyundai ਦੇ ਗਾਹਕਾਂ ਨੂੰ ਝਟਕਾ, ਕੰਪਨੀ ਨੇ ਕੀਮਤਾਂ ਵਧਾਉਣ ਦਾ ਕੀਤਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8