IT ਵਿਭਾਗ ਨੇ ਆਂਧਰਾ ਪ੍ਰਦੇਸ਼ ''ਚ ਕੀਤੀ ਛਾਪੇਮਾਰੀ, 160 ਕਰੋੜ ਰੁਪਏ ਗੈਰਕਾਨੂੰਨੀ ਆਮਦਨੀ ਦਾ ਹੋਇਆ ਪਰਦਾਫਾਸ਼

Friday, Feb 19, 2021 - 04:39 PM (IST)

IT ਵਿਭਾਗ ਨੇ ਆਂਧਰਾ ਪ੍ਰਦੇਸ਼ ''ਚ ਕੀਤੀ ਛਾਪੇਮਾਰੀ, 160 ਕਰੋੜ ਰੁਪਏ ਗੈਰਕਾਨੂੰਨੀ ਆਮਦਨੀ ਦਾ ਹੋਇਆ ਪਰਦਾਫਾਸ਼

ਨਵੀਂ ਦਿੱਲੀ : ਆਮਦਨ ਕਰ ਵਿਭਾਗ ਨੇ ਆਂਧਰਾ ਪ੍ਰਦੇਸ਼ ਦੀ ਇਕ ਕੰਪਨੀ ਦੇ ਕੰਪਲੈਕਸ ਦੀ ਤਲਾਸ਼ੀ ਦੌਰਾਨ 160 ਕਰੋੜ ਰੁਪਏ ਤੋਂ ਵੱਧ ਦੀ ਗੈਰਕਾਨੂੰਨੀ ਆਮਦਨ ਦਾ ਪਤਾ ਲਗਾਇਆ ਹੈ। ਐਲੁਰੂ ਦਾ ਇਹ ਵਪਾਰਕ ਸਮੂਹ ਫਿਲਮ ਦੇ ਵਿੱਤ ਅਤੇ ਡਿਸਟ੍ਰੀਬਿਊਸ਼ਨ ਸਮੇਤ ਹੋਰ ਕਾਰੋਬਾਰਾਂ ਵਿਚ ਸ਼ਾਮਲ ਹੈ। ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਤਲਾਸ਼ੀ 28 ਜਨਵਰੀ ਨੂੰ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿਚ ਕੰਪਨੀ ਦੇ 21 ਕੈਂਪਸ ਵਿਚ ਕੀਤੀ ਗਈ ਸੀ।

ਇਹ ਵੀ ਪੜ੍ਹੋ : ਚੀਨ ਵੱਲੋਂ Amazon, Flipkart ਸਮੇਤ ਇਨ੍ਹਾਂ ਕੰਪਨੀਆਂ ਖ਼ਿਲਾਫ਼ ਵੱਡੀ ਕਾਰਵਾਈ, ਜਾਣੋ ਵਜ੍ਹਾ

ਸੀ.ਬੀ.ਡੀ.ਟੀ. ਨੇ ਇੱਕ ਬਿਆਨ ਵਿਚ ਕਿਹਾ, 'ਇਸ ਸਰਚ ਆਪ੍ਰੇਸ਼ਨ ਦੀ ਸਭ ਤੋਂ ਵੱਡੀ ਸਫਲਤਾ ਇਹ ਹੈ ਕਿ ਐਲਰੂ ਅਤੇ ਰਾਜਮਹੇਂਦਰਵਰਮ ਵਰਗੇ ਸਥਾਨਾਂ ਤੋਂ ਵੱਡੀ ਮਾਤਰਾ ਵਿਚ ਨਾਜਾਇਜ਼ ਨਕਦੀ ਅਤੇ ਸੋਨੇ ਦਾ ਪਤਾ ਲਗਾਇਆ ਗਿਆ ਹੈ।' ਬਿਆਨ ਅਨੁਸਾਰ, '161 ਸਰਚ ਆਪ੍ਰੇਸ਼ਨ ਰਾਹੀਂ ਅਣਜਾਣ ਵਿੱਤ ਨਾਲ ਜੁੜੇ ਸਬੂਤ ਅਤੇ ਕਰੋੜਾਂ ਦੇ ਲੈਣ-ਦੇਣ ਦਾ ਖੁਲਾਸਾ ਹੋਇਆ ਹੈ। ਇਹ ਅਣ-ਘੋਸ਼ਿਤ ਲੈਣ-ਦੇਣ ਸਾਲ 2016-17 ਤੋਂ 2019-20 ਸਾਲਾਂ ਦੌਰਾਨ ਕੀਤੇ ਗਏ ਹਨ ਜੋ ਟੈਕਸ ਯੋਗ ਲੈਣ-ਦੇਣ ਹਨ।' 

ਇਹ ਵੀ ਪੜ੍ਹੋ : ਨਿਊਯਾਰਕ ਦੀ ਅਦਾਲਤ 'ਚ Amazon 'ਤੇ ਮੁਕੱਦਮਾ, ਅਟਾਰਨੀ ਜਨਰਲ ਨੇ ਕੰਪਨੀ 'ਤੇ ਲਗਾਏ ਗੰਭੀਰ ਦੋਸ਼

ਇਸ ਵਿਚ ਕਿਹਾ ਗਿਆ ਹੈ ਕਿ ਇਸ ਕਾਰਵਾਈ ਦੌਰਾਨ ਕੁਲ 17.68 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਜਿਸ ਵਿਚ 14.26 ਕਰੋੜ ਰੁਪਏ ਨਕਦ, 3.42 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ, ਸੋਨਾ ਅਤੇ ਚਾਂਦੀ ਸ਼ਾਮਲ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਸਰਚ ਆਪ੍ਰੇਸ਼ਨ ਦੌਰਾਨ ਹੱਥ ਨਾਲ ਲਿਖੀਆਂ ਕਿਤਾਬਾਂ, ਵੱਖ-ਵੱਖ ਡੀਲ ਸਮਝੌਤੇ ਅਤੇ ਦਸਤਾਵੇਜ਼ ਜਿਸ ਵਿਚ ਅਣਪਛਾਤੇ ਲੈਣ-ਦੇਣ ਦੀ ਜਾਣਕਾਰੀ ਮਿਲੀ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਪਲੇਟਫਾਰਮ 'ਤੇ ਗ਼ੈਰਕਾਨੂੰਨੀ ਪੋਸਟਾਂ ਨੂੰ ਲੈ ਕੇ ਸਰਕਾਰ ਦੀ ਸਖ਼ਤੀ, ਕੀਤੀ ਇਹ ਤਿਆਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News