ਚੇਨਈ ਰਿਫਾਇਨਰੀ ਦੇ ਵਿਸਥਾਰ ਪ੍ਰੋਜੈਕਟ ''ਚ ਸਾਂਝੇਦਾਰੀ ਚਾਹੁੰਦਾ ਹੈ ਈਰਾਨ : IOC ਮੁਖੀ

Wednesday, Jan 02, 2019 - 04:47 PM (IST)

ਚੇਨਈ ਰਿਫਾਇਨਰੀ ਦੇ ਵਿਸਥਾਰ ਪ੍ਰੋਜੈਕਟ ''ਚ ਸਾਂਝੇਦਾਰੀ ਚਾਹੁੰਦਾ ਹੈ ਈਰਾਨ : IOC ਮੁਖੀ

ਨਵੀਂ ਦਿੱਲੀ — ਅਮਰੀਕਾ ਵਲੋਂ ਆਰਥਿਕ ਪਾਬੰਦੀਆਂ ਦੇ ਬਾਵਜੂਦ ਈਰਾਨ, ਭਾਰਤ ਵਿਚ ਇੰਡੀਅਨ ਆਇਲ ਦੀ ਚੇਨਈ ਰਿਫਾਇਨਰੀ ਦੇ 35,700 ਕਰੋੜ ਰੁਪਏ ਦੇ ਵਿਸਥਾਰ ਪ੍ਰਾਜੈਕਟ ਵਿੱਚ ਹਿੱਸਾ ਲੈਣ ਦਾ ਇਛੁੱਕ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ ਸੰਜੀਵ ਸਿੰਘ ਨੇ ਬੁੱਧਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇੰਡੀਅਨ ਆਇਲ ਅਗਲੇ ਪੰਜ-ਛੇ ਸਾਲਾਂ ਵਿਚ ਆਪਣੀ ਸਹਾਇਕ ਕੰਪਨੀ ਦੀ ਨਾਗਾਪਟੱਨਮ ਰਿਫਾਇਨਰੀ ਅਤੇ ਚੇਨਈ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ(ਸੀ.ਪੀ.ਸੀ.ਐਲ.) ਦੇ ਵਿਸਥਾਰ ਅਤੇ ਇਕ ਨਵੀਂ 90 ਲੱਖ ਟਨ ਦੀ ਇਕਾਈ ਦੀ ਸਥਾਪਨਾ 'ਤੇ ਵਿਚਾਰ ਕਰ ਰਹੀ ਹੈ। ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਈਰਾਨ ਦੀ ਸਰਕਾਰੀ ਤੇਲ ਕੰਪਨੀ ਨੈਸ਼ਨਲ ਈਰਾਨ ਆਇਲ ਕੰਪਨੀ (ਐਨ.ਆਈ.ਓ.ਸੀ.) ਨੇ ਸੀ.ਪੀ.ਸੀ.ਐਲ. ਦੇ ਵਿਸਥਾਰ ਪ੍ਰਾਜੈਕਟ ਵਿਚ ਹਿੱਸਾ ਲੈਣ ਦੀ ਇੱਛਾ ਪ੍ਰਗਟ ਕੀਤੀ ਹੈ। ਸਿੰਘ ਨੇ ਦੱਸਿਆ, 'ਈਰਾਨੀ ਕੰਪਨੀ ਨੇ ਕਿਹਾ ਹੈ ਕਿ ਉਹ ਇਸ ਪ੍ਰੋਜੈਕਟ ਦਾ ਹਿੱਸਾ ਬਣਨਾ ਚਾਹੁੰਦੇ ਹਨ ਅਤੇ ਮੈਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਨਿਵੇਸ਼ ਕਰਨ ਦੇ ਯੋਗ ਹੋਣਾ ਚਾਹੀਦਾ ਹੈ।'

ਅਮਰੀਕਾ ਵਲੋਂ ਈਰਾਨ 'ਤੇ ਫਿਰ ਤੋਂ ਲਗਾਈਆਂ ਗਈਆਂ ਪਾਬੰਦੀਆਂ 5 ਨਵੰਬਰ ਤੋਂ ਲਾਗੂ ਹੋ ਗਈਆਂ ਹਨ। ਜਿਸ ਤੋਂ ਬਾਅਦ ਭਾਰਤ ਇਰਾਨ ਨੂੰ ਕੱਚੇ ਤੇਲ ਦੀ ਖਰੀਦ ਦਾ ਭੁਗਤਾਨ ਰੁਪਿਆ 'ਚ ਕਰ ਰਿਹਾ ਹੈ। ਆਈ.ਓ.ਸੀ. ਦੀ ਸੀ. ਪੀ. ਸੀ. ਸੀ. ਵਿਚ  51.89 ਫੀਸਦੀ ਹਿੱਸੇਦਾਰੀ ਹੈ। ਐਨ.ਆਈ.ਓ.ਸੀ. ਦੀ ਸਹਾਇਕ ਕੰਪਨੀ ਨਾਫਟਈਰਾਨ ਇੰਟਰਟਰੇਡ ਦੀ ਸੀ.ਪੀ.ਸੀ.ਸੀ. ਵਿਚ  ਦੀ 15.4 ਫੀਸਦੀ ਹਿੱਸੇਦਾਰੀ ਹੈ। ਵਿਸਥਾਰ ਯੋਜਨਾ ਦੀ ਸ਼ੁਰੂ ਵਿਚ ਲਾਗਤ 27,460 ਕਰੋੜ ਰੁਪਏ ਰਹਿਣ ਦਾ ਅਨੁਮਾਨ ਸੀ। ਹੁਣ ਇਹ ਵਧ ਕੇ 35,698 ਕਰੋੜ ਰੁਪਏ ਹੋ ਗਿਆ ਹੈ।


Related News