ਭਾਰਤ 'ਚ ਪੈਦਾ ਹੋਏ ਰਾਜੀਵ ਮਿਸ਼ਰਾ ਸਾਫਟਬੈਂਕ ਦੇ ਨਿਦੇਸ਼ਕ ਮੰਡਲ 'ਚ ਸ਼ਾਮਲ

05/27/2017 4:06:58 PM

ਨਵੀਂ ਦਿੱਲੀ—ਜਾਪਾਨ ਦੀ ਸਾਫਟਬੈਂਕ ਨੇ ਭਾਰਤ 'ਚ ਪੈਦਾ ਹੋਏ ਰਾਜੀਵ ਮਿਸ਼ਰਾ ਨੂੰ ਆਪਣੇ ਨਿਦੇਸ਼ਕ ਮੰਡਲ 'ਚ ਨਿਦੇਸ਼ਕ ਦੇ ਤੌਰ 'ਤੇ ਸ਼ਾਮਲ ਕੀਤਾ ਹੈ। ਕੰਪਨੀ ਨੇ ਇਕ ਬਿਆਨ ਜਾਰੀ ਕਰਕੇ ਨਿਦੇਸ਼ਕ ਮੰਡਲ ਦੇ ਨਵੇਂ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਜਿਸ 'ਚ ਮਿਸ਼ਰਾ ਦਾ ਨਾਂ ਵੀ ਸ਼ਾਮਲ ਹੈ। ਉਹ ਅਜੇ ਸਾਫਟਬੈਂਕ ਇੰਵੈਸਟਮੈਂਟ ਐਡਵਾਈਜ਼ਰਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਹਾਲਾਂਕਿ ਮਿਸ਼ਰਾ ਦੀ ਨਿਯੁਕਤ 'ਤੇ ਸ਼ੇਅਰਧਾਰਕਾਂ ਤੋਂ ਆਗਿਆ ਲਈ ਜਾਣੀ ਹੈ ਜੋ ਕੰਪਨੀ ਦੀ 21 ਜੂਨ ਨੂੰ ਹੋਣ ਵਾਲੀ ਸਾਲਾਨਾ ਆਮ ਸਭਾ ਦੌਰਾਨ ਲਈ ਜਾਵੇਗੀ। ਮਿਸ਼ਰਾ ਤੋਂ ਇਲਾਵਾ ਸਾਫਟਬੈਂਕ ਦੇ ਬੋਰਡ 'ਚ ਸਪਿੰ੍ਰਟ ਕਾਰਪੋਰੇਸ਼ਨ ਦੇ ਪ੍ਰੈਸੀਡੈਂਟ ਅਤੇ ਸੀ.ਈ.ਓ. ਮਾਰਸੇਲੋ ਕਲੋਰ ਅਤੇ ਏ.ਆਰ.ਐਮ. ਹੋਲੀਡੰਗਸ ਪੀ.ਐਲ.ਸੀ. ਦੇ ਸੀ.ਈ.ਓ. ਸਿਮੋਨ ਸੇਗਾਰਸ ਸ਼ਾਮਲ ਹੈ।  


Related News