ਨਿਵੇਸ਼ਕਾਂ ਦੀ ਸੰਪਤੀ 2 ਦਿਨਾਂ ''ਚ 1.87 ਲੱਖ ਕਰੋੜ ਰੁਪਏ ਵਧੀ

Friday, Nov 29, 2019 - 09:25 AM (IST)

ਨਿਵੇਸ਼ਕਾਂ ਦੀ ਸੰਪਤੀ 2 ਦਿਨਾਂ ''ਚ 1.87 ਲੱਖ ਕਰੋੜ ਰੁਪਏ ਵਧੀ

ਨਵੀਂ ਦਿੱਲੀ—ਸ਼ੇਅਰ ਬਾਜ਼ਾਰਾਂ 'ਚ ਦੋ ਦਿਨਾਂ ਦੀ ਤੇਜ਼ੀ ਤੋਂ ਨਿਵੇਸ਼ਕਾਂ ਦੀ ਸੰਪਤੀ 1.87 ਲੱਖ ਕਰੋੜ ਰੁਪਏ ਵਧੀ ਹੈ। ਵੀਰਵਾਰ ਨੂੰ ਦੋਵਾਂ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਨਵੀਂ ਉੱਚਾਈ 'ਤੇ ਬੰਦ ਹੋਏ। ਕਾਰੋਬਾਰ ਖਤਮ ਹੋਣ ਦੇ ਬਾਅਦ ਬੀ.ਐੱਸ. 'ਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ (ਐੱਮ-ਕੈਪ) ਬੀ.ਐੱਸ.ਈ. 'ਚ 1,87.370.56 ਕਰੋੜ ਰੁਪਏ ਵਧ ਕੇ 1,55,57,484.15 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ।
ਪਿਛਲੇ ਦੋ ਦਿਨਾਂ 'ਚ ਸੈਂਸੈਕਸ 308.87 ਅੰਕ ਮਜ਼ਬੂਤ ਹੋਇਆ। ਵੀਰਵਾਰ ਨੂੰ ਕਾਰੋਬਾਰ ਦੌਰਾਨ ਸੈਂਸੈਕਸ ਰਿਕਾਰਡ 41.163.79 ਅੰਕ 'ਤੇ ਪਹੁੰਚ ਗਿਆ ਹੈ। ਸੁਰਖੀਆਂ 'ਚ ਰਿਲਾਇੰਸ ਇੰਡਸਟਰੀਜ਼ ਰਹੀ। ਕੰਪਨੀ ਦਾ ਸ਼ੇਅਰ ਮਜ਼ਬੂਤ ਹੋਣ ਨਾਲ ਉਸ ਦਾ ਬਾਜ਼ਾਰ ਪੂੰਜੀਕਰਨ 10 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ।
ਵੱਖ-ਵੱਖ ਖੇਤਰਾਂ 'ਚ ਕਾਰੋਬਾਰ ਕਰਨ ਵਾਲੀ ਕੰਪਨੀ ਦਾ ਐੱਮ-ਕੈਪ 10,01,555.42 ਕਰੋੜ ਰੁਪਏ 'ਤੇ ਪਹੁੰਚ ਗਿਆ। ਸੈਂਸੈਕਸ ਦੇ 30 ਸ਼ੇਅਰ 'ਚੋਂ 17 ਲਾਭ 'ਚ ਰਹੇ। ਬੀ.ਐੈੱਸ. ਈ. 'ਚ 1,283 ਕੰਪਨੀਆਂ ਦੇ ਸ਼ੇਅਰਾਂ 'ਚ ਤੇਜ਼ੀ ਰਹੀ, ਜਦੋਂਕਿ 1,201 ਸ਼ੇਅਰ ਨੁਕਸਾਨ 'ਚ ਰਹੇ। 196 ਦੇ ਭਾਅ ਅਪਰਿਵਰਤਿਤ ਰਹੇ।


author

Aarti dhillon

Content Editor

Related News