ਪੀ-ਨੋਟਸ ਰਾਹੀਂ ਨਿਵੇਸ਼ ਮਈ ’ਚ ਪੰਜ ਸਾਲਾਂ ਦੇ ਉੱਚ ਪੱਧਰ ’ਤੇ ਪੁੱਜਾ
Wednesday, Jul 12, 2023 - 06:46 PM (IST)
ਨਵੀਂ ਦਿੱਲੀ (ਭਾਸ਼ਾ) - ਪੀ-ਨੋਟਸ ਰਾਹੀਂ ਘਰੇਲੂ ਪੂੰਜੀ ਬਾਜ਼ਾਰਾਂ ’ਚ ਨਿਵੇਸ਼ ਮਈ ਦੇ ਅਖੀਰ ਤੱਕ ਵਧ ਕੇ 1.04 ਲੱਖ ਕਰੋੜ ਰੁਪਏ ’ਤੇ ਪੁੱਜ ਗਿਆ, ਜੋ ਪੰਜ ਸਾਲਾਂ ਦਾ ਉੱਚ ਪੱਧਰ ਹੈ। ਇਸ ਨਿਵੇਸ਼ ਵਿਚ ਭਾਰਤ ਦੇ ਇਕਵਿਟੀ, ਕਰਜ਼ਾ ਜਾਂ ਬਾਂਡ ਅਤੇ ਹਾਈਬ੍ਰਿਡ ਸਕਿਓਰਿਟੀਜ਼ ਵਿਚ ਕੀਤੇ ਗਏ ਪੀ-ਨੋਟਸ ਨਿਵੇਸ਼ ਦਾ ਮੁੱਲ ਸ਼ਾਮਲ ਹੈ। ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਮਈ ਲਗਾਤਾਰ ਤੀਜਾ ਮਹੀਨਾ ਰਿਹਾ, ਜਦੋਂ ਪੀ-ਨੋਟਸ ਰਾਹੀਂ ਘਰੇਲੂ ਬਾਜ਼ਾਰਾਂ ’ਚ ਨਿਵੇਸ਼ ਵਧਿਆ ਹੈ।
ਇਹ ਵੀ ਪੜ੍ਹੋ : 14 ਜੁਲਾਈ ਨੂੰ ਸਸਤੇ ਹੋਣਗੇ ਟਮਾਟਰ! ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਕੇਂਦਰ ਸਰਕਾਰ
ਪਾਰਟੀਸਿਪੇਟਰੀ ਨੋਟਸ ਯਾਨੀ ਪੀ-ਨੋਟਸ ਨੂੰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਉਨ੍ਹਾਂ ਵਿਦੇਸ਼ੀ ਨਿਵੇਸ਼ਕਾਂ ਨੂੰ ਜਾਰੀ ਕਰਦੇ ਹਨ, ਜੋ ਭਾਰਤੀ ਬਾਜ਼ਾਰਾਂ ’ਚ ਆਪਣੀ ਰਜਿਸਟ੍ਰੇਸ਼ਨ ਕਰਵਾਏ ਬਿਨਾਂ ਇੱਥੇ ਨਿਵੇਸ਼ ਕਰਨਾ ਚਾਹੁੰਦੇ ਹਨ। ਹਾਲਾਂਕਿ ਇਸ ਲਈ ਜਾਂਚ-ਪਰਖ ਦੀ ਪ੍ਰਕਿਰਿਆ ’ਚੋਂ ਲੰਘਣਾ ਪੈਂਦਾ ਹੈ। ਸੇਬੀ ਮੁਤਾਬਕ ਭਾਰਤੀ ਬਾਜ਼ਾਰਾਂ ’ਚ ਪੀ-ਨੋਟਸ ਰਾਹੀਂ ਇਕਵਿਟੀ, ਕਰਜ਼ਾ ਅਤੇ ਹਾਈਬ੍ਰਿਡ ਸਕਿਓਰਿਟੀਜ਼ ਵਿਚ ਕੀਤੇ ਗਏ ਨਿਵੇਸ਼ ਦਾ ਮੁੱਲ ਮਈ ਦੇ ਅਖੀਰ ’ਚ 1,0,585 ਕਰੋੜ ਰੁਪਏ ਰਿਹਾ ਜਦ ਕਿ ਅਪ੍ਰੈਲ ਦੇ ਅਖੀਰ ਵਿਚ ਇਹ 95,911 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : 15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ
ਇਸ ਤੋਂ ਪਹਿਲਾਂ ਮਾਰਚ 2023 ਵਿਚ ਪੀ-ਨੋਟਸ ਰਾਹੀਂ 88,600 ਕਰੋੜ ਰੁਪਏ ਅਤੇ ਫਰਵਰੀ ’ਚ 88,398 ਕਰੋੜ ਰੁਪਏ ਦਾ ਨਿਵੇਸ਼ ਭਾਰਤ ਆਇਆ ਸੀ। ਅੰਕੜਿਆਂ ਦੇ ਹਿਸਾਬ ਨਾਲ ਮਈ ਦਾ ਪੀ-ਨੋਟਸ ਨਿਵੇਸ਼ ਮੁੱਲ ਪਿਛਲੇ ਪੰਜ ਸਾਲਾਂ ’ਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ ਮਾਰਚ 2018 ਵਿਚ ਨਿਵੇਸ਼ ਦੇ ਇਸ ਮਾਧਿਅਮ ਰਾਹੀਂ 1.06 ਲੱਖ ਕਰੋੜ ਆਏ ਸਨ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਪੀ-ਨੋਟਸ ਮਾਰਗ ਨਾਲ ਨਿਵੇਸ਼ ਵਧਣਾ ਅਨਿਸ਼ਚਿਤ ਗਲੋਬਲ ਦ੍ਰਿਸ਼ ’ਚ ਭਾਰਤੀ ਅਰਥਵਿਵਸਥਾ ਦੇ ਜੁਝਾਰੂਪਨ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਚੀਨ ’ਚ ਸੁਸਤੀ ਆਉਣ ਨਾਲ ਵੀ ਵਿਦੇਸ਼ੀ ਨਿਵੇਸ਼ਕ ਭਾਰਤ ਵੱਲ ਆਕਰਸ਼ਿਤ ਹੋਏ ਹਨ।
ਇਹ ਵੀ ਪੜ੍ਹੋ : ਭਾਰਤੀ ਹਵਾਈ ਖੇਤਰ ’ਚ ਬੇਯਕੀਨੀ ਦਾ ਮਾਹੌਲ, ਅਰਸ਼ ਤੇ ਫਰਸ਼ ਵਿਚਾਲੇ ਝੂਲ ਰਹੀਆਂ ਇਹ 3 ਏਅਰਲਾਈਨਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8