ਗੋਲਡ ETF ’ਚ ਨਿਵੇਸ਼ ਅਗਸਤ ’ਚ 1,028 ਕਰੋੜ ਰੁਪਏ ’ਤੇ, 16 ਮਹੀਨਿਆਂ ਦਾ ਉੱਚ ਪੱਧਰ
Monday, Sep 18, 2023 - 06:19 PM (IST)
ਨਵੀਂ ਦਿੱਲੀ (ਭਾਸ਼ਾ)– ਅਮਰੀਕਾ ’ਚ ਵਿਆਜ ਦਰਾਂ ’ਚ ਵਾਧਾ ਜਾਰੀ ਰਹਿਣ ਦਰਮਿਆਨ ਗੋਲਡ ਈ. ਟੀ. ਐੱਫ. (ਗੋਲਡ ਐਕਸਚੇਂਜ ਟ੍ਰੇਡੇਡ ਫੰਡ) ਵਿੱਚ ਅਗਸਤ ’ਚ 1,028 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ, ਜੋ ਇਸ ਦਾ 16 ਮਹੀਨਿਆਂ ਦਾ ਉੱਚ ਪੱਧਰ ਹੈ। ਅਮਰੀਕਾ ’ਚ ਵਿਆਜ ਦਰ ਵਧਣ ਨਾਲ ਆਰਥਿਕ ਵਿਕਾਸ ਦੀ ਰਫ਼ਤਾਰ ਪ੍ਰਭਾਵਿਤ ਹੋਈ ਹੈ। ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ (ਐੱਮਫੀ) ਦੇ ਅੰਕੜਿਆਂ ਮੁਤਾਬਕ ਇਸ ਦੇ ਨਾਲ ਹੀ ਇਸ ਸ਼੍ਰੇਣੀ ’ਚ ਸਾਲਾਨਾ ਆਧਾਰ ’ਤੇ ਪ੍ਰਵਾਹ 1400 ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਨਿਪਟਾ ਲਓ ਜ਼ਰੂਰੀ ਕੰਮ, ਸਤੰਬਰ ਮਹੀਨੇ ਇਨ੍ਹਾਂ ਤਾਰੀਖ਼ਾਂ ਨੂੰ ਬੰਦ ਰਹਿਣਗੇ ਬੈਂਕ
ਸਮੀਖਿਆ ਅਧੀਨ ਮਿਆਦ ’ਚ ਗੋਲਡ ਈ. ਟੀ. ਐੱਫ. ਦੇ ਪ੍ਰਵਾਹ ਤੋਂ ਇਲਾਵਾ ਇਸ ਦਾ ਜਾਇਦਾਦ ਆਧਾਰ ਅਤੇ ਨਿਵੇਸ਼ਕ ਖਾਤਿਆਂ (ਫੋਲੀਓ) ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਅੰਕੜਿਆਂ ਮੁਤਾਬਕ ਗੋਲਡ ਈ. ਟੀ. ਐੱਫ. ਵਿੱਚ ਅਗਸਤ ਵਿੱਚ 1,028 ਕਰੋੜ ਰੁਪਏ ਦਾ ਨਿਵੇਸ਼ ਹੋਇਆ। ਇਸ ਤੋਂ ਪਹਿਲਾਂ ਜੁਲਾਈ ’ਚ ਇਸ ਵਿੱਚ 456 ਕਰੋੜ ਰੁਪਏ ਦਾ ਨਿਵੇਸ਼ ਮਿਲਿਆ ਸੀ। ਇਸ ਤੋਂ ਪਹਿਲਾਂ ਗੋਲਡ ਈ. ਟੀ. ਐੱਫ. ਵਿੱਚ ਲਗਾਤਾਰ ਤਿੰਨ ਤਿਮਾਹੀਆਂ ਦੀ ਵਿਕਰੀ ਤੋਂ ਬਾਅਦ ਅਪ੍ਰੈਲ-ਜੂਨ ਦੀ ਮਿਆਦ ਦੌਰਾਨ 298 ਕਰੋੜ ਰੁਪਏ ਦਾ ਨਿਵੇਸ਼ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ : ਬੈਂਕ ਦੀ ਨੌਕਰੀ 'ਚੋਂ ਕੱਢਿਆ ਬਾਹਰ, ਪਰੇਸ਼ਾਨ ਨੌਜਵਾਨ ਨੇ ਗਲ਼ ਲਾਈ ਮੌਤ, ਸੁਸਾਈਡ ਨੋਟ 'ਚ ਖੋਲ੍ਹੇ ਵੱਡੇ ਰਾਜ਼
ਮਾਰਚ ਤਿਮਾਹੀ ’ਚ ਇਸ ਸ਼੍ਰੇਣੀ ’ਚੋਂ 1,243 ਕਰੋੜ ਰੁਪਏ, ਦਸੰਬਰ ਤਿਮਾਹੀ ਵਿੱਚ 320 ਕਰੋੜ ਰੁਪਏ ਅਤੇ ਸਤੰਬਰ ਤਿਮਾਹੀ ਵਿੱਚ 165 ਕਰੋੜ ਰੁਪਏ ਦੀ ਨਿਕਾਸੀ ਹੋਈ ਸੀ। ਅਪ੍ਰੈਲ 2022 ਤੋਂ ਬਾਅਦ ਅਗਸਤ 2023 ਵਿੱਚ ਗੋਲਡ ਈ. ਟੀ. ਐੱਫ. ਵਿੱਚ ਸਭ ਤੋਂ ਵੱਧ ਮਾਸਿਕ ਪ੍ਰਵਾਹ ਦੇਖਿਆ ਗਿਆ। ਅਪ੍ਰੈਲ 2022 ਵਿੱਚ ਰੂਸ-ਯੂਕ੍ਰੇਨ ਜੰਗ ਕਾਰਨ ਇਸ ਸ਼੍ਰੇਣੀ ਵਿੱਚ 1,100 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8