ਇਕਵਿਟੀ ਮਿਊਚੁਅਲ ਫੰਡ ਯੋਜਨਾਵਾਂ ’ਚ ਨਿਵੇਸ਼ 50 ਫੀਸਦੀ ਤੱਕ ਘਟਿਆ

02/17/2020 12:14:38 AM

ਨਵੀਂ ਦਿੱਲੀ (ਭਾਸ਼ਾ)-ਸ਼ੇਅਰਾਂ ’ਚ ਨਿਵੇਸ਼ ਨਾਲ ਜੁਡ਼ੀਆਂ ਮਿਊਚੁਅਲ ਫੰਡ ਯੋਜਨਾਵਾਂ ’ਚ ਅਕਤੂਬਰ-ਦਸੰਬਰ ਤਿਮਾਹੀ ’ਚ ਪਿਛਲੀ ਤਿਮਾਹੀ ਦੇ ਮੁਕਾਬਲੇ ਨਿਵੇਸ਼ 50 ਫੀਸਦੀ ਘਟ ਕੇ ਕਰੀਬ 12,000 ਕਰੋਡ਼ ਰੁਪਏ ਰਿਹਾ। ਇਸ ਦਾ ਮੁੱਖ ਕਾਰਣ ਆਰਥਿਕ ਵਾਧੇ ’ਚ ਨਰਮੀ ਅਤੇ ਸ਼ੇਅਰ ਮੁਲਾਂਕਣ ਨੂੰ ਲੈ ਕੇ ਨਿਵੇਸ਼ਕਾਂ ਦੀ ਚਿੰਤਾ ਹੈ। ਨਿਵੇਸ਼ ’ਚ ਇਹ ਕਮੀ ਸਾਰੀਆਂ ਸ਼੍ਰੇਣੀਆਂ ਦੇ ਇਕਵਿਟੀ ਫੰਡ ’ਚ ਵੇਖੀ ਗਈ, ਜਿਨ੍ਹਾਂ ’ਚ ਵੱਡੀਆਂ ਕੰਪਨੀਆਂ (ਲਾਰਜ ਕੈਪ), ਮਝੌਲੀਆਂ ਕੰਪਨੀਆਂ (ਐੱਮ ਕੈਪ), ਛੋਟੀਆਂ ਕੰਪਨੀਆਂ (ਸਮਾਲ ਕੈਪ) ਦੇ ਸ਼ੇਅਰਾਂ ਅਤੇ ਲਾਭ ਅੰਸ਼ ਨਾਲ ਜੁਡ਼ੀਆਂ ਯੋਜਨਾਵਾਂ ਸ਼ਾਮਲ ਹਨ।

ਮਾਰਨਿੰਗਸਟਾਰ ਦੀ ਰਿਪੋਰਟ ਅਨੁਸਾਰ ਸਮੀਖਿਆ ਅਧੀਨ ਮਿਆਦ ’ਚ ਸ਼ੇਅਰ ਬਾਜ਼ਾਰ ਨਾਲ ਜੁਡ਼ੀਆਂ ਮਿਊਚੁਅਲ ਫੰਡ ਯੋਜਨਾਵਾਂ ਦਾ ਕੁਲ ਨਿਵੇਸ਼ 11,837 ਕਰੋਡ਼ ਰੁਪਏ ਰਿਹਾ, ਜੋ ਜੁਲਾਈ-ਸਤੰਬਰ ਤਿਮਾਹੀ ’ਚ 23,874 ਕਰੋਡ਼ ਰੁਪਏ ਸੀ। ਇਸ ਤੋਂ ਪਹਿਲਾਂ ਅਪ੍ਰੈਲ-ਜੂਨ ਤਿਮਾਹੀ ’ਚ ਇਸ ਤਰ੍ਹਾਂ ਦੀਆਂ ਯੋਜਨਾਵਾਂ ’ਚ ਨਿਵੇਸ਼ 17,500 ਕਰੋਡ਼ ਰੁਪਏ ਸੀ। ਹਾਲਾਂਕਿ ਦਸੰਬਰ ’ਚ ਖਤਮ ਤਿਮਾਹੀ ’ਚ ਅਜਿਹੀਆਂ ਮਿਊਚੁਅਲ ਫੰਡ ਯੋਜਨਾਵਾਂ ਦਾ ਪ੍ਰਾਪਰਟੀ ਆਧਾਰ 6 ਫੀਸਦੀ ਵਧ ਕੇ 7.7 ਲੱਖ ਕਰੋਡ਼ ਰੁਪਏ ਰਿਹਾ।


Karan Kumar

Content Editor

Related News