ਇਕੁਇਟੀ ਸਕੀਮਾਂ ਨੂੰ ਲੱਗਾ ਝਟਕਾ, 2019 ''ਚ 41 ਫੀਸਦੀ ਡਿੱਗਾ ਨਿਵੇਸ਼

01/19/2020 12:11:19 PM

ਨਵੀਂ ਦਿੱਲੀ— ਇਕਨੋਮਿਕ ਸੁਸਤੀ ਵਿਚਕਾਰ ਬਾਜ਼ਾਰ 'ਚ ਰਹੀ ਤੇਜ਼ ਗਿਰਾਵਟ ਕਾਰਨ ਇਕੁਇਟੀ ਮਿਉਚੁਅਲ ਫੰਡ ਸਕੀਮਾਂ ਨੂੰ ਤਕੜਾ ਝਟਕਾ ਲੱਗਾ ਹੈ। ਨਿਵੇਸ਼ਕਾਂ ਨੇ ਸਾਲ 2019 'ਚ ਇਕੁਇਟੀ ਮਿਉਚੁਅਲ ਫੰਡ ਸਕੀਮਾਂ 'ਚ ਲਗਭਗ 75,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਜੋ ਪਿਛਲੇ ਸਾਲ ਨਾਲੋਂ 41 ਫੀਸਦੀ ਘੱਟ ਹੈ। ਹਾਲਾਂਕਿ, ਮਾਹਰਾਂ ਨੂੰ ਮੰਨਣਾ ਹੈ ਕਿ ਇਸ ਸਾਲ ਇਕੁਇਟੀ ਸਕੀਮਾਂ ਪ੍ਰਤੀ ਨਿਵੇਸ਼ਕਾਂ ਦੀ ਦਿਲਚਸਪੀ ਵਧੇਗੀ ਕਿਉਂਕਿ ਬਾਜ਼ਾਰ ਦੇ ਵਧੀਆ ਪ੍ਰਦਰਸ਼ਨ ਦੀ ਉਮੀਦ ਹੈ।

 

ਭਾਰਤੀ ਮਿਉਚੁਅਲ ਫੰਡ ਸੰਗਠਨ (ਐੱਮ. ਐੱਫ. ਈ.) ਦੇ ਅੰਕੜਿਆਂ ਮੁਤਾਬਕ, ਸਾਲ 2019 'ਚ ਇਕੁਇਟੀ ਅਤੇ ਈ. ਐੱਲ. ਐੱਸ. ਐੱਸ. ਸਕੀਮਾਂ ਨੇ ਕੁੱਲ ਮਿਲਾ ਕੇ 74,870 ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਤ ਕੀਤਾ ਹੈ, ਜੋ ਕਿ ਸਾਲ 2018 ਦੇ 1.20 ਲੱਖ ਕਰੋੜ ਰੁਪਏ ਨਾਲੋਂ ਕਾਫੀ ਘੱਟ ਹੈ। ਉੱਥੇ ਹੀ, ਇਸ ਤੋਂ ਪਹਿਲਾਂ 2017 'ਚ ਇਕੁਇਟੀ 'ਚ ਨਿਵੇਸ਼ 1.33 ਲੱਖ ਕਰੋੜ ਰੁਪਏ ਤੇ 2016 'ਚ 51 ਹਜ਼ਾਰ ਕਰੋੜ ਰੁਪਏ ਰਿਹਾ ਸੀ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਬਾਜ਼ਾਰ 'ਚ ਉਥਲ-ਪੁਥਲ ਤੇ ਅਰਥਵਿਵਸਥਾ 'ਚ ਸੁਸਤੀ ਦੀ ਵਜ੍ਹਾ ਨਾਲ ਸਾਲ 2019 'ਚ ਇਕੁਇਟੀ ਸਕੀਮਾਂ 'ਚ ਪਿਛਲੇ ਸਾਲ ਦੀ ਤੁਲਨਾ 'ਚ ਨਰਮੀ ਦੇਖਣ ਨੂੰ ਮਿਲੀ ਹੈ।
ਇਕੁਇਟੀ ਦੇ ਦੋ ਹਿੱਸੇ ਹੁੰਦੇ ਹਨ ਇਕ ਸਿਸਟਮੈਟਿਕ ਇਨਵੈੱਸਟਮੈਂਟ ਪਲਾਨ (ਐੱਸ. ਆਈ. ਪੀ.) ਤੇ ਨਾਨ-ਐੱਸ. ਆਈ. ਪੀ.। ਉੱਥੇ ਹੀ, ਐੱਸ. ਆਈ. ਪੀ. ਦੀ ਗੱਲ ਕਰੀਏ ਤਾਂ ਇਸ ਜ਼ਰੀਏ ਪਿਛਲੇ ਸਾਲਾਂ ਤੋਂ ਨਿਵੇਸ਼ ਲਗਾਤਾਰ ਵੱਧ ਰਿਹਾ ਹੈ ਤੇ ਮਹੀਨਾਵਾਰ ਆਧਾਰ 'ਤੇ ਇਹ 8,000 ਕਰੋੜ ਰੁਪਏ ਦੇ ਪੱਧਰ ਨੂੰ ਛੂਹ ਚੁੱਕਾ ਹੈ। ਇੰਡਸਟਰੀ ਨੇ ਸਾਲ 'ਚ ਹਰ ਮਹੀਨੇ 9.55 ਲੱਖ ਤੋਂ ਵੱਧ ਐੱਸ. ਆਈ. ਪੀ. ਖਾਤੇ ਖੋਲ੍ਹੇ ਹਨ, ਜਿਨ੍ਹਾਂ 'ਚ ਔਸਤ ਐੱਸ. ਆਈ. ਪੀ. 2,850 ਰੁਪਏ ਰਹੀ।


Related News