ਤਨਿਸ਼ਕ ਦੀ ਨਵੀਂ ਕਲੈਕਸ਼ਨ ‘ਰਿਦਮਸ ਆਫ ਰੇਨ’ ਪੇਸ਼

Wednesday, Jul 06, 2022 - 12:31 PM (IST)

ਤਨਿਸ਼ਕ ਦੀ ਨਵੀਂ ਕਲੈਕਸ਼ਨ ‘ਰਿਦਮਸ ਆਫ ਰੇਨ’ ਪੇਸ਼

ਜਲੰਧਰ–ਤਨਿਸ਼ਕ ਨੇ ਆਪਣੀ ਨਵੀਂ ਕਲੈਕਸ਼ਨ ‘ਰਿਦਮਸ ਆਫ ਰੇਨ’ ਪੇਸ਼ ਕੀਤੀ ਹੈ। ਕਟ ਡਾਇਮੰਡ ਗਹਿਣਿਆਂ ਦੀ ਇਸ ਐਕਸਕਲੂਸਿਵ ਲਗਜ਼ਰੀ ਕਲੈਕਸ਼ਨ ਨੂੰ ਪ੍ਰਦਰਸ਼ਿਤ ਕਰਨ ਲਈ ਸੈਲੀਬ੍ਰਿਟੀ ਲਿਜ਼ਾ ਹੇਡਨ ਨੂੰ ਚੁਣਿਆ ਗਿਆ ਹੈ। ਬਰਸਾਤ ਨਾਲ ਖਿੜ ਉੱਠੀ ਕੁਦਰਤ ਦੀ ਸੁੰਦਰਤਾ ਤੋਂ ਪ੍ਰੇਰਿਤ ਹੋ ਕੇ ਬਣਾਈ ਗਈ ਕਲੈਕਸ਼ਨ ਮਾਨਸੂਨ ਦੇ ਆਗਮਨ ਦੇ ਸਹੀ ਸਮੇਂ ’ਤੇ ਪੇਸ਼ ਕੀਤੀ ਗਈ ਹੈ।
ਮਾਨਸੂਨ ਦੀ ਖੂਬਸੂਰਤੀ ਦੇ ਵੱਖ-ਵੱਖ ਰੰਗਾਂ ਨੂੰ ਰਿਦਮਸ ਆਫ ਰੇਨ ਕਲੈਕਸ਼ਨ ’ਚ ਗਹਿਣਿਆਂ ਦੇ ਰੂਪ ’ਚ ਪੇਸ਼ ਕੀਤਾ ਗਿਆ ਹੈ। ਬਰਸਾਤ ਦੀਆਂ ਬੂੰਦਾਂ ਨਾਲ ਤਨ-ਮਨ ਨੂੰ ਪ੍ਰਫੁਲਿੱਤ ਕਰਨ ਦੇਣ ਵਾਲੀ ਊਰਜਾ ਨੂੰ 19 ਨੈਕਵੇਅਰ ਸੈੱਟਸ ’ਚ ਜੀਵੰਤ ਕੀਤਾ ਗਿਆ ਹੈ। ਕੁਦਰਤੀ ਹੀਰਿਆਂ ਅਤੇ ਰੰਗੀਨ ਜੈੱਮਸਟੋਨਸ ਨਾਲ ਸਜੇ ਇਹ ਨੈੱਕਵੇਅਰ ਸੈੱਟਸ ਇਸ ਪੂਰੇ ਕਲੈਕਸ਼ਨ ਨੂੰ ਅਨੋਖੀ ਸ਼ਾਨ ਪ੍ਰਦਾਨ ਕਰਦੇ ਹਨ। ਕੁਦਰਤੀ ਹੀਰਿਆਂ ਤੋਂ ਬਣਾਏ ਗਏ ਇਕ ਐਕਸਕਲੂਸਿਵ ਕਲੈਕਸ਼ਨ ਦੇ ਮਾਸਟਰਪੀਸੇਜ਼ ’ਚ ਬਲਿਊ ਟੋਪਾਜ ਤੰਜਾਨਾਈਟਸ, ਤਸਾਵੋਰਇਟਸ, ਓਪਲ ਅਤੇ ਸਿਟੀਨ ਦਾ ਮਨ ਨੂੰ ਛੂਹ ਲੈਣ ਵਾਲੇ ਸ਼ੇਡ ਨੂੰ ਪੇਸ਼ ਕੀਤਾ ਗਿਆ ਹੈ।


author

Aarti dhillon

Content Editor

Related News