Budget 2024: ਅੰਤਰਿਮ ਬਜਟ ਦੀਆਂ ਤਿਆਰੀਆਂ ਮੁਕੰਮਲ, 1 ਫਰਵਰੀ ਨੂੰ 11 ਵਜੇ ਕੀਤਾ ਜਾਵੇਗਾ ਪੇਸ਼

Tuesday, Jan 30, 2024 - 07:02 PM (IST)

Budget 2024: ਅੰਤਰਿਮ ਬਜਟ ਦੀਆਂ ਤਿਆਰੀਆਂ ਮੁਕੰਮਲ, 1 ਫਰਵਰੀ ਨੂੰ 11 ਵਜੇ ਕੀਤਾ ਜਾਵੇਗਾ ਪੇਸ਼

ਬਿਜ਼ਨੈੱਸ ਡੈਸਕ : ਬਜਟ 2024 ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। 1 ਫਰਵਰੀ ਨੂੰ ਆਉਣ ਵਾਲੇ ਬਜਟ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਰਵਾਇਤੀ ਹਲਵੇ ਦੀ ਰਸਮ ਵੀ ਹੋ ਗਈ ਹੈ। ਇਹ ਬਜਟ ਕਈ ਪੱਖਾਂ ਤੋਂ ਮਹੱਤਵਪੂਰਨ ਹੈ, ਕਿਉਂਕਿ ਇਸ ਨੂੰ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੇਸ਼ ਕੀਤਾ ਜਾ ਰਿਹਾ ਹੈ। ਕੇਂਦਰੀ ਬਜਟ ਕਦੋਂ ਪੇਸ਼ ਹੋਵੇਗਾ, ਕਿਸ ਸਮੇਂ ਪੇਸ਼ ਕੀਤਾ ਜਾਵੇਗਾ ਆਦਿ ਹੋਰ ਜ਼ਰੂਰੀ ਗੱਲਾਂ ਦੇ ਬਾਰੇ ਆਓ ਜਾਣਦੇ ਹਾਂ...

ਇਹ ਵੀ ਪੜ੍ਹੋ - Budget 2024 : 1 ਫਰਵਰੀ ਨੂੰ ਸਰਕਾਰੀ ਕਰਮਚਾਰੀਆਂ ਨੂੰ ਮਿਲ ਸਕਦੀਆਂ ਨੇ 3 ਵੱਡੀਆਂ ਖ਼ੁਸ਼ਖ਼ਬਰੀਆਂ!

ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਅੰਤਰਿਮ ਬਜਟ ਪੇਸ਼ ਕਰੇਗੀ। ਇਸ ਸਾਲ ਲੋਕ ਸਭਾ ਚੋਣਾਂ ਹੋਣੀਆਂ ਹਨ। ਅਜਿਹੇ 'ਚ ਇਹ ਪੂਰਾ ਬਜਟ ਨਹੀਂ ਹੋਵੇਗਾ। ਇਹ ਇੱਕ ਅਸਥਾਈ ਵਿੱਤੀ ਯੋਜਨਾ ਜਾਂ 'ਵੋਟ ਆਨ ਖਾਤੇ' ਹੋਵੇਗਾ। ਬਜਟ ਹਰ ਸਾਲ 1 ਫਰਵਰੀ ਨੂੰ ਪੇਸ਼ ਕੀਤਾ ਜਾਂਦਾ ਹੈ। ਇਸ ਵਾਰ ਵੀ ਬਜਟ ਲਈ ਇਹੀ ਦਿਨ ਤੈਅ ਕੀਤਾ ਗਿਆ ਹੈ। 

ਇਹ ਵੀ ਪੜ੍ਹੋ - ਵਿੱਤ ਮੰਤਰੀ ਸੀਤਾਰਮਨ ਨੇ ਅੰਤਰਿਮ ਬਜਟ ਤੋਂ ਪਹਿਲਾਂ ਦਿੱਤਾ ਬਿਆਨ, ਇਨ੍ਹਾਂ 4 ਵਰਗਾਂ 'ਤੇ ਰਹੇਗਾ ਖਾਸ ਫੌਕਸ

ਬਜਟ ਪੇਸ਼ ਕਰਨ ਦਾ ਸਮਾਂ ਆਮ ਤੌਰ 'ਤੇ ਸਵੇਰੇ 11 ਵਜੇ ਹੁੰਦਾ ਹੈ। ਅੰਤਰਿਮ ਬਜਟ ਵੀ ਉਸੇ ਸਮੇਂ ਪੇਸ਼ ਕੀਤਾ ਜਾਵੇਗਾ। ਇਸ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ 'ਚ ਪੇਸ਼ ਕਰਨਗੇ। ਇਸ ਵਾਰ ਦਾ ਬਜਟ ਖ਼ਾਸ ਹੈ। ਕਾਰਨ ਇਹ ਹੈ ਕਿ ਇਸ ਨੂੰ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੇਸ਼ ਕੀਤਾ ਜਾਵੇਗਾ। ਅਜਿਹੇ 'ਚ ਸਭ ਦੀਆਂ ਨਜ਼ਰਾਂ ਇਸ 'ਤੇ ਹੋਣਗੀਆਂ। ਜਨਤਾ ਨੂੰ ਉਮੀਦ ਹੈ ਕਿ ਸੀਤਾਰਮਨ ਰਿਆਇਤਾਂ ਦਾ ਡੱਬਾ ਖੋਲ੍ਹ ਕੇ ਉਨ੍ਹਾਂ ਨੂੰ ਰਾਹਤ ਦੇਵੇਗੀ।

ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News