ਵੱਡਾ ਝਟਕਾ! ਇਸ ਬੈਂਕ ਨੇ ਬਚਤ ਖਾਤੇ ''ਤੇ, ਦੂਜੀ ਨੇ FD ਦਰਾਂ ''ਚ ਕੀਤੀ ਕਟੌਤੀ

05/01/2021 5:21:05 PM

ਨਵੀਂ ਦਿੱਲੀ– ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦਾ ਪ੍ਰਕੋਪ ਵਧਣ ਵਿਚਕਾਰ ਬੈਂਕਾਂ ਨੇ ਬਚਤ ਦਰਾਂ ਵਿਚ ਕਟੌਤੀ ਫਿਰ ਸ਼ੁਰੂ ਕਰ ਦਿੱਤੀ ਹੈ। ਨਿੱਜੀ ਖੇਤਰ ਦੇ ਆਈ. ਡੀ. ਐੱਫ. ਸੀ. ਫਸਟ ਬੈਂਕ ਨੇ ਬਚਤ ਖਾਤੇ 'ਤੇ ਮਿਲਣ ਵਾਲੇ ਵਿਆਜ ਵਿਚ ਕਮੀ ਕਰ ਦਿੱਤੀ ਹੈ। ਉੱਥੇ ਹੀ, ਇੰਡਸਇੰਡ ਬੈਂਕ ਨੇ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਵਿਆਜ ਦਰਾਂ ਘਟਾ ਦਿੱਤੀਆਂ ਹਨ। ਇੰਡਸਇੰਡ ਬੈਂਕ ਵਿਚ ਹੁਣ ਐੱਫ. ਡੀ. 'ਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ 6.5 ਫ਼ੀਸਦੀ ਅਤੇ ਸੀਨੀਅਰ ਸਿਟੀਜ਼ਨਸ ਨੂੰ 7 ਫ਼ੀਸਦੀ ਵਿਆਜ ਮਿਲੇਗਾ।

ਨਿੱਜੀ ਖੇਤਰ ਦੇ ਬੰਧਨ ਬੈਂਕ ਆਰ. ਬੀ. ਐੱਲ. ਤੋਂ ਇਲਾਵਾ ਹੁਣ ਤੱਕ ਆਈ. ਡੀ. ਐੱਫ. ਸੀ. ਫਸਟ ਬੈਂਕ ਸੀ ਜੋ ਬਚਤ ਖਾਤਾ 'ਤੇ ਸਭ ਤੋਂ ਵੱਧ ਵਿਆਜ ਦਰ ਦੇ ਰਿਹਾ ਸੀ।

ਇਹ ਵੀ ਪੜ੍ਹੋ- ਸੋਨੇ 'ਚ ਹਫ਼ਤੇ ਦੌਰਾਨ ਵੱਡੀ ਗਿਰਾਵਟ, ਮਹਿੰਗਾ ਹੋਣ ਤੋਂ ਪਹਿਲਾਂ ਖ਼ਰੀਦ ਦਾ ਮੌਕਾ

IDFC ਫਸਟ ਬੈਂਕ ਵਿਚ ਹੁਣ ਬਚਤ ਖਾਤੇ (ਸੇਵਿੰਗ ਅਕਾਊਂਟ) 'ਤੇ ਵੱਧ ਤੋਂ ਵੱਧ 5 ਫ਼ੀਸਦੀ ਵਿਆਜ ਮਿਲੇਗਾ, ਜੋ ਪਹਿਲਾਂ 6 ਫ਼ੀਸਦੀ ਮਿਲਦਾ ਸੀ। ਨਵੀਂਆਂ ਦਰਾਂ 1 ਮਈ ਤੋਂ ਲਾਗੂ ਹੋ ਗਈਆਂ ਹਨ। ਬੈਂਕ ਨੇ ਕਿਹਾ ਹੈ ਕਿ ਜੋ ਖਾਤਾਧਾਰਕ ਆਪਣੇ ਖਾਤੇ ਵਿਚ 1 ਲੱਖ ਤੋਂ ਘੱਟ ਰਕਮ ਬਣਾਈ ਰੱਖਣਗੇ ਉਨ੍ਹਾਂ ਨੂੰ 4 ਫ਼ੀਸਦੀ ਵਿਆਜ ਮਿਲੇਗਾ, ਜੋ 1 ਲੱਖ ਤੋਂ 10 ਲੱਖ ਵਿਚਕਾਰ ਬੈਲੰਸ ਰੱਖਣਗੇ ਉਨ੍ਹਾਂ ਨੂੰ 4.5 ਫ਼ੀਸਦੀ ਵਿਆਜ ਦਿੱਤਾ ਜਾਵੇਗਾ। 10 ਲੱਖ ਤੋਂ ਵੱਧ ਬੈਲੰਸ ਬਣਾਈ ਰੱਖਣ ਵਾਲੇ ਖਾਤਾਧਾਰਕਾਂ ਨੂੰ 5 ਫ਼ੀਸਦੀ ਵਿਆਜ ਮਿਲੇਗਾ। ਗੌਰਤਲਬ ਹੈ ਕਿ ਜ਼ਿਆਦਾਤਰ ਨਿੱਜੀ ਤੇ ਸਰਕਾਰੀ ਬੈਂਕ ਇਸ ਸਮੇਂ ਬਚਤ ਖਾਤੇ ਵਿਚ ਜਮ੍ਹਾ ਰਾਸ਼ੀ 'ਤੇ 2.5 ਤੋਂ 3.5 ਫ਼ੀਸਦੀ ਤੱਕ ਹੀ ਵਿਆਜ ਦੇ ਰਹੇ ਹਨ।

ਇਹ ਵੀ ਪੜ੍ਹੋ- ਕਿਸਾਨਾਂ ਲਈ ਵੱਡੀ ਖ਼ਬਰ, ਝੋਨੇ ਦੇ MSP ਨੂੰ ਲੈ ਕੇ ਹੋ ਸਕਦਾ ਹੈ ਵੱਡਾ ਐਲਾਨ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ 


Sanjeev

Content Editor

Related News