ਨਿੱਜੀ ਖੇਤਰ ਦੇ ਮੁਲਾਜ਼ਮਾਂ ਲਈ PF ਖਾਤੇ ''ਤੇ ਵਿਆਜ ਨੂੰ ਲੈ ਕੇ ਵੱਡੀ ਖ਼ੁਸ਼ਖ਼ਬਰੀ

12/09/2020 8:20:04 PM

ਨਵੀਂ ਦਿੱਲੀ— ਨਿੱਜੀ ਖੇਤਰ ਦੇ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ ਹੈ। ਈ. ਪੀ. ਐੱਫ. ਦੇ ਵਿਆਜ ਦਾ ਪੈਸਾ ਜਲਦ ਹੀ ਮਿਲਣ ਜਾ ਰਿਹਾ ਹੈ। ਈ. ਪੀ. ਐੱਫ. ਓ. ਭਵਿੱਖ ਫੰਡ ਖਾਤੇ (ਈ. ਪੀ. ਐੱਫ.) 'ਚ ਜਮ੍ਹਾ ਰਕਮ 'ਤੇ ਵਿੱਤੀ ਸਾਲ 2019-20 ਲਈ 8.5 ਫ਼ੀਸਦੀ ਵਿਆਜ ਇਕ ਵਾਰ 'ਚ ਹੀ ਦੇ ਸਕਦਾ ਹੈ। ਇਕ ਅਧਿਕਾਰਤ ਸੂਤਰ ਨੇ ਕਿਹਾ ਕਿ ਸ਼ੇਅਰ ਬਾਜ਼ਾਰ 'ਚ ਵੱਡੀ ਤੇਜ਼ੀ ਵਿਚਕਾਰ ਈ. ਐੱਫ. ਓ. ਨੇ ਸ਼ੇਅਰਾਂ 'ਚ ਨਿਵੇਸ਼ ਤੋਂ ਦਸੰਬਰ 'ਚ ਉਮੀਦ ਤੋਂ ਜ਼ਿਆਦਾ ਰਿਟਰਨ ਪ੍ਰਾਪਤ ਕੀਤਾ ਹੈ। ਇਸ ਤੋਂ ਉਤਸ਼ਾਹਤ ਹੋ ਕੇ ਕਿਰਤ ਤੇ ਰੁਜ਼ਗਾਰ ਮੰਤਰਾਲਾ ਨੇ ਵਿੱਤ ਮੰਤਰਾਲਾ ਨੂੰ ਤਕਰੀਬਨ 19 ਕਰੋੜ ਈ. ਪੀ. ਐੱਫ. ਖਾਤਿਆਂ 'ਚ ਇਕ ਵਾਰ 'ਚ ਹੀ ਸਾਰਾ ਵਿਆਜ ਜਮ੍ਹਾ ਕਰਨ ਲਈ ਮਨਜ਼ੂਰੀ ਦੇਣ ਲਈ ਪੱਤਰ ਲਿਖਿਆ ਹੈ।

ਇਸ ਬਾਰੇ ਇਕ ਉੱਚ ਸਰਕਾਰੀ ਅਧਿਕਾਰੀ ਨੇ ਕਿਹਾ, ''ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰਾਲਾ ਦੀ ਸਿਫਾਰਸ਼ ਫਿਲਹਾਲ ਵਿਚਾਰ ਅਧੀਨ ਹੈ ਅਤੇ ਵਿੱਤ ਮੰਤਰਾਲਾ ਇਕ ਹਫ਼ਤੇ ਦੇ ਅੰਦਰ ਇਸ 'ਤੇ ਮੁਹਰ ਲਾ ਸਕਦਾ ਹੈ। ਕਿਰਤ ਮੰਤਰਾਲਾ ਨੇ ਹੁਣ ਇਕ ਵਾਰ 'ਚ ਹੀ ਸਾਰਾ ਵਿਆਜ ਖਾਤੇ 'ਚ ਪਾਉਣ ਦਾ ਪ੍ਰਸਤਾਵ ਦਿੱਤਾ ਹੈ।''

ਪਹਿਲਾਂ ਦੋ ਕਿਸ਼ਤਾਂ 'ਚ ਦੇਣ ਦਾ ਸੀ ਫ਼ੈਸਲਾ-
ਕਿਰਤ ਤੇ ਰੁਜ਼ਗਾਰ ਮੰਤਰੀ ਸੰਤੋਸ਼ ਗੰਗਵਾਰ ਦੀ ਅਗਵਾਈ ਵਾਲੇ ਈ. ਪੀ. ਐੱਫ. ਓ. ਦੇ ਕੇਂਦਰੀ ਟਰੱਸਟੀ ਬੋਰਡ (ਸੀ. ਬੀ. ਟੀ.) ਨੇ ਸਤੰਬਰ 'ਚ ਕੋਵਿਡ-19 ਦੀ ਵਜ੍ਹਾ ਨਾਲ ਈ. ਪੀ. ਐੱਫ. ਓ. ਖਾਤੇ 'ਚ ਜਮ੍ਹਾ ਰਕਮ 'ਤੇ ਵਿਆਜ ਦੋ ਕਿਸ਼ਤਾਂ 'ਚ ਪਾਉਣ ਦੀ ਘੋਸ਼ਣਾ ਕੀਤੀ ਸੀ। ਈ. ਪੀ. ਐੱਫ. ਓ. ਨੇ ਫ਼ੈਸਲਾ ਕੀਤਾ ਸੀ ਕਿ ਪਹਿਲੀ ਕਿਸ਼ਤ 'ਚ 8.15 ਫ਼ੀਸਦੀ ਦੀ ਦਰ ਨਾਲ ਵਿਆਜ ਦਿੱਤਾ ਜਾਵੇਗਾ ਅਤੇ ਬਾਕੀ 0.35 ਫ਼ੀਸਦੀ ਸ਼ੇਅਰਾਂ ਦੀ ਵਿਕਰੀ ਤੋਂ ਪ੍ਰਾਪਤ ਰਕਮ ਨਾਲ ਦਿੱਤਾ ਜਾਵੇਗਾ। ਹਾਲਾਂਕਿ, ਈ. ਪੀ. ਐੱਫ. ਓ. ਨੇ ਵਿਆਜ ਖਾਤੇ 'ਚ ਪਾਉਣ ਤੋਂ ਪਹਿਲਾਂ ਸ਼ੇਅਰਾਂ 'ਚ ਨਿਵੇਸ਼ 'ਤੇ ਪ੍ਰਾਪਤ ਰਿਟਰਨ ਦੀ ਸਮੀਖਿਆ ਲਈ ਦਸੰਬਰ ਤੱਕ ਇੰਤਜ਼ਾਰ ਕਰਨ ਦਾ ਫ਼ੈਸਲਾ ਕੀਤਾ ਸੀ।

ਇਹ ਵੀ ਪੜ੍ਹੋ- ESIC ਮੈਂਬਰਾਂ ਨੂੰ ਵੱਡੀ ਰਾਹਤ, ਨਿੱਜੀ ਹਸਪਤਾਲ 'ਚ ਵੀ ਕਰਾ ਸਕੋਗੇ ਇਲਾਜ

ਈ. ਪੀ. ਐੱਫ. ਓ. ਅਧਿਕਾਰੀ ਨੇ ਕਿਹਾ, ''ਦਸੰਬਰ ਤੱਕ ਸਹਿਣਸ਼ੀਲਤਾ ਬਣਾਈ ਰੱਖਣ ਨਾਲ ਸਾਰਿਆਂ ਨੂੰ ਫਾਇਦਾ ਹੋਇਆ ਹੈ। ਖਾਤਿਆਂ 'ਚ ਪੈਸਾ ਪਾਉਣ 'ਚ ਥੋੜ੍ਹਾ ਸਮਾਂ ਜ਼ਰੂਰ ਲੱਗਾ ਹੈ ਪਰ ਚੰਗੀ ਗੱਲ ਇਹ ਹੈ ਕਿ ਈ. ਪੀ. ਐੱਫ. ਓ. ਨੂੰ ਐਕਸਚੇਂਜ ਟ੍ਰੇਡਿਡ ਫੰਡ (ਈ. ਟੀ. ਐੱਫ.) ਦੀ ਵਿਕਰੀ ਤੋਂ ਜ਼ਿਆਦਾ ਆਮਦਨ ਪ੍ਰਾਪਤ ਹੋਈ ਹੈ। 8.5 ਫ਼ੀਸਦੀ ਵਿਆਜ ਦੇਣ ਤੋਂ ਬਾਅਦ ਵੀ ਸਾਡੇ ਕੋਲ 1,000 ਕਰੋੜ ਰੁਪਏ ਵਾਧੂ ਰਕਮ ਬਚ ਜਾਏਗੀ।''

ਇਹ ਵੀ ਪੜ੍ਹੋ- ਕਿਸਾਨਾਂ ਤੇ ਵਪਾਰੀਆਂ ਵੱਲੋਂ ਗੰਢਿਆਂ ਦੀ ਬਰਾਮਦ 'ਤੇ ਰੋਕ ਹਟਾਉਣ ਦੀ ਮੰਗ


Sanjeev

Content Editor

Related News