ਬਜਟ 2021 : ਕਿਸਾਨਾਂ ਲਈ 1 ਲੱਖ ਤੱਕ ਦਾ ਲੋਨ ਹੋ ਸਕਦੈ ਵਿਆਜ ਮੁਕਤ

Friday, Jan 08, 2021 - 11:22 PM (IST)

ਬਜਟ 2021 : ਕਿਸਾਨਾਂ ਲਈ 1 ਲੱਖ ਤੱਕ ਦਾ ਲੋਨ ਹੋ ਸਕਦੈ ਵਿਆਜ ਮੁਕਤ

ਨਵੀਂ ਦਿੱਲੀ- ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਅਰਥਵਿਵਸਥਾ ਨੂੰ ਹੋਏ ਨੁਕਸਾਨ ਦੀ ਵਜ੍ਹਾ ਨਾਲ ਇਸ ਵਾਰ ਦਾ ਬਜਟ ਕਾਫ਼ੀ ਮਹੱਤਵਪੂਰਨ ਰਹਿਣ ਵਾਲਾ ਹੈ। ਖ਼ਾਸਕਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਇਸ ਵਿਚ ਵੱਡੀ ਰਾਹਤ ਦਿੱਤੀ ਜਾ ਸਕਦੀ ਹੈ।

ਮੋਦੀ ਸਰਕਾਰ ਕਿਸਾਨਾਂ ਲਈ ਬਿਨਾਂ ਵਿਆਜ ਇਕ ਲੱਖ ਰੁਪਏ ਤੱਕ ਦਾ ਕਰਜ਼ ਦੇਣ ਦਾ ਵਾਅਦਾ ਆਮ ਬਜਟ 2021-22 ਵਿਚ ਪੂਰਾ ਕਰ ਸਕਦੀ ਹੈ।

ਇਸ ਸਮੇਂ ਕਿਸਾਨ ਕ੍ਰੈਡਿਟ ਕਾਰਡ (ਕੇ. ਸੀ. ਸੀ.) 'ਤੇ ਕਿਸਾਨਾਂ ਨੂੰ 3 ਲੱਖ ਰੁਪਏ ਤੱਕ ਦਾ ਕਰਜ਼ 4 ਫ਼ੀਸਦੀ ਵਿਆਜ ਦਰ 'ਤੇ ਮਿਲਦਾ ਹੈ, ਜੋ ਸਮੇਂ ਸਿਰ ਕਿਸ਼ਤਾਂ ਦਾ ਭੁਗਤਾਨ ਕਰ ਦਿੰਦੇ ਹਨ। ਸਰਕਾਰ 1.60 ਲੱਖ ਰੁਪਏ ਤੱਕ ਦਾ ਕੇ. ਸੀ. ਸੀ. ਲੋਨ ਬਿਨਾਂ ਗਾਰੰਟੀ ਦੇ ਤਾਂ ਦਿੰਦੀ ਹੈ ਪਰ ਹੁਣ ਤੱਕ ਵਿਆਜ ਮੁਕਤ ਕਰਜ਼ ਦੀ ਵਿਵਸਥਾ ਨਹੀਂ ਹੈ। ਮੋਦੀ ਸਰਕਾਰ ਇਸ ਵਾਰ ਵਿਆਜ ਮੁਕਤ ਕਰਜ਼ ਦਾ ਤੋਹਫ਼ਾ ਦੇ ਸਕਦੀ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ।

ਇਹ ਵੀ ਪੜ੍ਹੋ- UK ਜਾ ਰਹੇ ਹੋ ਤਾਂ ਕੋਰੋਨਾ ਰਿਪੋਰਟ ਨਾ ਹੋਣ 'ਤੇ ਲੱਗੇਗਾ 50,000 ਰੁ: ਜੁਰਮਾਨਾ

ਭਾਜਪਾ ਨੇ ਪਿਛਲੇ ਲੋਕ ਸਭਾ ਚੋਣਾਂ ਦੇ ਆਪਣੇ ਸੰਕਲਪ ਪੱਤਰ ਵਿਚ ਬਿਨਾਂ ਵਿਆਜ 'ਤੇ ਖੇਤੀ ਲਈ ਕਰਜ਼ ਦੇਣ ਦੀ ਗੱਲ ਆਖ਼ੀ ਸੀ। ਇਸ ਮੁਤਾਬਕ, ਸਰਕਾਰ ਇਕ ਤੋਂ ਪੰਜ ਸਾਲ ਲਈ ਜ਼ੀਰੋ ਫ਼ੀਸਦੀ ਵਿਆਜ 'ਤੇ ਇਕ ਲੱਖ ਦਾ ਖੇਤੀਬਾੜੀ ਕਰਜ਼ ਦੇਵੇਗੀ, ਇਸ ਵਿਚ ਮੂਲ ਰਾਸ਼ੀ ਦਾ ਸਮੇਂ 'ਤੇ ਭੁਗਤਾਨ ਕਰਨ ਦੀ ਸ਼ਰਤ ਹੋਵੇਗੀ। ਸਰਕਾਰ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਰੱਖਿਆ ਹੈ। ਇਸ ਦਿਸ਼ਾ ਵਿਚ ਇਹ ਵੱਡਾ ਕਦਮ ਹੋ ਸਕਦਾ ਹੈ। ਮੋਦੀ ਸਰਕਾਰ ਕੇ. ਸੀ. ਸੀ. ਦਾ ਦਾਇਰਾ ਵਧਾ ਰਹੀ ਹੈ। ਪਸ਼ੂ ਪਾਲਣ ਅਤੇ ਮੁਰਗੀ ਪਾਲਣ ਲਈ ਵੀ ਇਹ ਦਿੱਤਾ ਜਾ ਰਿਹਾ ਹੈ। ਇਸ ਦੀ ਲਿਮਟ ਦੋ ਲੱਖ ਰੁਪਏ ਤੱਕ ਹੈ।

ਇਹ ਵੀ ਪੜ੍ਹੋ- ਮਹਿੰਦਰਾ ਗੱਡੀ ਖ਼ਰੀਦਣੀ ਹੋਈ ਮਹਿੰਗੀ, ਕੀਮਤਾਂ 'ਚ 40,000 ਰੁ: ਤੱਕ ਦਾ ਵਾਧਾ


author

Sanjeev

Content Editor

Related News