ਖ਼ੁਦਕੁਸ਼ੀ ਦੇ ਮਾਮਲੇ 'ਚ ਵੀ ਕਲੇਮ ਦਾ ਭੁਗਤਾਨ ਕਰੇਗੀ ਬੀਮਾ ਕੰਪਨੀ

04/01/2021 5:48:55 PM

ਨਵੀਂ ਦਿੱਲੀ - ਜੀਵਨ ਬੀਮਾ ਦੇ ਮਾਮਲਿਆਂ ਵਿਚ ਆਮ ਤੌਰ 'ਤੇ ਇਹ ਹੀ ਮੰਨਿਆ ਜਾਂਦਾ ਹੈ ਕਿ ਜੇਕਰ ਮੌਤ ਦਾ ਕਾਰਨ ਆਤਮ-ਹੱਤਿਆ/ਖ਼ੁਦਕੁਸ਼ੀ ਹੈ ਤਾਂ ਕਲੇਮ ਨਹੀਂ ਮਿਲੇਗਾ ਪਰ ਅਜਿਹਾ ਨਹੀਂ ਹੈ। ਆਮਤੌਰ ਤੇ ਪਾਲਸੀ ਵਿਚ ਆਤਮਹੱਤਿਆ ਕਾਰਨ ਹੋਈ ਮੌਤ ਤੇ ਬੀਮਾ ਕਲੇਮ ਦਾ ਭੁਗਤਾਨ ਨਾ ਕੀਤੇ ਜਾਣ ਦੀ ਸ਼ਰਤ ਦੇ ਨਾਲ ਇਕ ਮਿਆਦ ਵੀ ਦਿੱਤੀ ਜਾਂਦੀ ਹੈ। ਜੇਕਰ ਇਸ ਮਿਆਦ ਦੇ ਬਾਅਦ ਬੀਮਾ ਕਰਵਾਉਣ ਵਾਲੇ ਵਿਅਕਤੀ ਦੀ ਆਤਮਹੱਤਿਆ ਕਾਰਨ ਮੌਤ ਹੁੰਦੀ ਹੈ ਤਾਂ ਪਾਲਸੀ ਵਿਚ ਨਾਮਜ਼ਦ ਵਿਅਕਤੀ ਕਲੇਮ ਦਾ ਦਾਅਵਾ ਕਰ ਸਕਦਾ ਹੈ। ਇਕ ਮਾਮਲੇ ਵਿਚ ਰਿਲਾਇੰਸ ਲਾਈਫ ਇੰਸ਼ੋਰੈਂਸ ਕੰਪਨੀ ਨੂੰ ਆਤਮਹੱਤਿਆ ਦੇ ਮਾਮਲੇ ਵਿਚ ਕਲੇਮ ਦਾ ਭੁਗਤਾਨ ਕਰਨ ਦਾ ਆਦੇਸ਼ ਹੋਇਆ ਹੈ।

ਇਹ ਵੀ ਪੜ੍ਹੋ : PNB ਖ਼ਾਤਾਧਾਰਕਾਂ ਨੂੰ ਵੱਡੀ ਰਾਹਤ! ਬੈਂਕ ਨੇ ਪੁਰਾਣੀ ਚੈੱਕਬੁੱਕ ਦੀ ਵੈਧਤਾ ਨੂੰ ਲੈ ਕੇ ਦਿੱਤੀ ਇਹ ਸਹੂਲਤ

ਜ਼ਿਲ੍ਹਾ ਉਪਭੋਗਤਾ ਫੋਰਮ ਨੇ ਬੀਮਾ ਦੀ ਸ਼ਰਤ ਵਿਚ ਦਿੱਤੀ ਗਈ 12 ਮਹੀਨੇ ਦੀ ਮਿਆਦ ਦੇ ਬਾਅਦ ਆਤਮਹੱਤਿਆ ਕਾਰਨ ਮੌਤ ਦੇ ਮਾਮਲੇ ਵਿਚ ਬੀਮਾ ਕੰਪਨੀ ਨੂੰ ਕਲੇਮ ਦੇ 13,48,380 ਰੁਪਏ ਵਿਆਜ ਸਮੇਤ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਹੈ। ਫੋਰਮ ਦੇ ਫੈਸਲੇ 'ਤੇ ਰਾਜ ਕਮਿਸ਼ਨ ਦੇ ਬਾਅਦ ਰਾਸ਼ਟਰੀ ਉਪਭੋਗਤਾ ਕਮਿਸ਼ਨ ਨੇ ਵੀ ਮੁਹਰ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਉਪਭੋਗਤਾ ਕਮਿਸ਼ਨ ਨੇ ਬੀਮਾ ਕੰਪਨੀ ਦੀ ਪਟੀਸ਼ਨ ਰੱਦ ਕਰਦੇ ਹੋਏ ਕੰਪਨੀ ਤੇ 1.5 ਲੱਖ ਦਾ ਜੁਰਮਾਨਾ ਵੀ ਲਗਾਇਆ ਹੈ।

ਇਹ ਵੀ ਪੜ੍ਹੋ : PLI ਯੋਜਨਾ ਦੇ ਤਹਿਤ ਫੂਡ ਪ੍ਰੋਸੈਸਿੰਗ ਸੈਕਟਰ ਲਈ 10900 ਕਰੋੜ ਰੁਪਏ ਮਨਜ਼ੂਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News