ਬੋਇੰਗ ਦੇ ਮੈਕਸ ਜਹਾਜ਼ਾਂ ਨੂੰ ਸੰਚਾਲਨ ਤੋਂ ਹਟਾਉਣ ਦਾ ਬੀਮਾ ਕੰਪਨੀਆਂ ''ਤੇ ਨਹੀਂ ਹੋਵੇਗਾ ਕੋਈ ਅਸਰ

Thursday, Mar 14, 2019 - 02:15 PM (IST)

ਬੋਇੰਗ ਦੇ ਮੈਕਸ ਜਹਾਜ਼ਾਂ ਨੂੰ ਸੰਚਾਲਨ ਤੋਂ ਹਟਾਉਣ ਦਾ ਬੀਮਾ ਕੰਪਨੀਆਂ ''ਤੇ ਨਹੀਂ ਹੋਵੇਗਾ ਕੋਈ ਅਸਰ

ਨਵੀਂ ਦਿੱਲੀ—ਹਾਦਸਿਆਂ ਦੇ ਕਾਰਨ ਵਿਵਾਦਿਤ ਬੋਇੰਗ 737 ਮੈਕਸ8 ਜਹਾਜ਼ਾਂ ਨੂੰ ਸੰਚਾਲਨ ਤੋਂ ਹਟਾਏ ਜਾਣ ਦੇ ਕਾਰਨ ਉਨ੍ਹਾਂ ਘਰੇਲੂ ਬੀਮਾ ਕੰਪਨੀਆਂ 'ਤੇ ਕੋਈ ਅਸਰ ਹੋਵੇਗਾ ਜਿਨ੍ਹਾਂ ਨੇ ਇਨ੍ਹਾਂ ਜਹਾਜ਼ਾਂ ਨੂੰ ਬੀਮਾ ਮੁਹੱਈਆ ਕਰਵਾਇਆ ਹੈ। ਬੀਮਾ ਜਗਤ ਦੇ ਅਧਿਕਾਰੀਆਂ ਨੇ ਇਹ ਕਿਹਾ ਹੈ। ਇਥਯੋਪੀਆ 'ਚ ਐਤਵਾਰ ਨੂੰ ਬੋਇੰਗ 737 ਮੈਕਸ8 ਦੇ ਇਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ 157 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਬਾਅਦ ਦੇਸ਼ ਦੀਆਂ ਵੱਖ-ਵੱਖ ਹਵਾਬਾਜ਼ੀ ਕੰਪਨੀਆਂ ਨੇ ਬੋਇੰਗ 737 ਮੈਕਸ8 ਜਹਾਜ਼ਾਂ ਨੂੰ ਸੰਚਾਲਨ ਤੋਂ ਹਟਾ ਰਹੀਆਂ ਹਨ। ਸਪਾਈਸਜੈੱਟ ਨੇ 12 ਬੋਇੰਗ 737 ਮੈਕਸ8 ਜਹਾਜ਼ਾਂ ਨੂੰ ਖੜ੍ਹਾ ਕਰ ਦਿੱਤਾ ਹੈ। ਇਕ ਸਰਕਾਰੀ ਬੀਮਾ ਕੰਪਨੀ ਦੇ ਸਾਬਕਾ ਅਧਿਕਾਰੀ ਨੇ ਕਿਹਾ ਕਿ ਬੋਇੰਗ 737 ਮੈਕਸ8 ਜਹਾਜ਼ਾਂ ਨੂੰ ਖੜ੍ਹਾ ਕੀਤੇ ਜਾਣ ਨਾਲ ਬੀਮਾ ਕੰਪਨੀਆਂ 'ਤੇ ਕੋਈ ਅਸਰ ਨਹੀਂ ਪਵੇਗਾ। ਇਕ ਨਿੱਜੀ ਬੀਮਾ ਕੰਪਨੀ ਦੇ ਅਧਿਕਾਰੀ ਨੇ ਕਿਹਾ ਕਿ ਬੀਮਾ ਕੰਪਨੀਆਂ ਨੂੰ ਪ੍ਰੀਮੀਅਮ ਦਾ ਭੁਗਤਾਨ ਐਡਵਾਂਸ ਮਿਲ ਜਾਂਦਾ ਹੈ ਅਤੇ ਉਨ੍ਹਾਂ ਨੂੰ ਭੁਗਤਾਨ ਸਿਰਫ ਤਦ ਕਰਨਾ ਹੁੰਦਾ ਹੈ ਜਦੋਂ ਸੰਚਾਲਨ ਦੇ ਦੌਰਾਨ ਕੋਈ ਨੁਕਸਾਨ ਜਾਂ ਹਾਦਸਾ ਹੁੰਦਾ ਹੈ। ਉਸ ਨੇ ਕਿਹਾ ਕਿ ਜਦੋਂ ਜਹਾਜ਼ ਖੜ੍ਹੇ ਕੀਤੇ ਜਾ ਚੁੱਕੇ ਹਨ ਅਜਿਹੇ 'ਚ ਕੋਈ ਦਾਅਵਾ ਕੀਤੇ ਜਾਣ ਦੀ ਉਮੀਦ ਘਟ ਹੈ। ਅੰਤ ਬੀਮਾ ਕੰਪਨੀਆਂ 'ਤੇ ਕੋਈ ਅਸਰ ਨਹੀਂ ਹੋਵੇਗਾ।


author

Aarti dhillon

Content Editor

Related News