ਆਧਾਰ ਹੈ ਤਾਂ ਤੁਰੰਤ ਮਿਲੇਗਾ ਈ-ਪੈਨ, ਸਹੂਲਤ ਇਸੇ ਮਹੀਨੇ ਤੋਂ

02/07/2020 12:45:48 AM

ਨਵੀਂ ਦਿੱਲੀ (ਭਾਸ਼ਾ)-ਆਧਾਰ ਦਾ ਵੇਰਵਾ ਦੇਣ ’ਤੇ ਤੁਰੰਤ ਆਨਲਾਈਨ ਪੈਨ ਕਾਰਡ ਜਾਰੀ ਕਰਨ ਦੀ ਸਹੂਲਤ ਇਸੇ ਮਹੀਨੇ ਤੋਂ ਸ਼ੁਰੂ ਹੋ ਰਹੀ ਹੈ। ਇਹ ਗੱਲ ਮਾਲ ਸਕੱਤਰ ਅਜੇ ਭੂਸ਼ਣ ਪਾਂਡੇ ਨੇ ਕਹੀ। ਬਜਟ 2020-21 ’ਚ ਇਸ ਸਹੂਲਤ ਨੂੰ ਲਾਂਚ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਪਾਂਡੇ ਨੇ ਕਿਹਾ ਕਿ ਸਿਸਟਮ ਤਿਆਰ ਹੋ ਰਿਹਾ ਹੈ ਜੋ ਇਸ ਮਹੀਨੇ ਤੋਂ ਸ਼ੁਰੂ ਹੋਵੇਗਾ। ਪ੍ਰਕਿਰਿਆ ਬਾਰੇ ਪਾਂਡੇ ਨੇ ਕਿਹਾ ਕਿ ਈ-ਪੈਨ ਲੈਣ ਦੀ ਇੱਛਾ ਰੱਖਣ ਵਾਲੇ ਵਿਅਕਤੀ ਨੂੰ ਇਨਕਮ ਟੈਕਸ ਵਿਭਾਗ ਦੀ ਵੈੱਬਸਾਈਟ ’ਤੇ ਜਾਣਾ ਪਵੇਗਾ ਤੇ ਉਹ ਆਧਾਰ ਨੰਬਰ ਦਰਜ ਕਰੇਗਾ। ਆਧਾਰ ’ਚ ਦਿੱਤੇ ਗਏ ਮੋਬਾਇਲ ਨੰਬਰ ’ਤੇ ਇਕ ਓ. ਟੀ. ਪੀ. ਭੇਜਿਆ ਜਾਵੇਗਾ। ਓ. ਟੀ. ਪੀ. ਜ਼ਰੀਏ ਆਧਾਰ ਦੇ ਵੇਰਵੇ ਤਸਦੀਕ ਹੋ ਜਾਣਗੇ। ਇਸ ਤੋਂ ਬਾਅਦ ਤੁਰੰਤ ਪੈਨ ਅਲਾਟ ਕਰ ਦਿੱਤਾ ਜਾਵੇਗਾ। ਤੁਸੀਂ ਇਸ ਈ-ਪੈਨ ਨੂੰ ਡਾਊਨਲੋਡ ਕਰ ਸਕਦੇ ਹੋ।

ਨਵੀਂ, ਪੁਰਾਣੀ ਟੈਕਸ ਵਿਵਸਥਾ ’ਚ ਟੈਕਸ ਮੁਲਾਂਕਣ ਲਈ ਈ-ਕੈਲਕੁਲੇਟਰ ਪੇਸ਼

ਆਮਦਨ ਕਰ ਵਿਭਾਗ ਨੇ ਲੋਕਾਂ ਲਈ ਟੈਕਸ ਦੇਣਦਾਰੀ ਦਾ ਪਤਾ ਲਾਉਣ ਲਈ ਈ-ਕੈਲਕੁਲੇਟਰ ਪੇਸ਼ ਕੀਤਾ ਹੈ। ਇਸ ਕੈਲਕੁਲੇਟਰ ਜ਼ਰੀਏ ਆਮਦਨ ਕਰਦਾਤਾ ਜੇਕਰ ਛੋਟ ਅਤੇ ਕਟੌਤੀ ਨੂੰ ਛੱਡਦਿਆਂ ਨਵੇਂ ਕਰ ਸਲੈਬ ਦੇ ਤਹਿਤ ਆਮਦਨ ਕਰ ਰਿਟਰਨ ਭਰਨ ਦਾ ਬਦਲ ਚੁਣਦੇ ਹਨ ਤਾਂ ਉਹ ਆਪਣੀ ਟੈਕਸ ਦੇਣਦਾਰੀ ਦਾ ਮੁਲਾਂਕਣ ਕਰ ਸਕਣਗੇ। ਸਰਕਾਰ ਨੇ ਬਜਟ ’ਚ ਕਰਦਾਤਿਆਂ ਨੂੰ ਆਮਦਨ ਕਰ ਰਿਟਰਨ ਭਰਨ ਦੇ ਮਾਮਲੇ ’ਚ ਬਦਲ ਦਿੱਤਾ ਹੈ। ਕੈਲਕੁਲੇਟਰ ਵਿਭਾਗ ਦੀ ਅਧਿਕਾਰਕ ਈ-ਫਾਇਲਿੰਗ ਵੈੱਬਸਾਈਟ ‘ਐੱਚਟੀਟੀਪੀ://ਡਬਲਯੂਡਬਲਯੂਡਬਲਯੂ.ਇਨਕਮਐਕਸਇੰਡੀਆਫਾਇਲਿੰਗ.ਗਾਵ.ਇਨ’ ’ਤੇ ਉਪਲੱਬਧ ਹੈ। ਇਸ ’ਚ ਕਰਦਾਤਾ ਇਹ ਵੇਖ ਸਕਣਗੇ ਕਿ ਪੁਰਾਣੀ ਅਤੇ ਨਵੀਂ ਟੈਕਸ ਵਿਵਸਥਾ ’ਚ ਉਨ੍ਹਾਂ ਨੂੰ ਕਿੰਨਾ ਟੈਕਸ ਦੇਣਾ ਪਵੇਗਾ। ਵੈੱਬ ਪੋਰਟਲ ਦੀ ਵਰਤੋਂ ਵੱਖ-ਵੱਖ ਸ਼੍ਰੇਣੀ ਦੇ ਕਰਦਾਤਾ ਇਲੈਕਟ੍ਰਾਨਿਕ ਆਮਦਨ ਟੈਕਸ ਰਿਟਰਨ (ਆਈ. ਟੀ. ਆਰ.) ਭਰਨ ’ਚ ਕਰਦੇ ਹਨ।


Karan Kumar

Content Editor

Related News