ITR ’ਚ ਹਰ ਸ਼ੇਅਰ ਦੀ ਜਾਣਕਾਰੀ ਲਾਜ਼ਮੀ ਨਹੀਂ - ਵਿੱਤ ਮੰਤਰਾਲਾ

09/29/2020 4:51:19 PM

ਨਵੀਂ ਦਿੱਲੀ (ਇੰਟ.) – ਵਿੱਤ ਮੰਤਰਾਲਾ ਨੇ ਕਿਹਾ ਕਿ ਇੰਟ੍ਰਾ ਡੇ ਟ੍ਰੇਡਿੰਗ ਜਾਂ ਸੂਚੀਬੱਧ ਸ਼ੇਅਰਾਂ ਦੀ ਸ਼ਾਰਟ ਟਰਮ ਖਰੀਦ ਜਾਂ ਵਿਕਰੀ ਲਈ ਇਨਕਮ ਟੈਕਸ ਰਿਟਰਨ ਫਾਰਮ ’ਚ ਹਰੇਕ ਸ਼ੇਅਰ ਦਾ ਵੱਖ-ਵੱਖ ਵੇਰਵਾ ਦੇਣਾ ਜ਼ਰੂਰੀ ਨਹੀਂ ਹੈ। ਵਿੱਤ ਮੰਤਰਾਲਾ ਨੇ ਕਿਹਾ ਕਿ ਸ਼ੇਅਰ ਲੈਣ-ਦੇਣ ਨਾਲ ਹੋਣ ਵਾਲੀ ਸ਼ਾਰਟ ਟਰਮ ਜਾਂ ਕਾਰੋਬਾਰੀ ਆਮਦਨ ਦੇ ਮਾਮਲੇ ’ਚ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਵਿਚ ਹਰੇਕ ਸ਼ੇਅਰ ਦਾ ਵੇਰਵਾ ਦੇਣਾ ਜ਼ਰੂਰੀ ਨਹੀਂ ਹੈ। ਇਹ ਸਪੱਸ਼ਟੀਕਰਣ ਉਨ੍ਹਾਂ ਰਿਪੋਰਟਾਂ ਦਰਮਿਆਨ ਆਇਆ ਹੈ ਕਿ ਸ਼ੇਅਰ ਟ੍ਰੇਡਰਸ ਜਾਂ ਰੁਟੀਨ ਟ੍ਰੇਡਰਸ ਨੂੰ ਵਿੱਤੀ ਸਾਲ 2020-21 ਦੇ ਆਪਣੇ ਇਨਕਮ ਟੈਕਸ ਰਿਟਰਨ ’ਚ ਸ਼ੇਅਰਾਂ ਦਾ ਵੇਰਵਾ ਦੇਣਾ ਹੋਵੇਗਾ। ਸ਼ੇਅਰ ਬਾਜ਼ਾਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਛੋਟੇ ਨਿਵੇਸ਼ਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। ਨਾਲ ਹੀ ਇਸ ਨਾਲ ਹਾਲ ਹੀ ਦੇ ਦਿਨਾਂ ’ਚ ਸ਼ੇਅਰ ਬਾਜ਼ਾਰ ’ਚ ਆਏ ਅਤੇ ਆਉਣ ਵਾਲੇ ਸਮੇਂ ’ਚ ਸ਼ੇਅਰਾਂ ’ਚ ਨਿਵੇਸ਼ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਵੀ ਉਤਸ਼ਾਹ ਮਿਲੇਗਾ।

ਛੋਟੇ ਨਿਵੇਸ਼ਕਾਂ ਨੂੰ ਰਾਹਤ

ਸ਼ੇਅਰ ਬਾਜ਼ਾਰ ’ਚ ਹਾਲ ਹੀ ਦੇ ਮਹੀਨਿਆਂ ’ਚ ਛੋਟੇ ਨਿਵੇਸ਼ਕਾਂ ਦੀ ਹਿੱਸੇਦਾਰੀ ਵਧੀ ਹੈ। ਲਾਕਡਾਊਨ ’ਚ ਵੱਡੀ ਗਿਣਤੀ ’ਚ ਨਵੇਂ ਨਿਵੇਸ਼ਕ ਬਾਜ਼ਾਰ ਨਾਲ ਜੁੜੇ ਹਨ ਅਤੇ ਪਿਛਲੇ 6 ਮਹੀਨੇ ’ਚ 50 ਲੱਖ ਤੋਂ ਵੱਧ ਡਿਮੈਟ ਖਾਤੇ ਖੁੱਲ੍ਹੇ ਹਨ। ਸ਼ੇਅਰਾਂ ’ਚ ਨਿਵੇਸ਼ ਲਈ ਡਿਮੈਟ ਖਾਤਾ ਜ਼ਰੂਰੀ ਹੁੰਦਾ ਹੈ। ਏਂਜੇਲ ਬ੍ਰੋਕਿੰਗ ਦੇ ਡਿਪਟੀ ਵਾਈਸ ਪ੍ਰਧਾਨ (ਕਮੋਡਿਟੀ ਐਂਡ ਕਰੰਸੀ) ਅਨੁਜ ਗੁਪਤਾ ਦਾ ਕਹਿਣਾ ਹੈ ਕਿ ਛੋਟੇ ਨਿਵੇਸ਼ਕ ਜੋਖ਼ਮ ਵੱਧ ਹੋਣ ਕਾਰਣ ਸ਼ੇਅਰਾਂ ’ਚ ਸਿੱਧੇ ਨਿਵੇਸ਼ ਤੋਂ ਡਰਦੇ ਹਨ। ਨਾਲ ਹੀ ਉਹ ਘੱਟ ਸਮੇਂ ਲਈ ਸ਼ੇਅਰਾਂ ’ਚ ਨਿਵੇਸ਼ ਕਰਦੇ ਹਨ। ਉਥੇ ਹੀ ਹਰ ਸ਼ੇਅਰ ਦੀ ਖਰੀਦ-ਵਿਕਰੀ ਦੀ ਜਾਣਕਾਰੀ ਦੇਣਾ ਉਨ੍ਹਾਂ ਲਈ ਮੁਸ਼ਕਲ ਹੋ ਜਾਂਦਾ। ਅਜਿਹੇ ’ਚ ਹਾਲ ਹੀ ਦੇ ਦਿਨਾਂ ’ਚ ਸ਼ੇਅਰਾਂ ’ਚ ਨਿਵੇਸ਼ ਨੂੰ ਲੈ ਕੇ ਉਨ੍ਹਾਂ ਦਾ ਉਤਸ਼ਾਹ ਠੰਡਾ ਪੈ ਜਾਂਦਾ। ਪਰ ਵਿੱਤ ਮੰਤਰਾਲਾ ਦੇ ਸਪੱਸ਼ਟੀਕਰਣ ਤੋਂ ਬਾਅਦ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ।

ਇਹ ਵੀ ਦੇਖੋ : 1 ਅਕਤੂਬਰ 2020 ਤੋਂ ਬਦਲ ਜਾਣਗੇ ਇਹ ਨਿਯਮ, ਜਾਣੋ ਤੁਹਾਡੀ ਜੇਬ 'ਤੇ ਕੀ ਅਸਰ ਪਏਗਾ

ਟੈਕਸਦਾਤਾਵਾਂ ਨੂੰ ਸਹੂਲਤ

ਟੈਕਸ ਰਿਟਰਨ ਹੁਣ ਸਿਰਫ ਡਿਜੀਟਲ ਭਰੀਆਂ ਜਾਣ ਲੱਗੀਆਂ ਹਨ। ਪ੍ਰਾਪਰਟੀ ਸਮੇਤ ਕਈ ਨਿਵੇਸ਼ ਬਦਲਾਂ ’ਚ ਨਿਵੇਸ਼ ਨਾ ਹੋਣ ’ਤੇ ਆਮ ਟੈਕਸਦਾਤਾ ਖੁਦ ਵੀ ਘਰ ਬੈਠੇ ਡਿਜੀਟਲ ਰਿਟਰਨ ਭਰ ਸਕਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਹਰ ਸ਼ੇਅਰ ਦੀ ਖਰੀਦ-ਵਿਕਰੀ ਦੀ ਜਾਣਕਾਰੀ ਲਾਜ਼ਮੀ ਹੋਣ ਨਾਲ ਟੈਕਸਦਾਤਾਵਾਂ ਨੂੰ ਚਾਰਟਡ ਅਕਾਊਂਟੈਂਟ ਜਾਂ ਟੈਕਸ ਮਾਹਰ ਦੀ ਸੇਵਾ ਲੈਣੀ ਪੈਂਦੀ ਜੋ ਉਨ੍ਹਾਂ ਲਈ ਮਹਿੰਗਾ ਸਾਬਤ ਹੁੰਦਾ। ਨਾਲ ਹੀ ਸ਼ੇਅਰਾਂ ਕਾਰਣ ਰਿਟਰਨ ਪ੍ਰਕਿਰਿਆ ਗੁੰਝਲਦਾਰ ਹੋਣ ਕਾਰਣ ਉਹ ਸ਼ੇਅਰਾਂ ’ਚ ਨਿਵੇਸ਼ ਕਰਨਾ ਛੱਡ ਸਕਦੇ ਹਨ। ਅਜਿਹੇ ਇਕ ਸਾਲ ਤੋਂ ਘੱਟ ਮਿਆਦ ਲਈ ਸ਼ੇਅਰਾਂ ’ਚ ਨਿਵੇਸ਼ ਕਰਨ ਵਾਲਿਆਂ ਨੂੰ ਰਿਟਰਨ ’ਚ ਸਾਰੀ ਜਾਣਕਾਰੀ ਦੇਣ ਤੋਂ ਛੋਟ ਦੇ ਕੇ ਸਰਕਾਰ ਨੇ ਇਕ ਵੱਡੀ ਰਾਹਤ ਦਿੱਤੀ ਹੈ।

ਇਹ ਵੀ ਦੇਖੋ : ਸਾਵਧਾਨ! ਨਕਲੀ ਕਿਸਾਨ ਬਣ ਕੇ ਇਹ ਲਾਭ ਲੈਣ ਵਾਲਿਆਂ 'ਤੇ ਸਰਕਾਰ ਕੱਸੇਗੀ ਸ਼ਿਕੰਜਾ

ਰਿਟਰਨ ’ਚ ਸ਼ੇਅਰਾਂ ਦੀ ਜਾਣਕਾਰੀ ਕਿਉਂ

ਕਈ ਵਾਰ ਮਾਤਾ-ਪਿਤਾ ਜਾਂ ਦਾਦਾ-ਦਾਦੀ ਤੋਂ ਸ਼ੇਅਰ ਟੈਕਸਦਾਤਾ ਨੂੰ ਮਿਲੇ ਹੁੰਦੇ ਹਨ। ਅਨੁਜ ਗੁਪਤਾ ਦਾ ਕਹਿਣਾ ਹੈ ਕਿ ਅਜਿਹੇ ’ਚ ਟੈਕਸਦਾਤਾ ਸ਼ੇਅਰ ਦਾ ਖਰੀਦਦਾਰ ਨਹੀਂ ਹੁੰਦਾ ਪਰ ਉਸ ’ਤੇ ਹੋਣ ਵਾਲਾ ਫਾਇਦਾ ਉਸ ਦਾ ਹੁੰਦਾ ਹੈ। ਇਸੇ ਨੂੰ ਦੇਖਦੇ ਹੋਏ ਸਰਕਾਰ ਨੇ ਲੰਮੀ ਮਿਆਦ ਦੇ ਸ਼ੇਅਰਾਂ ਦੀ ਜਾਣਕਾਰੀ ਲਾਜ਼ਮੀ ਕੀਤੀ ਹੈ। ਨਾਲ ਹੀ ਸ਼ੇਅਰ ਦਾ ਸ੍ਰੋਤ ਵੀ ਇਸ ਤੋਂ ਪਤਾ ਲੱਗ ਜਾਏਗਾ ਕਿ ਉਹ ਟੈਕਸਦਾਤਾ ਕੋਲ ਕਿਵੇਂ ਆਇਆ ਹੈ। ਇਸ ਨਾਲ ਟੈਕਸ ਮੁਲਾਂਕਣ ’ਚ ਸਰਕਾਰ ਨੂੰ ਆਸਾਨੀ ਹੁੰਦੀ ਹੈ।

ਇਹ ਵੀ ਦੇਖੋ : ਰੇਲਵੇ ਵਧਾ ਸਕਦਾ ਹੈ 10-35 ਰੁਪਏ ਤੱਕ ਦਾ ਕਿਰਾਇਆ, ਜਾਣੋ ਕੀ ਹੈ ਯੋਜਨਾ


Harinder Kaur

Content Editor

Related News