ਇੰਫੋਸਿਸ ਨੇ ਕਿਹਾ, ਸ਼ੇਅਰ ਪੁਨਰਖਰੀਦ ਪ੍ਰੋਗਰਾਮ 'ਲਗਾਭਗ ਪੂਰਾ' ਹੋਇਆ

Tuesday, Sep 07, 2021 - 10:18 AM (IST)

ਨਵੀਂ ਦਿੱਲੀ- ਇੰਫੋਸਿਸ ਨੇ ਕਿਹਾ ਹੈ ਕਿ ਉਸ ਨੇ ਆਪਣਾ ਸ਼ੇਅਰ ਪੁਨਰਖਰੀਦ ਪ੍ਰੋਗਰਾਮ ਪੂਰਾ ਕਰ ਲਿਆ ਹੈ ਅਤੇ ਇਸ ਪ੍ਰੋਗਰਾਮ ਨੂੰ ਬੰਦ ਕਰਨ 'ਤੇ ਵਿਚਾਰ ਕਰਨ ਲਈ ਉਸ ਦੀ ਪੁਨਰਖਰੀਦ ਕਮੇਟੀ ਦੀ ਬੈਠਕ 8 ਸਤੰਬਰ ਨੂੰ ਹੋਵੇਗੀ। ਇੰਫੋਸਿਸ ਦੇ ਬੋਰਡ ਨੇ 9,200 ਕਰੋੜ ਰੁਪਏ ਤੱਕ ਦੀ ਪੁਨਰਖਰੀਦ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ। ਇਹ ਯੋਜਨਾ 25 ਜੂਨ ਨੂੰ ਸ਼ੁਰੂ ਹੋਈ ਸੀ।

ਆਈ. ਟੀ. ਕੰਪਨੀ ਨੇ ਸ਼ੇਅਰਾਂ ਨੂੰ ਵੱਧ ਤੋਂ ਵੱਧ 1,750 ਰੁਪਏ ਦੀ ਕੀਮਤ 'ਤੇ ਖ਼ਰੀਦਣ ਦੀ ਪੇਸ਼ਕਸ਼ ਕੀਤੀ ਸੀ। ਇੰਫੋਸਿਸ ਨੇ ਸ਼ੇਅਰ ਬਾਜ਼ਾਰ ਨੂੰ ਸੂਚਨਾ ਵਿਚ ਇਹ ਜਾਣਕਾਰੀ ਦਿੱਤੀ ਹੈ।

ਰੈਗੂਲੇਟਰੀ ਸੂਚਨਾ ਵਿਚ ਕੰਪਨੀ ਨੇ ਕਿਹਾ, ''ਕੰਪਨੀ ਦੀ ਪੁਨਰਖਰੀਦ ਕਮੇਟੀ ਅੱਠ ਸਤੰਬਰ 2021 ਨੂੰ ਪ੍ਰਸਤਾਵਾਂ 'ਤੇ ਵਿਚਾਰ ਕਰੇਗੀ, ਜਿਸ ਵਿਚ ਜਨਤਕ ਘੋਸ਼ਣਾ ਦੀਆਂ ਸ਼ਰਤਾਂ ਤਹਿਤ ਸ਼ੁਰੂ ਕੀਤੀ ਗਈ ਪੁਨਰਖਰੀਦ ਨੂੰ ਬੰਦ ਕਰਨਾ ਸ਼ਾਮਲ ਹੈ।'' ਪ੍ਰਸਤਾਵਿਤ ਸਮਾਂ-ਸੀਮਾ ਮੁਤਾਬਕ, ਪੁਨਰਖਰੀਦ ਦੀ ਅੰਤਿਮ ਤਾਰੀਖ ਜਾਂ ਤਾਂ 24 ਦਸੰਬਰ 2021 ਹੋਵੇਗੀ (ਜੋ ਕਿ ਬਾਇਬੈਕ ਸ਼ੁਰੂ ਹੋਣ ਦੀ ਤਾਰੀਖ ਤੋਂ ਛੇ ਮਹੀਨੇ ਹੁੰਦੀ ਹੈ) ਜਾਂ ਫਿਰ ਜਦੋਂ ਕੰਪਨੀ ਪੁਨਰਖਰੀਦ ਦੇ ਵੱਧ ਤੋਂ ਵੱਧ ਆਕਾਰ ਦੇ ਬਰਾਬਰ ਰਾਸ਼ੀ ਦੀ ਪੁਨਰਖਰੀਦ ਕਰ ਲੈਂਦੀ ਹੈ- ਜੋ ਵੀ ਪਹਿਲਾ ਹੁੰਦਾ ਹੈ। ਗੌਰਤਲਬ ਹੈ ਕਿ ਆਈ. ਟੀ. ਖੇਕਰ ਦੀ ਦਿੱਗਜ ਇੰਫੋਸਿਸ ਦੇ ਨਿਰਦੇਸ਼ਕ ਮੰਡਲ ਨੇ ਅਪ੍ਰੈਲ ਵਿਚ ਆਪਣੇ ਸ਼ੇਅਰਧਾਰਕਾਂ ਨੂੰ 15,600 ਕਰੋੜ ਰੁਪਏ ਦੀ ਪੂੰਜੀ ਵਾਪਸੀ ਦੀ ਸਿਫਾਰਸ਼ ਕੀਤੀ ਸੀ। ਇਸ ਵਿਚ 6,400 ਕਰੋੜ ਰੁਪਏ ਦਾ ਅੰਤਿਮ ਲਾਭਅੰਸ਼ ਅਤੇ 9,200 ਕਰੋੜ ਰੁਪਏ ਦੀ ਖੁੱਲ੍ਹੇ ਬਾਜ਼ਾਰ ਤੋਂ ਸ਼ੇਅਰਾਂ ਦੀ ਵਾਪਸ ਖ਼ਰੀਦਦਾਰੀ ਸ਼ਾਮਲ ਸੀ।


Sanjeev

Content Editor

Related News