ਥੋਕ ਮਹਿੰਗਾਈ ਹੋਰ ਘਟੇਗੀ, 2018 ''ਚ ਔਸਤਨ 2.8 ਫ਼ੀਸਦੀ ''ਤੇ ਰਹੇਗੀ : ਨੋਮੂਰਾ

Wednesday, Oct 18, 2017 - 01:31 AM (IST)

ਥੋਕ ਮਹਿੰਗਾਈ ਹੋਰ ਘਟੇਗੀ, 2018 ''ਚ ਔਸਤਨ 2.8 ਫ਼ੀਸਦੀ ''ਤੇ ਰਹੇਗੀ : ਨੋਮੂਰਾ

ਨਵੀਂ ਦਿੱਲੀ (ਭਾਸ਼ਾ)-ਥੋਕ ਮੁੱਲ ਸੂਚਕ ਅੰਕ (ਡਬਲਿਊ. ਪੀ. ਆਈ.) ਆਧਾਰਿਤ ਮਹਿੰਗਾਈ ਆਉਂਦੇ ਮਹੀਨਿਆਂ 'ਚ ਹੋਰ ਹੇਠਾਂ ਆਵੇਗੀ। 2018 'ਚ ਇਹ ਔਸਤਨ 2.8 ਫ਼ੀਸਦੀ 'ਤੇ ਰਹੇਗੀ। ਨੋਮੂਰਾ ਦੀ ਇਕ ਰਿਪੋਰਟ 'ਚ ਇਹ ਅੰਦਾਜ਼ਾ ਪ੍ਰਗਟਾਇਆ ਗਿਆ ਹੈ। ਜਾਪਾਨ ਦੀ ਵਿੱਤੀ ਸੇਵਾ ਖੇਤਰ ਦੀ ਪ੍ਰਮੁੱਖ ਕੰਪਨੀ ਨੇ ਆਪਣੇ ਜਾਂਚ ਨੋਟ 'ਚ ਕਿਹਾ ਹੈ ਕਿ ਆਉਂਦੇ ਹਫਤਿਆਂ 'ਚ ਖੁਰਾਕੀ ਵਸਤਾਂ (ਸਬਜ਼ੀਆਂ) ਦੇ ਮੁੱਲ ਹੋਰ ਘਟਣ ਅਤੇ ਈਂਧਨ ਮਹਿੰਗਾਈ 'ਤੇ ਅਨੁਕੂਲ ਆਧਾਰ ਅਸਰ ਨਾਲ ਆਉਂਦੇ ਮਹੀਨਿਆਂ 'ਚ ਥੋਕ ਮਹਿੰਗਾਈ ਹੋਰ ਹੇਠਾਂ ਆ ਸਕਦੀ ਹੈ। ਉਸ ਤੋਂ ਬਾਅਦ ਇਹ ਸਥਿਰ ਹੋਵੇਗੀ। ਨੋਮੂਰਾ ਦਾ ਅੰਦਾਜ਼ਾ ਹੈ ਕਿ ਥੋਕ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ 2017 ਦੇ 3.1 ਫ਼ੀਸਦੀ ਤੋਂ ਘਟ ਕੇ 2018 'ਚ ਔਸਤਨ 2.8 ਫ਼ੀਸਦੀ ਰਹੇਗੀ। ਅਧਿਕਾਰਕ ਅੰਕੜਿਆਂ ਅਨੁਸਾਰ ਥੋਕ ਮਹਿੰਗਾਈ ਸਤੰਬਰ 'ਚ ਘਟ ਕੇ 2.60 ਫ਼ੀਸਦੀ 'ਤੇ ਆ ਗਈ। ਸਬਜ਼ੀਆਂ ਦੀ ਅਗਵਾਈ 'ਚ ਖੁਰਾਕੀ ਵਸਤਾਂ ਦੇ ਮੁੱਲ ਘਟਣ ਨਾਲ ਮਹਿੰਗਾਈ ਘਟੀ ਹੈ।  


Related News