ਮਹਿੰਗਾਈ ਕਰੇਗੀ ਪਰੇਸ਼ਾਨ, ਦੇਸ਼ ਭਰ 'ਚ ਵਧ ਸਕਦੀਆਂ ਹਨ ਸਬਜ਼ੀਆਂ ਤੇ ਦਾਲਾਂ ਦੀਆਂ ਕੀਮਤਾਂ

Thursday, Nov 23, 2023 - 12:31 PM (IST)

ਮੁੰਬਈ - ਮਹਾਰਾਸ਼ਟਰ ਵਿੱਚ ਸੋਕੇ ਵਰਗੀ ਸਥਿਤੀ ਕਾਰਨ ਪਿਆਜ਼, ਦਾਲਾਂ, ਖੰਡ, ਫਲਾਂ ਅਤੇ ਸਬਜ਼ੀਆਂ ਦੀ ਸਪਲਾਈ ਘਟਣ ਦੀ ਸੰਭਾਵਨਾ ਹੈ। ਇਸ ਕਾਰਨ ਇਨ੍ਹਾਂ ਵਸਤਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ। ਦਰਅਸਲ ਮਹਾਰਾਸ਼ਟਰ ਇਨ੍ਹਾਂ ਵਸਤੂਆਂ ਦਾ ਮੁੱਖ ਉਤਪਾਦਕ ਹੈ। ਇਸ ਤੋਂ ਇਲਾਵਾ ਕਰਨਾਟਕ ਤੋਂ ਵੀ ਸਪਲਾਈ ਘੱਟ ਹੋਣ ਦੀ ਸੰਭਾਵਨਾ ਹੈ। ਮਹਾਰਾਸ਼ਟਰ ਵਿਚ ਜਲ ਭੰਡਾਰ ਦਾ ਪੱਧਰ ਵੀ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 20% ਘੱਟ ਹੈ। ਜਿਹੜੇ ਕਿਸਾਨ ਹਾੜ੍ਹੀ ਦੇ ਸੀਜ਼ਨ ਦੌਰਾਨ ਪੰਜ ਏਕੜ ਵਿੱਚ ਪਿਆਜ਼ ਬੀਜਦੇ ਸਨ, ਉਨ੍ਹਾਂ ਨੇ ਸਿਰਫ਼ ਦੋ ਏਕੜ ਵਿੱਚ ਹੀ ਬਿਜਾਈ ਕੀਤੀ ਹੈ।

ਇਹ ਵੀ ਪੜ੍ਹੋ :    Sahara ਦੇ ਫੰਡਾਂ 'ਤੇ ਕਬਜ਼ਾ ਕਰ ਸਕਦੀ ਹੈ ਸਰਕਾਰ, 11 ਸਾਲਾਂ ਤੋਂ ਖਾਤੇ 'ਚ ਪਈ ਕਰੋੜਾਂ ਰੁਪਏ ਦੀ ਪੂੰਜੀ

ਪਿਛਲੇ ਛੇ-ਸੱਤ ਸਾਲਾਂ ਵਿੱਚ ਪਹਿਲੀ ਵਾਰ, ਡੀਲਰਾਂ ਨੂੰ ਪਿਆਜ਼ ਦੇ 50% ਬੀਜ ਕੰਪਨੀਆਂ ਨੂੰ ਵਾਪਸ ਕਰਨ ਲਈ ਮਜਬੂਰ ਕੀਤਾ ਗਿਆ ਹੈ। ਮਹਾਰਾਸ਼ਟਰ ਵਿੱਚ ਮਾਨਸੂਨ ਆਮ ਸੀ ਪਰ ਮਰਾਠਵਾੜਾ, ਮੱਧ ਮਹਾਰਾਸ਼ਟਰ ਅਤੇ ਉੱਤਰੀ ਮਹਾਰਾਸ਼ਟਰ ਵਿੱਚ ਬਹੁਤ ਘੱਟ ਮੀਂਹ ਪਿਆ। ਇਸ ਕਾਰਨ ਅਰਹਰ ਅਤੇ ਖੰਡ ਦਾ ਉਤਪਾਦਨ ਘਟਣਾ ਤੈਅ ਹੈ, ਜਦਕਿ ਕਣਕ ਅਤੇ ਛੋਲਿਆਂ ਦੀ ਬਿਜਾਈ ਵੀ ਘੱਟ ਪੈਦਾਵਾਰ ਦੇ ਸੰਕੇਤ ਦੇ ਰਹੀ ਹੈ। ਮਹਾਰਾਸ਼ਟਰ ਵਿੱਚ ਕਣਕ ਦੀ ਪੈਦਾਵਾਰ ਬਹੁਤੀ ਨਹੀਂ ਹੁੰਦੀ। ਹਾਲਾਂਕਿ ਇਸ 'ਚ ਕਮੀ ਦਾ ਅਸਰ ਹੋਰਨਾਂ ਸੂਬਿਆਂ 'ਚ ਵੀ ਦੇਖਣ ਨੂੰ ਮਿਲੇਗਾ। ਕਰਨਾਟਕ ਵਿੱਚ ਅਰਹਰ ਅਤੇ ਛੋਲਿਆਂ ਦਾ ਝਾੜ ਵੀ 10-15% ਘੱਟ ਰਹਿਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਅਕਤੂਬਰ 'ਚ ਪਿਆਜ਼ ਦੀਆਂ ਕੀਮਤਾਂ 'ਚ 42 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਇਕ ਸਾਲ ਪਹਿਲਾਂ ਦੇ ਮੁਕਾਬਲੇ ਖਪਤਕਾਰ ਭੋਜਨ ਮੁੱਲ ਸੂਚਕ ਅੰਕ 6.6 ਫੀਸਦੀ ਵਧਿਆ ਹੈ।

ਇਹ ਵੀ ਪੜ੍ਹੋ :    Indigo ਦੇ ਸਟਾਫ਼ ਮੈਂਬਰਾਂ ਦਾ 6 ਯਾਤਰੀਆਂ ਨਾਲ ਦੁਰਵਿਵਹਾਰ, ਝੂਠ ਬੋਲ ਕੇ ਫਲਾਈਟ ਤੋਂ ਉਤਾਰਿਆ

ਇਨ੍ਹਾਂ ਵਲਤੂਆਂ ਦੀਆਂ ਕੀਮਤਾਂ ਰਹਿ ਸਕਦੀਆਂ ਹਨ ਘੱਟ

ਹੁਣ ਉਪਭੋਗਤਾਵਾਂ ਨੂੰ ਬਾਜ਼ਾਰ ਵਿੱਚ ਵਧ ਰਹੇ ਸਥਾਨਕ ਬ੍ਰਾਂਡਾਂ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। ਸਾਬਣ, ਡਿਟਰਜੈਂਟ, ਹੇਅਰ ਆਇਲ, ਬਿਸਕੁਟ, ਸ਼ੈਂਪੂ ਆਦਿ ਦੀਆਂ ਕੀਮਤਾਂ ਘਟਣਗੀਆਂ। ਕੰਟਰ ਵਰਲਡਪੈਨਲ ਦੀ ਇੱਕ ਰਿਪੋਰਟ ਦੇ ਅਨੁਸਾਰ, ਡਿਟਰਜੈਂਟ ਬਾਰ, ਵਾਸ਼ਿੰਗ ਪਾਊਡਰ, ਬਿਸਕੁਟ ਅਤੇ ਸਾਬਣ ਦੇ ਸਥਾਨਕ ਬ੍ਰਾਂਡਾਂ ਨੇ ਜੁਲਾਈ ਤੋਂ ਸਤੰਬਰ ਤੱਕ 4% ਤੋਂ 31% ਦੀ ਵਾਧਾ ਦਰਜ ਕੀਤਾ ਹੈ। ਇਨ੍ਹਾਂ ਕਾਰਨ ਵੱਡੀਆਂ ਕੰਪਨੀਆਂ ਨੇ ਕੀਮਤਾਂ 'ਚ 3-11 ਫੀਸਦੀ ਦੀ ਕਟੌਤੀ ਕੀਤੀ ਹੈ।

ਇਹ ਵੀ ਪੜ੍ਹੋ :    ਬੰਪਰ ਕਮਾਈ ਦਾ ਸ਼ਾਨਦਾਰ ਮੌਕਾ , ਅਗਲੇ ਹਫ਼ਤੇ TATA ਸਣੇ ਇਹ 5 ਕੰਪਨੀਆਂ ਲਿਆ ਰਹੀਆਂ IPO

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Harinder Kaur

Content Editor

Related News