ਘੱਟ ਹੋਵੇਗੀ ਮਹਿੰਗਾਈ, 6 ਫੀਸਦੀ ਦੀ ਰਫਤਾਰ ਨਾਲ ਦੌੜੇਗੀ ਭਾਰਤੀ ਅਰਥਵਿਵਸਥਾ

Friday, Apr 21, 2023 - 10:14 AM (IST)

ਘੱਟ ਹੋਵੇਗੀ ਮਹਿੰਗਾਈ, 6 ਫੀਸਦੀ ਦੀ ਰਫਤਾਰ ਨਾਲ ਦੌੜੇਗੀ ਭਾਰਤੀ ਅਰਥਵਿਵਸਥਾ

ਨਵੀਂ ਦਿੱਲੀ (ਇੰਟ.) – ਸਾਲ 2024 ਭਾਰਤ ਲਈ ਵਿੱਤੀ ਸਾਲ 2023 ਦੇ ਮੁਕਾਬਲੇ ਥੋੜਾ ਔਖਾ ਰਹਿਣ ਵਾਲਾ ਹੈ। ਦੇਸ਼ ਦੇ 20 ਅਰਥਸ਼ਾਸਤਰੀਆਂ ਦੇ ਇਕ ਪ੍ਰਾਈਵੇਟ ਪੋਲ ਮੁਤਾਬਕ ਵਿੱਤੀ ਸਾਲ 2024 ’ਚ ਭਾਰਤ ਦੀ ਵਿਕਾਸ ਦਰ 6 ਫੀਸਦੀ ਰਹਿਣ ਦੇ ਆਸਾਰ ਹਨ। ਪੋਲ ’ਚ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਗਲੋਬਲ ਗ੍ਰੋਥ ’ਚ ਨਰਮੀ ਅਤੇ ਵਿਆਜ ਦਰਾਂ ’ਚ ਵਾਧੇ ਕਾਰਣ ਇਹ ਗ੍ਰੋਥ ਵਿੱਤੀ ਸਾਲ 2023 ’ਚ 7 ਫੀਸਦੀ ਤੋਂ ਥੋੜੀ ਘੱਟ ਹੈ। ਪੋਲ ਦਾ ਅਨੁਮਾਨ ਹੈ ਕਿ ਮੌਜੂਦਾ ਵਿੱਤੀ ਸਾਲ ’ਚ ਦੇਸ਼ ਦੀ ਆਰਥਿਕ ਵਿਕਾਸ ਦਰ ਦੀ ਰੇਜ਼ 5.2 ਫੀਸਦੀ ਤੋਂ ਥੋੜੀ ਘੱਟ ਹੈ। ਪੋਲ ਦਾ ਅਨੁਮਾਨ ਹੈ ਕਿ ਮੌਜੂਦਾ ਵਿੱਤੀ ਸਾਲ ’ਚ ਦੇਸ਼ ਦੀ ਆਰਥਿਕ ਵਿਕਾਸ ਦਰ ਦੀ ਰੇਜ਼ 5.2 ਫੀਸਦੀ ਤੋਂ 6.3 ਫੀਸਦੀ ਰਹਿ ਸਕਦੀ ਹੈ ਜਦ ਕਿ ਇਸ ਦਾ ਔਸਤ 6 ਫੀਸਦੀ ਰਹਿ ਸਕਦਾ ਹੈ। ਉਸ ਤੋਂ ਬਾਅਦ ਵੀ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਬਣਿਆ ਰਹੇਗਾ।

ਇਹ ਵੀ ਪੜ੍ਹੋ : ਭਾਰਤੀ ਰੇਲਵੇ ਹੋਇਆ ਮਾਲਾਮਾਲ, 2.40 ਲੱਖ ਕਰੋੜ ਰੁਪਏ ਤੱਕ ਪਹੁੰਚੀ ਆਮਦਨ

ਅਰਥਸ਼ਾਸਤਰੀਆਂ ਦੇ ਸਰਵੇ ਮੁਤਾਬਕ ਵਿੱਤੀ ਸਾਲ 2025 ’ਚ ਵਿਕਾਸ ਦਰ 6.5 ਫੀਸਦੀ ’ਤੇ ਆਉਣ ਦੀ ਉਮੀਦ ਹੈ। ਬਾਰਕਲੇਜ ਦੇ ਰਾਹੁਲ ਬਾਜੋਰੀਆ ਨੇ ਵਿੱਤੀ ਸਾਲ 2024 ’ਚ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿਚ 6.3 ਫੀਸਦੀ ਦੇ ਵਾਧੇ ਦਾ ਅਨੁਮਾਨ ਲਗਾਉਂਦੇ ਹੋਏ ਕਿਹਾ ਕਿ ਲਗਾਤਾਰ ਘਰੇਲੂ ਲਚਕੀਲਾਪਨ ਅਤੇ ਬਾਹਰੀ ਮੈਟ੍ਰਿਕਸ ’ਚ ਸੁਧਾਰ ਨਾਲ ਭਾਰਤ ਦੀ ਜ਼ਮੀਨ ਮਜ਼ਬੂਤ ਹੈ। ਇਸ ਮਹੀਨੇ ਦੀ ਸ਼ੁਰੂਆਤ ’ਚ ਆਰ. ਬੀ. ਆਈ. ਨੇ ਵਿੱਤੀ ਸਾਲ 2024 ’ਚ 6.5 ਫੀਸਦੀ ਦੇ ਵਾਧੇ ਦਾ ਅਨੁਮਾਨ ਲਗਾਇਆ ਸੀ ਜਦ ਕਿ ਆਈ. ਐੱਮ. ਐੱਫ. ਨੇ ਇਸ ਨੂੰ 5.9 ਫੀਸਦੀ ਰੱਖਿਆ ਹੈ।

ਕਿਹੋ ਜਿਹਾ ਰਿਹਾ ਮਹਿੰਗਾਈ ਦਾ ਰੁਝਾਨ

ਮੁੱਖ ਅਰਥਸ਼ਾਸਤਰੀ ਰਜਨੀ ਸਿਨਹਾ ਨੇ ਕਿਹਾ ਕਿ ਘਰੇਲੂ ਮੰਗ ’ਚ ਮਜ਼ਬੂਤੀ ਅਤੇ ਨਿਵੇਸ਼ ਪ੍ਰਤੀ ਸਰਕਾਰ ਦਾ ਜ਼ੋਰ ਵਿਕਾਸ ’ਚ ਸਹਾਇਕ ਹੋਵੇਗਾ। ਆਰ. ਬੀ. ਆਈ. ਨੇ ਵੀ 11 ਮਹੀਨਿਆਂ ’ਚ ਪਾਲਿਸੀ ਰੇਟ ’ਚ 2.5 ਫੀਸਦੀ ਦੇ ਵਾਧੇ ਤੋਂ ਬਾਅਦ ਰੋਕ ਲਾ ਦਿੱਤੀ ਹੈ। ਨਾਲ ਹੀ ਮਾਰਚ ’ਚ ਰਿਟੇਲ ਮਹਿੰਗਾਈ ਵੀ 15 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਹੈ। ਮਾਰਚ ’ਚ ਰਿਟੇਲ ਮਹਿੰਗਾਈ ਦਾ ਅੰਕੜਾ 5.66 ਫੀਸਦੀ ਦੇਖਣ ਨੂੰ ਮਿਲਿਆ ਸੀ। ਪੋਲ ’ਚ ਅਰਥਸ਼ਾਸਤਰੀਆਂ ਵਲੋਂ ਸੁਝਾਅ ਦਿੱਤਾ ਗਿਆ ਹੈ ਕਿ ਮੌਜੂਦਾ ਵਿੱਤੀ ਸਾਲ ’ਚ ਮਹਿੰਗਾਈ ਟਾਰਗੈੱਟ ਬੈਂਕ 2-6 ਫੀਸਦੀ ਦੇ ਮੁਕਾਬਲੇ 5.3 ਫੀਸਦੀ ’ਤੇ ਰਹਿ ਸਕਦੀ ਹੈ। ਖਪਤਕਾਰ ਮਹਿੰਗਾਈ ਅਨੁਮਾਨ ਨੂੰ ਜੋ ਰੇਂਜ ਦਿੱਤਾ ਗਿਆ ਹੈ ਉਹ 4.6-5.5 ਫੀਸਦੀ ਦੇ ਦਰਮਿਆਨ ਹੈ।

ਇਹ ਵੀ ਪੜ੍ਹੋ : ਭਾਰਤ ਵਿੱਚ ਐਪਲ ਨੇ ਖੇਡੀ ਵੱਡੀ ਬਾਜ਼ੀ, ਮੁੰਬਈ 'ਚ 22 ਕੰਪਨੀਆਂ ਨੂੰ ਦਿੱਤਾ ਕਰਾਰਾ ਝਟਕਾ

ਗਲੋਬਲ ਗ੍ਰੋਥ ਬਣ ਸਕਦੀ ਹੈ ਪ੍ਰੇਸ਼ਾਨੀ ਦਾ ਸਵੱਬ

ਬਾਜੋਰੀਆ ਨੇ ਕਿਹਾ ਕਿ ਮਹਿੰਗਾਈ ’ਚ ਨਰਮੀ ਆਉਣ ਦੀ ਉਮੀਦ ਹੈ। ਲਗਾਤਾਰ ਕੱਚੇ ਮਾਲ ਦੀਆਂ ਕੀਮਤਾਂ ’ਚ ਇਨਪੁੱਟ ਲਾਗਤ ਦਾ ਦਬਾਅ ਘੱਟ ਹੁੰਦਾ ਹੈ, ਹਾੜੀ ਦੀ ਚੰਗੀ ਫਸਲ ਹੋਣ ਦੀ ਸੰਭਾਵਨਾ ਹੈ ਅਤੇ ਆਮ ਮਾਨਸੂਨ ਦੇ ਅਨੁਮਾਨ ਨਾਲ ਖੁਰਾਕ ਮਹਿੰਗਾਈ ’ਚ ਕਮੀ ਦੇਖਣ ਨੂੰ ਮਿਲ ਸਕਦੀ ਹੈ। ਆਰ. ਬੀ. ਆਈ. ਦੇ ਪ੍ਰੋਫੈਸ਼ਨਲ ਫੋਰਕਾਸਟਰ ਦੇ ਸਰਵੇ ਨੇ ਮੌਜੂਦਾ ਵਿੱਤੀ ਸਾਲ ਲਈ ਭਾਰਤ ਦੀ ਵਿਕਾਸ ਦਰ 6 ਫੀਸਦੀ ਅਤੇ ਮਹਿੰਗਾਈ 5.3 ਫੀਸਦੀ ਰੱਖੀ ਹੈ। ਗਲੋਬਲ ਗ੍ਰੋਥ ਕਾਫੀ ਹੌਲੀ ਰਹਿਣ ਕਾਰਣ ਭਾਰਤ ਦੀ ਅਰਥਵਿਵਸਥਾ ’ਤੇ ਅਸਰ ਪਵੇਗਾ। ਇਸ ਤੋਂ ਇਲਾਵਾ ਕੱਚੇ ਤੇਲ ਦੇ ਰੇਟ ’ਚ ਵਾਧਾ ਦੇਖਣ ਨੂੰ ਮਿਲਿਆ। ਆਈ. ਐੱਮ. ਐੱਫ. ਨੂੰ ਉਮੀਦ ਹੈ ਕਿ 2022 ’ਚ 3.4 ਫੀਸਦੀ ਦੀ ਤੁਲਣਾ ’ਚ 2023 ’ਚ ਗਲੋਬਲ ਅਰਥਵਿਵਸਥਾ 2.8 ਫੀਸਦੀ ਵਧੇਗੀ।

ਇਹ ਵੀ ਪੜ੍ਹੋ : ਬੈਂਕ ਹੀ ਨਹੀਂ, LIC ਕੋਲ ਵੀ ‘ਲਾਵਾਰਿਸ’ ਪਏ ਹਨ 21,500 ਕਰੋੜ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News