ਵੱਡਾ ਝਟਕਾ: 45 ਰੁਪਏ ਮਹਿੰਗਾ ਹੋਇਆ LPG ਗੈਸ ਸਿਲੰਡਰ

Friday, Oct 01, 2021 - 09:42 AM (IST)

ਵੱਡਾ ਝਟਕਾ: 45 ਰੁਪਏ ਮਹਿੰਗਾ ਹੋਇਆ LPG ਗੈਸ ਸਿਲੰਡਰ

ਨਵੀਂ ਦਿੱਲੀ - ਨਵਾਂ ਮਹੀਨਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਅਕਤੂਬਰ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਐਲ.ਪੀ.ਜੀ. ਗੈਸ ਸਿਲੰਡਰਾਂ ਦੀਆਂ ਕੀਮਤਾਂ ਅੱਜ ਤੋਂ ਵਧਾ ਦਿੱਤੀਆਂ ਹਨ। ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਨੇ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ 43.5 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਹੈ। ਇਸ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 19 ਕਿਲੋ ਵਪਾਰਕ ਗੈਸ ਸਿਲੰਡਰ ਦੀ ਕੀਮਤ 1693 ਰੁਪਏ ਤੋਂ ਵੱਧ ਕੇ 1736.5 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਇਸਦੇ ਕਾਰਨ, ਰੈਸਟੋਰੈਂਟਾਂ, ਢਾਬਿਆਂ ਆਦਿ ਭੋਜਨ ਮਹਿੰਗਾ ਹੋ ਸਕਦਾ।
ਹਾਲਾਂਕਿ ਤੇਲ ਕੰਪਨੀਆਂ ਨੇ ਆਮ ਆਦਮੀ ਦੁਆਰਾ ਵਰਤੇ ਜਾਂਦੇ 14.2 ਕਿਲੋਗ੍ਰਾਮ ਗੈਰ-ਸਬਸਿਡੀ ਵਾਲੇ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਹੈ। ਇਸ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਿੱਲੀ ਵਿੱਚ 14.2 ਕਿਲੋਗ੍ਰਾਮ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 884.50 ਰੁਪਏ ਬਣੀ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ ਯਾਨੀ ਸਤੰਬਰ ਵਿੱਚ ਤੇਲ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕੀਤਾ ਸੀ।

ਇਹ ਵੀ ਪੜ੍ਹੋ : ਗੌਤਮ ਅਡਾਨੀ ਬਣੇ ਏਸ਼ੀਆ ਦੇ ਦੂਸਰੇ ਸਭ ਤੋਂ ਅਮੀਰ ਵਿਅਕਤੀ, ਜਾਣੋ ਟਾਪ 10 ਵਿੱਚ ਕੌਣ-ਕੌਣ ਹੈ ਸ਼ਾਮਲ

19 ਕਿਲੋ ਵਪਾਰਕ ਗੈਸ ਸਿਲੰਡਰ ਦੀ ਨਵੀਂ ਕੀਮਤ

ਸਰਕਾਰੀ ਤੇਲ ਕੰਪਨੀਆਂ ਨੇ 19 ਕਿਲੋ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਾਧਾ ਦਿੱਤੀ ਹੈ। ਸਭ ਤੋਂ ਵੱਧ ਵਾਧਾ ਦਿੱਲੀ ਵਿੱਚ 43.50 ਰੁਪਏ ਪ੍ਰਤੀ ਸਿਲੰਡਰ ਕੀਤਾ ਗਿਆ ਹੈ। ਦਿੱਲੀ ਵਿੱਚ 19 ਕਿਲੋ ਵਪਾਰਕ ਗੈਸ ਦੀ ਕੀਮਤ 43.5 ਰੁਪਏ ਵਧ ਕੇ 1736.5 ਰੁਪਏ ਹੋ ਗਈ ਹੈ। ਕੋਲਕਾਤਾ ਵਿੱਚ ਵਪਾਰਕ ਗੈਸ ਸਿਲੰਡਰ ਦੀ ਕੀਮਤ 35 ਰੁਪਏ ਵਧ ਕੇ 1805.5 ਰੁਪਏ ਹੋ ਗਈ। ਮੁੰਬਈ ਵਿੱਚ ਕੀਮਤ 35.5 ਰੁਪਏ ਵਧ ਕੇ 1685 ਰੁਪਏ ਅਤੇ ਚੇਨਈ ਵਿੱਚ 36.5 ਰੁਪਏ ਤੋਂ ਵੱਧ ਕੇ 1867.5 ਰੁਪਏ ਪ੍ਰਤੀ ਸਿਲੰਡਰ ਹੋ ਗਈ।

ਇਹ ਵੀ ਪੜ੍ਹੋ :ਨੋਇਡਾ ’ਚ ਆਪਣੇ 40 ਮੰਜ਼ਿਲਾ 2 ਟਵਿਨ ਟਾਵਰਾਂ ਨੂੰ ਡੇਗਣ ਦੇ ਨਿਰਦੇਸ਼ ਵਿਰੁੱਧ ਸੁਪਰੀਮ ਕੋਰਟ ਪੁੱਜੀ ਸੁਪਰਟੈੱਕ

ਨਵਾਂ ਫਾਈਬਰ ਗਲਾਸ ਕੰਪੋਜ਼ਿਟ ਸਿਲੰਡਰ 

ਇੰਡੀਅਨ ਆਇਲ ਨੇ ਆਪਣੇ ਗਾਹਕਾਂ ਲਈ ਇੱਕ ਨਵੀਂ ਕਿਸਮ ਦਾ ਐਲ.ਪੀ.ਜੀ. ਸਿਲੰਡਰ ਲਾਂਚ ਕੀਤਾ ਹੈ। ਇਸਦਾ ਨਾਮ ਕੰਪੋਜ਼ਿਟ ਸਿਲੰਡਰ ਹੈ। ਇਹ ਸਿਲੰਡਰ ਤਿੰਨ ਪੱਧਰਾਂ ਵਿੱਚ ਬਣਾਇਆ ਗਿਆ ਹੈ। ਅੰਦਰੋਂ ਪਹਿਲਾ ਪੱਧਰ ਉੱਚ ਘਣਤਾ ਵਾਲੀ ਪੌਲੀਥੀਲੀਨ ਦਾ ਬਣਿਆ ਹੋਵੇਗਾ। ਇਹ ਅੰਦਰਲੀ ਪਰਤ ਪੌਲੀਮਰ ਦੇ ਬਣੇ ਫਾਈਬਰਗਲਾਸ ਨਾਲ ਲੇਪ ਕੀਤੀ ਗਈ ਹੈ। ਸਭ ਤੋਂ ਬਾਹਰਲੀ ਪਰਤ ਵੀ ਐਚਡੀਪੀਈ ਦੀ ਬਣੀ ਹੋਈ ਹੈ।

ਕੰਪੋਜ਼ਿਟ ਸਿਲੰਡਰ ਇਸ ਵੇਲੇ ਦੇਸ਼ ਦੇ 28 ਸ਼ਹਿਰਾਂ ਵਿੱਚ ਵੰਡਿਆ ਜਾ ਰਿਹਾ ਹੈ। ਇਨ੍ਹਾਂ ਵਿੱਚ ਅਹਿਮਦਾਬਾਦ, ਅਜਮੇਰ, ਇਲਾਹਾਬਾਦ, ਬੰਗਲੌਰ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਕੋਇੰਬਟੂਰ, ਦਾਰਜੀਲਿੰਗ, ਦਿੱਲੀ, ਫਰੀਦਾਬਾਦ, ਗੁਰੂਗ੍ਰਾਮ, ਹੈਦਰਾਬਾਦ, ਜੈਪੁਰ, ਜਲੰਧਰ, ਜਮਸ਼ੇਦਪੁਰ, ਲੁਧਿਆਣਾ, ਮੈਸੂਰ, ਪਟਨਾ, ਰਾਏਪੁਰ, ਰਾਂਚੀ, ਸੰਗਰੂਰ, ਸੂਰਤ, ਤਿਰੂਚਿਰਾਪੱਲੀ, ਤਿਰੂਵੱਲੂਰ, ਤੁਮਕੁਰ, ਵਾਰਾਣਸੀ ਅਤੇ ਵਿਸ਼ਾਖਾਪਟਨਮ। ਕੰਪੋਜ਼ਿਟ ਸਿਲੰਡਰ 5 ਅਤੇ 10 ਕਿਲੋ ਦੇ ਭਾਰ ਵਿੱਚ ਆ ਰਿਹਾ ਹੈ। ਇਹ ਸਿਲੰਡਰ ਜਲਦੀ ਹੀ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਵੀ ਸਪਲਾਈ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਕੇਂਦਰ ਸਰਕਾਰ ਦਾ ਤੋਹਫ਼ਾ, 35 ਫ਼ਸਲਾਂ ਦੀਆਂ ਖ਼ਾਸ ਕਿਸਮਾਂ ਕੀਤੀਆਂ ਲਾਂਚ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News