ਮੌਸਮ ਖ਼ਰਾਬ ਰਹਿਣ ਕਾਰਨ ਵਧ ਸਕਦੀ ਹੈ ਮਹਿੰਗਾਈ, RBI ਨੇ ਦਿੱਤੀ ਚੇਤਾਵਨੀ

Wednesday, Apr 24, 2024 - 11:04 AM (IST)

ਮੌਸਮ ਖ਼ਰਾਬ ਰਹਿਣ ਕਾਰਨ ਵਧ ਸਕਦੀ ਹੈ ਮਹਿੰਗਾਈ, RBI ਨੇ ਦਿੱਤੀ ਚੇਤਾਵਨੀ

ਬਿਜ਼ਨੈੱਸ ਡੈਸਕ : ਖ਼ਰਾਬ ਹੋ ਰਹੇ ਮੌਸਮ ਕਾਰਨ ਮਹਿੰਗਾਈ ਵਧਣ ਦਾ ਖ਼ਤਰਾ ਹੋ ਸਕਦਾ ਹੈ। ਨਾਲ ਹੀ, ਵਿਸ਼ਵ ਪੱਧਰ 'ਤੇ ਲੰਬੇ ਸਮੇਂ ਤੋਂ ਜਾਰੀ ਤਣਾਅਪੂਰਨ ਸਥਿਤੀ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿਚ ਅਸਥਿਰਤਾ ਬਣੀ ਰਹਿ ਸਕਦੀਆਂ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਅਪ੍ਰੈਲ ਦੇ ਬੁਲੇਟਿਨ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ। ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) 'ਤੇ ਆਧਾਰਿਤ ਪ੍ਰਚੂਨ ਮਹਿੰਗਾਈ ਮਾਰਚ 'ਚ ਘਟ ਕੇ 4.9 ਫ਼ੀਸਦੀ 'ਤੇ ਆ ਗਈ। ਇਸ ਤੋਂ ਪਹਿਲਾਂ ਪਿਛਲੇ ਦੋ ਮਹੀਨਿਆਂ 'ਚ ਇਹ ਔਸਤਨ 5.1 ਫ਼ੀਸਦੀ ਸੀ।

ਇਹ ਵੀ ਪੜ੍ਹੋ - Gold Silver Price: ਅਚਾਨਕ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨਾ ਸਸਤਾ ਹੋਇਆ ਸੋਨਾ

ਰਿਜ਼ਰਵ ਬੈਂਕ ਆਪਣੀ ਦੋ-ਮਾਸਿਕ ਮੁਦਰਾ ਨੀਤੀ 'ਤੇ ਪਹੁੰਚਣ ਵੇਲੇ ਮੁੱਖ ਤੌਰ 'ਤੇ ਪ੍ਰਚੂਨ ਮਹਿੰਗਾਈ ਨੂੰ ਧਿਆਨ ਵਿੱਚ ਰੱਖਦਾ ਹੈ। ਕੇਂਦਰੀ ਬੈਂਕ ਨੇ ਮਹਿੰਗਾਈ ਦੇ ਮੋਰਚੇ 'ਤੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਫਰਵਰੀ 2023 ਤੋਂ ਮੁੱਖ ਨੀਤੀਗਤ ਦਰ ਰੇਪੋ ਨੂੰ 6.5 ਫ਼ੀਸਦੀ 'ਤੇ ਹੀ ਬਰਕਰਾਰ ਰੱਖਿਆ ਹੈ ਅਤੇ ਇਸ ਵਿਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਹੈ। ਬੁਲੇਟਿਨ ਵਿੱਚ ਪ੍ਰਕਾਸ਼ਿਤ ਲੇਖ ‘ਅਰਥਵਿਵਸਥਾ ਦੀ ਸਥਿਤੀ' ਵਿੱਚ ਕਿਹਾ ਗਿਆ ਕਿ 2024 ਦੀ ਪਹਿਲੀ ਤਿਮਾਹੀ ਵਿੱਚ ਵਿਸ਼ਵ ਵਿਕਾਸ ਦੀ ਰਫ਼ਤਾਰ ਬਰਕਰਾਰ ਰਹੀ ਹੈ ਅਤੇ ਵਿਸ਼ਵ ਵਪਾਰ ਦਾ ਨਜ਼ਰੀਆ ਸਕਾਰਾਤਮਕ ਹੋ ਰਿਹਾ ਹੈ। 

ਇਹ ਵੀ ਪੜ੍ਹੋ - Apple ਦੀ ਭਾਰਤ 'ਚ ਵੱਡੀ ਯੋਜਨਾ, 5 ਲੱਖ ਲੋਕਾਂ ਨੂੰ ਮਿਲੇਗੀ ਨੌਕਰੀ!

ਇਸ ਤੋਂ ਇਲਾਵਾ 2024 ਦੀ ਬਸੰਤ ਗਰਮ ਰਹਿਣ ਦੀ ਉਮੀਦ ਹੈ। ਦਰਅਸਲ, ਇਹ ਸੰਕੇਤ ਦਿੰਦਾ ਹੈ ਕਿ ਮਾਰਚ 2024 ਪਿਛਲੇ 170 ਸਾਲਾਂ ਵਿੱਚ ਸਭ ਤੋਂ ਗਰਮ ਮਾਰਚ ਮਹੀਨਾ ਹੋਵੇਗਾ। ਮਾਨਸੂਨ ਦੀ ਆਮਦ ਤੋਂ ਪਹਿਲਾਂ ਅੱਤ ਦੀ ਗਰਮੀ ਕਾਰਨ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ 'ਚ ਵਾਧਾ ਹੋਣ ਦੀ ਸੰਭਾਵਨਾ ਹੈ। ਆਰਬੀਆਈ ਬੁਲੇਟਿਨ ਦੇ ਅਨੁਸਾਰ, ਆਰਥਿਕ ਵਿਕਾਸ ਦੇ ਰੁਝਾਨ ਵਿੱਚ ਬਦਲਾਅ ਦੇ ਵਿਸਤਾਰ ਲਈ ਹਾਲਾਤ ਬਣਾਏ ਜਾ ਰਹੇ ਹਨ, ਜਿਸ ਨੇ 2021-24 ਦੌਰਾਨ ਔਸਤ ਅਸਲ ਜੀਡੀਪੀ ਵਿਕਾਸ ਨੂੰ ਅੱਠ ਫ਼ੀਸਦੀ ਤੋਂ ਉੱਪਰ ਲੈ ਲਿਆ ਹੈ। ਭਾਰਤ ਨੂੰ ਸਾਲ 2055 ਤੱਕ ਆਬਾਦੀ ਸੰਬੰਧੀ ਲਾਭ ਮਿਲਦਾ ਰਹੇਗਾ।

ਇਹ ਵੀ ਪੜ੍ਹੋ - ਈਰਾਨ-ਇਜ਼ਰਾਈਲ ਤਣਾਅ ਘਟਨ ਨਾਲ ਰਿਕਾਰਡ ਪੱਧਰ ਤੋਂ ਹੇਠਾਂ ਡਿੱਗੀਆਂ 'ਸੋਨੇ-ਚਾਂਦੀ' ਦੀਆਂ ਕੀਮਤਾਂ

ਵੱਡੇ ਅਰਥਚਾਰਿਆਂ ਵਿੱਚ ਬਾਂਡ ਯੀਲਡ ਅਤੇ ਕਰਜ਼ ਦੀਆਂ ਵਿਆਜ ਦਰਾਂ ਵੱਧ ਰਹੀਆਂ ਹਨ। ਵਿਆਜ ਦਰਾਂ ਵਿੱਚ ਕਟੌਤੀ ਦੇ ਸਬੰਧ ਵਿੱਚ ਜੋ ਸੰਭਾਵਨਾਵਾਂ ਸਨ, ਉਹ ਕਮਜ਼ੋਰ ਹੋ ਗਈਆਂ ਹਨ। ਲੇਖ ਵਿਚ ਕਿਹਾ ਗਿਆ ਹੈ, "ਮਜ਼ਬੂਤ ​​​​ਨਿਵੇਸ਼ ਦੀ ਮੰਗ ਅਤੇ ਉਤਸ਼ਾਹੀ ਕਾਰੋਬਾਰ ਅਤੇ ਉਪਭੋਗਤਾ ਭਾਵਨਾਵਾਂ ਦੇ ਨਾਲ ਭਾਰਤ ਵਿਚ ਅਸਲ ਜੀਡੀਪੀ (ਕੁੱਲ ਘਰੇਲੂ ਉਤਪਾਦ) ਦੀ ਵਾਧਾ ਦਰ ਵਿਚ ਤੇਜ਼ੀ ਲਈ ਹਾਲਾਤ ਅਨੁਕੂਲ ਬਣ ਰਹੇ ਹਨ।" ਹਾਲਾਂਕਿ, ਆਰਬੀਆਈ ਨੇ ਕਿਹਾ ਕਿ ਬੁਲੇਟਿਨ ਵਿਚ ਵਿਚਾਰ ਪ੍ਰਗਟ ਕੀਤੇ ਗਏ ਹਨ, ਉਹ ਲੇਖਕਾਂ ਦੇ ਹਨ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦੇ ਹਨ।

ਇਹ ਵੀ ਪੜ੍ਹੋ - ਕੁੜੀਆਂ 'ਤੇ ਰੱਖਦੇ ਸੀ ਬੁਰੀ ਨਜ਼ਰ, ਰੋਕਣ 'ਤੇ ਗੁੱਸੇ 'ਚ ਪਰਿਵਾਰ 'ਤੇ ਵਰ੍ਹਾਏ ਇੱਟਾਂ-ਰੋੜੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News