ਮਹਿੰਗਾਈ ਦੀ ਮਾਰ! ਫਿਰ ਵੱਧਣਗੇ ਦੁੱਧ ਦੇ ਭਾਅ, Amul ਦੇ MD ਨੇ ਦੱਸੀ ਵਜ੍ਹਾ

Wednesday, Apr 06, 2022 - 01:06 PM (IST)

ਬਿਜਨੈੱਸ ਡੈਸਕ- ਡੇਅਰੀ ਖੇਤਰ ਦੀ ਪ੍ਰਮੁੱਖ ਕੰਪਨੀ ਅਮੂਲ ਦਾ ਮੰਨਣਾ ਹੈ ਕਿ ਅੱਗੇ ਆ ਕੇ ਬਿਜਲੀ, ਲੌਜਿਸਟਿਕਸ, ਅਤੇ ਪੈਕੇਜਿੰਗ ਲਾਗਤ ਦੇ ਵੱਧਦੇ ਦਬਾਅ ਦੇ ਕਾਰਨ ਦੁੱਧ ਦੀਆਂ ਕੀਮਤਾਂ 'ਚ ਮਜ਼ਬੂਤ ਬਣੀ ਰਹੇਗੀ। ਦੁੱਧ ਦੀਆਂ ਕੀਮਤਾਂ ਦੇ ਬਾਰੇ 'ਚ ਦ੍ਰਿਸ਼ਟੀਕੋਣ ਨੂੰ ਲੈ ਕੇ ਪੁੱਛੇ ਜਾਣ 'ਤੇ ਅਮੂਲ ਦੇ ਪ੍ਰਬੰਧ ਨਿਰਦੇਸ਼ਕ (ਐੱਮ.ਡੀ.) ਆਰ.ਐੱਸ.ਸੋਢੀ ਨੇ ਕਿਹਾ ਕਿ ਕੀਮਤ ਮਜ਼ਬੂਤ ਰਹੇਗੀ, ਮੈਂ ਇਹ ਨਹੀਂ ਕਹਿ ਸਕਦਾ ਕਿ ਕਿੰਨੀ। ਉਹ ਇਥੋਂ ਤੋਂ ਘੱਟ ਨਹੀਂ ਸਕਦੀ, ਸਿਰਫ਼ ਉੁਪਰ ਜਾ ਸਕਦੀ ਹੈ।
ਸੋਢੀ ਨੇ ਕਿਹਾ ਹੈ ਕਿ ਅਮੂਲ ਸਹਿਕਾਰੀ ਕੰਪਨੀ ਨੇ ਪਿਛਲੇ ਦੋ ਸਾਲਾਂ 'ਚ ਕੀਮਤਾਂ 'ਚ ਅੱਠ ਫੀਸਦੀ ਦਾ ਵਾਧਾ ਕੀਤਾ ਹੈ ਜਿਸ 'ਚ ਪਿਛਲੇ ਮਹੀਨੇ ਦੁੱਧ ਦੀਆਂ ਕੀਮਤਾਂ 'ਚ ਪ੍ਰਤੀਲੀਟਰ ਦੋ ਰੁਪਏ ਦਾ ਵਾਧਾ ਵੀ ਸ਼ਾਮਲ ਹੈ। ਮੁੱਖ ਮੁਦਰਾਸਫੀਤੀ ਵੱਡੀ ਚਿੰਤਾ ਦਾ ਵਿਸ਼ਾ ਹੈ ਜਿਸ ਨਾਲ ਨੀਤੀ ਨਿਰਮਾਤਾ ਜੂਝ ਰਹੇ ਹਨ।
ਬਿਜਲੀ, ਲੌਜਿਸਟਿਕਸ, ਪੈਕੇਜਿੰਗ ਸਭ ਹੋਇਆ ਮਹਿੰਗਾ
ਸੋਢੀ ਨੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਉਦਯੋਗ 'ਚ ਮੁਦਰਾਸਫੀਤੀ ਚਿੰਤਾ ਦਾ ਕਾਰਨ ਨਹੀਂ ਹੈ, ਕਿਸਾਨ ਨੂੰ ਉਨ੍ਹਾਂ ਦੇ ਉਤਪਾਦ ਦੇ ਲਈ ਉੱਚ ਕੀਮਤਾਂ ਦੇ ਮਾਧਿਅਮ ਨਾਲ ਲਾਭ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਮੂਲ ਅਤੇ ਵਿਆਪਕ ਡੇਅਰੀ ਖੇਤਰ ਵਲੋਂ ਕੀਤੀ ਗਿਆ ਵਾਧਾ ਦੂਜਿਆਂ ਦੀ ਤੁਲਨਾ 'ਚ ਵਿਸ਼ੇਸ਼ਕਰ ਲਾਗਤ 'ਚ ਹੋਈ ਤੁਲਨਾ 'ਚ ਬਹੁਤ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦੀਆਂ ਵਧੀਆਂ ਕੀਮਤਾਂ ਕੋਲਡ ਸਟੋਰੇਜ਼ ਦੇ ਖਰਚੇ ਨੂੰ ਵਧਾਉਂਦੀ ਹੈ, ਜੋ ਲਗਭਗ ਇਕ-ਤਿਹਾਈ ਤੋਂ ਜ਼ਿਆਦਾ ਵਧ ਗਈ ਹੈ। ਲੌਜਿਸਟਿਕਸ ਲਾਗਤ ਵੀ ਵਧੀ ਹੈ ਅਤੇ ਪੈਕੇਜਿੰਗ ਦੇ ਮਾਮਲੇ 'ਚ ਵੀ ਅਜਿਹਾ ਹੀ ਹੈ। 
ਇਨ੍ਹਾਂ ਦਬਾਆਂ ਦੇ ਕਾਰਨ ਦੁੱਧ ਦੀ ਕੀਮਤ 'ਚ 1.20 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਹਾਮਾਰੀ ਦੇ ਦੌਰਾਨ ਕਿਸਾਨਾਂ ਦੀ ਪ੍ਰਤੀ ਲੀਟਰ ਆਮਦਨ ਵੀ ਚਾਰ ਰੁਪਏ ਤੱਕ ਵਧ ਗਈ ਹੈ। ਇਹ ਵੀ ਕਿਹਾ ਕਿ ਅਮੂਲ ਇਸ ਤਰ੍ਹਾਂ ਦੇ ਦਬਾਅ ਤੋਂ ਬੇਫਿਕਰ ਹੈ ਕਿਉਂਕਿ ਇਸ ਸਹਿਕਾਰਿਤਾ ਸੰਸਥਾ ਦੇ ਲਈ ਮੁਨਾਫਾ ਮੁੱਖ ਉਦੇਸ਼ ਨਹੀਂ ਹੈ। 
ਸੋਢੀ ਨੇ ਕਿਹਾ ਕਿ ਯੂਕ੍ਰੇਨ 'ਚ ਯੁੱਧ ਵਰਗੇ ਸੰਸਾਰਿਕ ਘਟਨਾਕ੍ਰਮ ਭਾਰਤੀ ਡੇਅਰੀ ਖੇਤਰ ਲਈ ਚੰਗੇ ਹਨ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਸੰਸਾਰਿਕ ਸਪਲਾਈ ਲੜੀ 'ਚ ਰੁਕਾਵਟ ਹੁੰਦੀ ਹੈ, ਉਹ ਭਾਰਤੀ ਨਿਰਯਾਤ 'ਚ ਮਦਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਯੁੱਧ ਦੇ ਬਿਨਾਂ ਵੀ ਇਕੱਲੇ ਮਹਾਮਾਰੀ ਨਾਲ ਸੰਬੰਧਤ ਰੁਕਾਵਟਾਂ ਨੇ ਅਮੂਲ ਦੇ ਨਿਰਯਾਤ ਰਾਜਸਵ ਨੂੰ ਇਕ ਸਾਲ 'ਚ ਤਿੰਨ ਗੁਣਾ ਵਧਾ ਕੇ 1,400 ਕਰੋੜ ਰੁਪਏ ਤੋਂ ਜ਼ਿਆਦਾ ਕਰਨ 'ਚ ਮਦਦ ਕੀਤੀ ਹੈ। ਅਮੂਲ ਜੈਵਿਕ ਖਾਧ ਵਪਾਰ 'ਚ ਪ੍ਰਵੇਸ਼ ਕਰਨ ਲਈ ਤਿਆਰ ਹੈ ਅਤੇ ਵਰਤਮਾਨ 'ਚ ਉਸ ਦਾ ਪ੍ਰੀਖਣ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਹਰ ਉਸ ਗਤੀਵਿਧੀ 'ਚ ਰੂਚੀ ਰੱਖਦੀ ਹੈ ਜੋ ਖੇਤੀ ਅਤੇ ਖੇਤੀਬਾੜੀ ਨਾਲ ਸਬੰਧਤ ਹੈ।
 


Aarti dhillon

Content Editor

Related News